ਅਧਿਆਪਕ ਦਾ ਰੁਤਬਾ
(ਮਿੰਨੀ ਕਹਾਣੀ)
ਸਕੂਲ ਵਿ¤ਚ ਸਲਾਨਾ ਇਨਾਮ ਵੰਡ ਸਮਾਗਮ ਚ¤ਲ ਰਿਹਾ ਸੀ। ਵਿਦਿਆਰਥੀ ਆਪਣੀਆਂ ਸਾਲ ਭਰ ਦੀਆਂ ਪ੍ਰਾਪਤੀਆਂ ਦੇ ਕਰਕੇ ਅ¤ਜ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਨਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਸੀ। ਹਰ ਕੋਈ ਖੁਸ਼ੀ-ਖੁਸ਼ੀ ਸਟੇਜ਼ ’ਤੇ ਜਾ ਕੇ ਮੁ¤ਖ ਮਹਿਮਾਨ ਦੇ ਪੈਰੀਂ ਹ¤ਥ ਲਾ ਕੇ ਖੁਸ਼ੀ-ਖੁਸ਼ੀ ਇਨਾਮ ਪ੍ਰਾਪਤ ਕਰ ਰਿਹਾ ਸੀ।
ਮਨਪ੍ਰੀਤ ਨੇ ਤਾਂ ਉਂਝ ਵੀ ਇਸ ਸਾਲ ਰਾਜ ਪ¤ਧਰੀ ਵਿਗਿਆਨ ਮੇਲੇ ਵਿ¤ਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ, ਇਸ ਵਾਸਤੇ ਉਸ ਦੇ ਮਾਪਿਆਂ ਨੂੰ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿ¤ਚ ਸ਼ਾਮਿਲ ਹੋਣ ਦਾ ਸ¤ਦਾ ਦਿ¤ਤਾ ਗਿਆ ਸੀ। ਜਦੋਂ ਮਨਪ੍ਰੀਤ ਦੀ ਇਨਾਮ ਲੈਣ ਦੀ ਵਾਰੀ ਆਈ,ਤਾਂ ਸਟੇਜ਼ ਸੈਕਟਰੀ ਵ¤ਲੋਂ ਉਸ ਦੇ ਮਾਪਿਆਂ ਨੂੰ ਵੀ ਸਟੇਜ਼ ’ਤੇ ਆਉਣ ਦੀ ਬੇਨਤੀ ਕੀਤੀ ਗਈ। ਜਦੋਂ ਹੀ ਮਨਪ੍ਰੀਤ ਦੇ ਨਾਲ ਉਸ ਦੀ ਮਾਤਾ ਮਹਿੰਦਰ ਕੌਰ ਸਟੇਜ਼ ’ਤੇ ਗਈ ਤਾਂ ਮੁ¤ਖ-ਮਹਿਮਾਨ ਨੇ ਮਹਿੰਦਰ ਕੌਰ ਦੇ ਪੈਰੀਂ ਹ¤ਥ ਲਾਉਂਦਿਆਂ ਸਤਿ ਸ੍ਰੀ ਆਕਾਲ ਬੁਲਾਈ। ਇਹ ਵੇਖ ਕੇ ਸਭ ਹੈਰਾਨ ਸਨ, ਤਾਂ ਸਭ ਦੀ ਹੈਰਾਨੀ ਦੂਰ ਕਰਦਿਆਂ ਮ¤ੁਖ-ਮਹਿਮਾਨ ਸ. ਰਣਜੀਤ ਸਿੰਘ ਨੇ ਦ¤ਸਿਆ ਕਿ “ਇਹ ਮੇਰੇ ਸਕੂਲ ਦੇ ਅਧਿਆਪਕ ਹਨ,ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਅ¤ਜ ਇਹਨਾਂ ਨੂੰ ਮਿਲ ਕੇ। ਸੋ,ਮੈਂ ਆਪਣੀ ਇਸ ਖੁਸ਼ੀ ਨੂੰ ਦੁ¤ਗਣਾ ਕਰਦਾ ਹੋਇਆ ਆਪਣਾ ਅ¤ਜ ਦਾ ਮੁ¤ਖ-ਮਹਿਮਾਨ ਵਾਲਾ ਸਥਾਨ ਇਹਨਾਂ ਨੂੰ ਦਿੰਦਾ ਹਾਂ।” ਏਨਾ ਸੁਣਦਿਆਂ ਹੀ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ।
