ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਡਾ. ਦਰਸ਼ਨ ਸਿੰਘ ‘ਆਸ਼ਟ' ਨਾਲ ਰੂਬਰੂ (ਖ਼ਬਰਸਾਰ)


    ਸਰਕਾਰੀ ਮਿਡਲ ਸਕੂਲ ਰਾਏਪੁਰ ਮੰਡਲਾਂ ਵਿਖੇ ਸਾਹਿਤ ਅਕਾਦਮੀ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ' (ਪੰਜਾਬੀ ਯੂਨੀਵਰਸਿਟੀ ਪਟਿਆਲਾ) ਨਾਲ ਰੂਬਰੂ ਕਰਵਾਇਆ ਗਿਆ। ਮੁੱਖ ਦਫ਼ਤਰ ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਸਕੂਲ ਵਿਚ ਪੁਸਤਕ ਲਹਿਰ ਮੁਹਿੰਮ ਦੇ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਆਸ਼ਟ ਨੇ ਕਿਹਾ ਕਿ ਵਰਤਮਾਨ ਦੌਰ ਵਿਚ ਪੱਛਮੀ ਸਭਿਆਚਾਰ ਦੇ ਹਮਲਿਆਂ ਦਾ ਟਾਕਰਾ ਕਰਨ ਲਈ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਤ-ਭਾਸ਼ਾ,ਸਾਹਿਤ,ਸਭਿਆਚਾਰ ਅਤੇ ਪਿਛੋਕੜ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਅਤੇ ਮਾਣਮੱਤੇ ਪਿਛੋਕੜ ਦੀਆਂ ਜੜ੍ਹਾਂ ਨੂੰ ਖੋਖਲਾ ਹੋਣ ਤੋਂ ਬਚਾਇਆ ਜਾ ਸਕੇ। ਡਾ. ਆਸ਼ਟ ਨੇ ਆਪਣੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਚੰਗੀਆਂ ਪੁਸਤਕਾਂ ਜਿੱਥੇ ਸਾਡੇ ਜੀਵਨ ਦੀ ਅਗਵਾਈ ਕਰਦੀਆਂ ਹਨ ਉਥੇ ਇਹਨਾਂ ਨਾਲ ਸਾਡੀ ਮਾਂ ਬੋਲੀ ਵੀ ਅਮੀਰ ਹੁੰਦੀ ਹੈ।ਸਕੂਲ ਦੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਨਾਲ ਸਮਾਗਮ ਹੋਰ ਵੀ ਦਿਲਚਸਪ ਹੋ ਗਿਆ। ਇਸ ਦੌਰਾਨ ਸਕੂਲ ਮੁਖੀ ਸ੍ਰੀਮਤੀ ਆਸ਼ੂ ਬਾਂਸਲ ਨੇ ਕਿਹਾ ਕਿ ਡਾ. ਆਸ਼ਟ ਦੀਆਂ ਲਿਖਤਾਂ ਵਿਦਿਆਰਥੀ ਆਪਣੇ ਸਿਲੇਬਸ ਵਿਚ ਪੜ੍ਹਦੇ ਆ ਰਹੇ ਹਨ ਪਰੰਤੂ ਉਹਨਾਂ ਨਾਲ ਰੂਬਰੂ ਕਰਕੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਦਿਆਰਥੀਆਂ ਨੂੰ ਸਿਰਜਣਾਤਮਕ ਰੁਚੀਆਂ ਨਾਲ ਜੁੜਨ ਦੀ ਖ਼ਾਸ ਪ੍ਰੇਰਣਾ ਮਿਲੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਿਰਜਣਾਤਮਕ ਵਿਕਾਸ ਲਈ ਭਵਿੱਖ ਵਿਚ ਅਜਿਹੇ ਹੋਰ ਵੀ ਪ੍ਰੇਰਣਾਤਮਕ ਸਮਾਗਮ ਕਰਵਾਏ ਜਾਣਗੇ।ਸਮਾਗਮ ਦਾ ਮੰਚ ਸੰਚਾਲਨ ਆਰਟ ਕਰਾਫਟ ਅਧਿਆਪਕਾ ਹਰਸ਼ਮਿੰਦਰ ਕੌਰ ਨੇ ਬਾਖ਼ੂਬੀ ਨਿਭਾਇਆ।
    ਇਸ ਸਮਾਗਮ ਵਿਚ ਰਣਜੀਤ ਕੌਰ, ਅਮ੍ਰਿਤਪਾਲ ਕੌਰ, ਰੁਪਿੰਦਰਜੀਤ, ਤ੍ਰਿਪਤਇੰਦਰ ਕੌਰ, ਰੀਨਾ ਰਾਣੀ ਅਤੇ ਬਲਕਾਰ ਸਿੰਘ ਆਦਿ ਸਕੂਲ-ਅਧਿਆਪਕ ਵੀ ਸ਼ਾਮਿਲ ਸਨ।ਅੰਤ ਵਿਚ ਡਾ. ‘ਆਸ਼ਟ' ਨੇ ਸਾਹਿਤਕ ਕ੍ਰਿਆ ਵੀ ਭਾਗ ਲੈਣ ਵਾਲੇ ਵਿਸ਼ੇਸ਼ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ।ਇਸ ਦੌਰਾਨ ਸਕੂਲ ਵਿਚ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵੀ ਵਿਸ਼ੇਸ਼ ਅੰਦਾਜ਼ ਵਿਚ ਸਜਾਈ ਗਈ। 

    ਫੋ