ਚਿੱਟਿਆਂ ਦੀਆਂ ਮਾਰਾਂ ਪਈਆਂ ਨੇ
ਵਿੱਚ ਰੁਲ ਜਵਾਨੀਆਂ ਗਈਆਂ ਨੇ
ਜਦੋ ਵੀ ਪਈ ਪੰਜਾਬ ਸਿਹਾ,
ਤੈਨੂੰ ਹੀ ਬੱਸ ਵੰਗਾਰ ਪਈ
ਘਰ ਵੀ ਛੱਡਣੇ ਪੈਦੇ ਨੇ,
ਜਦ ਪਾਣੀਆਂ ਦੀ ਮਾਰ ਪਈ
ਬੜੇ ਖੂਨ ਖਰਾਬੇ ਹੋਏ ਨੇ ,
ਨਾ ਦਾਗ ਗਏ ਉਹ ਧੋਏ ਨੇ
ਕੁਝ ਹੋਰ ਕਿਸੇ ਦਾ ਨਹੀ ਜਾਂਦਾ ਤੇਰੇ ਹੀ ਟੁਕੜੇ ਹੋਏ ਨੇ
ਤੈਨੂੰ ਲਹੂ ਲੁਹਾਣ ਵੀ ਕੀਤਾ ਏ ਉਹ ਪਤਾ ਨਹੀ ਕਿਹੜੀ ਮਾਰ ਪਈ
ਘਰ ਵੀ ਛੱਡਣੇ ਪੈਦੇ ਨੇ
ਜਦ ਪਾਣੀਆਂ ਦੀ ਮਾਰ ਪਈ
ਹਰ ਇਕ ਦਾ ਢਿੱਡ ਵੀ ਭਰਦਾ ਏ ਬਿਜਲੀ ਵੀ ਪੈਦਾ ਕਰਦਾ ਏ
ਜਦ ਵੀ ਕੋਈ ਆਫਤ ਆਉਂਦੀ ਏ ਬੱਸ ਤੂੰ ਹੀ ਕੱਲਾ ਕਿਉ ਮਰਦਾ ਏ
ਕਿਉ ਸਮੇ ਦੀਆਂ ਸਰਕਾਰਾਂ ਦੀ ਬੱਸ ਤੈਨੂੰ ਹੀ ਲਲਕਾਰ ਪਈ
ਘਰ ਵੀ ਛੱਡਣੇ ਪੈਦੇ ਨੇ ,
ਜਦ ਪਾਣੀਆਂ ਦੀ ਮਾਰ ਪਈ
ਸੱਚ ਕਹੇ ਗੁਲਾਮੀ ਵਾਲਾ ਬਈ
ਤੂੰ ਦਿਲ ਦਾ ਨਹੀਉਂ ਕਾਲਾ ਬਈ
ਸੱਚ ਆਖਾਂ ਮੈ ਪੰਜਾਬ ਸਿਹਾਂ,
ਤੂੰ ਨਾ ਕਰਦਾ ਘਾਲਾ ਮਾਲਾ ਬਈ
ਤੂੰ ਆਪਣੇ ਸਿਰ ਤੇ ਝੱਲੀ ਏ
ਜਦ ਕਿਧਰੋ ਵੀ ਤਲਵਾਰ ਪਈ
ਘਰ ਵੀ ਛੱਡਣੇ ਪੈਦੇ ਨੇ ,
ਜਦ ਪਾਣੀਆਂ ਦੀ ਮਾਰ ਪਈ