ਸਭ ਦੇ ਮਾਣ ਸਤਿਕਾਰ ਨੂੰ ਕਬੂਲਦਿਆਂ ਮਹਿੰਦਰ ਕੌਰ ਬੋਲੀ, “ਮੈਨੂੰ ਜਿੰਨੀ ਖੁਸ਼ੀ ਆਪਣੇ ਵਿਦਿਆਰਥੀ ਰਣਜੀਤ ਸਿੰਘ ਨੂੰ ਮੁ¤ਖ-ਮਹਿਮਾਨ ਵੇਖ ਕੇ ਹੋ ਰਹੀ ਹੈ, ਓਨੀ ਸ਼ਾਇਦ ਆਪਣੇ ਆਪ ’ਤੇ ਵੀ ਨਹੀਂ ਹੋਵੇਗੀ। ਇਸ ਲਈ ਕ੍ਰਿਪਾ ਕਰਕੇ ਮੇਰੀ ਖੁਸ਼ੀ ਨੂੰ ਨਾ ਖੋਹਿਆ ਜਾਵੇ ਅਤੇ ਮੁ¤ਖ-ਮਹਿਮਾਨ ਰਣਜੀਤ ਨੂੰ ਹੀ ਰ¤ਖਿਆ ਜਾਵੇ। ਉਂਝ ਵੀ ਸ. ਰਣਜੀਤ ਸਿੰਘ ਹੁਣ ਆਈ.ਏ.ਐਸ ਅਫ਼ਸਰ ਹਨ,ਇਹਨਾਂ ਦਾ ਰੁਤਬਾ ਵੀ ਹੁਣ ਮੇਰੇ ਨਾਲੋਂ ਕਿਤੇ ਜ਼ਿਆਦਾ ਵ¤ਡਾ ਹੈ। ਸੋ, ਮੈਂ ਇਹਨਾਂ ਨੂੰ ਮੁ¤ਖ-ਮਹਿਮਾਨ ਦੇ ਰੂਪ ਵਿ¤ਚ ਵੇਖ ਕੇ ਅਤਿਅੰਤ ਪ੍ਰਸੰਨ ਹਾਂ।”
ਏਨਾ ਸੁਣਦਿਆਂ ਹੀ ਰਣਜੀਤ ਸਿੰਘ ਦੀਆਂ ਅ¤ਖਾਂ ਵੀ ਪਿਆਰ ਵਿ¤ਚ ਨਮ ਹੋ ਗਈਆਂ। ਉਹ ਮਾਈਕ ਫੜਦਾ ਹੋਇਆ ਬੋਲਿਆ, “ਮੇਰਾ ਰੁਤਬਾ ਭਾਵੇਂ ਜੋ ਵੀ ਮਰਜ਼ੀ ਹੋਵੇ,ਪਰ ਮੈਂ ਆਪਣੇ ਅਧਿਆਪਕ ਤੋਂ ਕਦੇ ਵ¤ਡਾ ਨਹੀਂ ਹੋ ਸਕਦਾ। ਮੇਰੇ ਕੰਮ ਦੇਖਣ ਨੂੰ ਭਾਵੇਂ ਵ¤ਡੇ ਲ¤ਗਦੇ ਨੇ,ਪਰ ਇਹਨਾਂ ਦੇ ਕੰਮਾਂ ਤੋਂ ਫਿਰ ਵੀ ਕਿਤੇ ਜਿਆਦਾ ਛੋਟੇ ਨੇ। ਮੇਰੇ ਹ¤ਥਾਂ ਵਿ¤ਚ ਉਹ ਤਾਕਤ ਜਾਂ ਸਮਰ¤ਥਾ ਨਹੀਂ ਜੋ ਇਹਨਾਂ ਦੇ ਹ¤ਥਾਂ ਵਿ¤ਚ ਹੈ। ਮੇਰੇ ਹ¤ਥ ਤਾਂ ਕੁਝ ਕੁ ਗਿਣਵੇਂ ਚੁਣਵੇਂ ਕੰਮ ਹੀ ਕਰ ਸਕਦੇ ਨੇ, ਪਰ ਇਹਨਾਂ ਦੇ ਹ¤ਥ....ਪਤਾ ਹੀ ਨਹੀਂ ਕਿੰਨੇ ਕੁ ਫ਼ੌਜੀ,ਥਾਣੇਦਾਰ,ਜ¤ਜ,ਵਕੀਲ,ਮੇਰੇ ਵਰਗੇ ਆਈ.ਏ.ਐੱਸ ਅਤੇ ਇਹਨਾਂ ਸਭ ਨੂੰ ਬਣਾਉਣ ਵਾਲੇ ਅਧਿਆਪਕਾਂ ਨੂੰ ਪੈਦਾ ਕਰਨ ਦੀ ਸਮਰ¤ਥਾ ਰ¤ਖਦੇ ਨੇ।”
ਹਾਲ ਲਗਾਤਾਰ ਤਾੜੀਆਂ ਵਿੱਚ ਗੂੰਜੀ ਜਾ ਰਿਹਾ ਸੀ।