ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਯਾਦਗਾਰੀ ਸਾਹਿਤਕ ਸਮਾਗਮ (ਖ਼ਬਰਸਾਰ)


    ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿਚ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ', ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ੍ਰੀਮਤੀ ਕਰਮਜੀਤ ਕੌਰ, ਡਾ. ਚਰਨਜੀਤ ਕੌਰ (ਕਰਨਾਲ), ਡਾ. ਗੁਰਨਾਇਬ ਸਿੰਘ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਹਰਜਿੰਦਰਪਾਲ ਸਿੰਘ ਵਾਲੀਆ ਅਤੇ ਸ.ਸ.ਭੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਸਭਾ ਦੇ ਪ੍ਰਧਾਨ ਡਾ. ‘ਆਸ਼ਟ' ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਦੇ ਉਸਾਰੂ ਯਤਨਾਂ ਸਦਕਾ ਨਵੀਂ ਪੀੜ੍ਹੀ ਵਿਚ ਆਪਣੀ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਪ੍ਰਤੀ ਚੇਤਨਾ ਫੈਲ ਰਹੀ ਹੈ ਅਤੇ ਨਵੇਂ ਲਿਖਾਰੀ ਸਮਾਜਕ ਸਰੋਕਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣ ਦੀ ਸਮਰੱਥਾ ਰੱਖਦੇ ਹਨ। ਕਰਮਜੀਤ ਕੌਰ ਨੇ ਗੁਰਬਾਣੀ ਦੇ ਹਵਾਲੇ ਨਾਲ ਗੁਰਮਤਿ ਸਾਹਿਤ ਬਾਰੇ ਮੁੱਲਵਾਨ ਅਤੇ ਪ੍ਰੇਰਣਾਮਈ ਨੁਕਤੇ ਸਾਂਝੇ ਕੀਤੇ ਜਦੋਂ ਕਿ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ, ਡਾ. ਗੁਰਨਾਇਬ ਸਿੰਘ ਅਤੇ ਡਾ. ਹਰਜਿੰਦਰਪਾਲ ਸਿੰਘ ਵਾਲੀਆ ਨੇ ਆਪੋ ਆਪਣੀਆਂ ਧਾਰਨਾਵਾਂ ਵਿਚ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਕੀਤਾ ਕਿ ਸਾਹਿਤਕਾਰਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਸਾਨੂੰ ਫਿਕਰਮੰਦ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੁਸਤਕਾਂ, ਅਖ਼ਬਾਰਾਂ ਅਤੇ ਸਾਹਿਤਕ ਪਰਚੇ ਅੱਜ ਵੀ ਵੱਡੀ ਗਿਣਤੀ ਵਿਚ ਪੜ੍ਹੇ ਜਾ ਰਹੇ ਹਨ।ਸਮਾਗਮ ਵਿਚ ਹਰਸਿਮਰਨ ਕੌਰ (ਚੰਡੀਗੜ੍ਹ) ਦੀਆਂ ਦੋ ਪੁਸਤਕਾਂ ‘ਗੁਰੂ ਸਾਹਿਬਾਨ ਤੇ ਰਬਾਬੀ' ਅਤੇ ‘ਚੜ੍ਹਿਆ ਸੋਧਣ ਧਰਤਿ ਲੋਕਾਈ' ਦਾ ਲੋਕ ਅਰਪਣ ਕੀਤਾ ਗਿਆ ਜਿਨ੍ਹਾਂ ਬਾਰੇ ਡਾ. ਹਰਜੀਤ ਸਿੰਘ ਸੱਧਰ ਨੇ ਸੰਤੁਲਿਤ ਪੇਪਰ ਪੜ੍ਹਦਿਆਂ ਧਾਰਮਿਕ ਸਾਹਿਤ ਦੀ ਵਡਿਆਈ ਦੀ ਗੱਲ ਕੀਤੀ।ਡਾ. ਰਾਜਵੰਤ ਕੌਰ ਪੰਜਾਬੀ ਅਤੇ ਸੁਰਜੀਤ ਕੌਰ ਸਾਹਨੀ ਨੇ ਪੁਸਤਕਾਂ ਦੇ ਕਲਾ ਪੱਖ ਨੂੰ ਉਜਾਗਰ ਕੀਤਾ।ਇਸ ਦੌਰਾਨ ਕਵੀ ਕੁਲਵੰਤ ਸਿੰਘ ਨੇ ਬ੍ਰਿਹੋਂ ਭਰਪੂਰ ਕਵਿਤਾ ਰਾਹੀਂ ਮਨੋਵੇਦਨਾ ਪ੍ਰਗਟ ਕੀਤੀ। ਦੂਜੇ ਦੌਰ ਵਿਚ ਪ੍ਰੋ. ਸੁਭਾਸ਼ ਸ਼ਰਮਾ,ਤਰਲੋਚਨ ਮੀਰ, ਸਤਨਾਮ ਕੌਰ ਚੌਹਾਨ, ਰਮਨਦੀਪ ਕੌਰ ਵਿਰਕ, ਕੁਲਵੰਤ ਸਿੰਘ ਨਾਰੀਕੇ, ਡਾ. ਕੰਵਲਜੀਤ ਕੌਰ ਬਾਜਵਾ,ਸੁਰਿੰਦਰ ਕੌਰ ਬਾੜਾ, ਜੋਗਾ ਸਿੰਘ ਧਨੌਲਾ, ਸਤਨਾਮ ਸਿੰਘ ਮੱਟੂ, ਕਿਰਨਦੀਪ ਕੌਰ, ਅਮਰ ਗਰਗ ਕਲਮਦਾਨ, ਦਵਿੰਦਰ ਪਟਿਆਲਵੀ,ਰਾਜ ਸਿੰਘ ਬਧੌਛੀ, ਹਰਜਿੰਦਰ ਕੌਰ ਸੱਧਰ, ਨਵਦੀਪ ਸਿੰਘ ਮੁੰਡੀ,ਹਰਬੰਸ ਸਿੰਘ ਫ਼ਾਨੀ,ਮਨਜੀਤ ਪੱਟੀ, ਦੀਦਾਰ ਖ਼ਾਨ ਧਬਲਾਨ, ਰਘਬੀਰ ਮਹਿਮੀ,ਬਚਨ ਸਿੰਘ ਗੁਰਮ,ਬਲਦੇਵ ਸਿੰਘ ਬਿੰਦਰਾ,ਹਰਿਚਰਨ ਸਿੰਘ ਅਰੋੜਾ, ਸਤਬੀਰ ਕੌਰ,ਹਰਪ੍ਰੀਤ ਰਾਣਾ, ਹਰਦੀਪ ਕੌਰ ਜੱਸੋਵਾਲ, ਕੁਲਦੀਪ ਪਟਿਆਲਵੀ, ਯੂ.ਐਸ.ਆਤਿਸ਼, ਤ੍ਰਿ਼ਲੋਕ ਢਿੱਲੋਂ,ਨੈਬ ਸਿੰਘ ਬਦੇਸ਼ਾ,ਓਂਕਾਰ ਸਿੰਘ ਤੇਜੇ, ਹਰਮਨ ਸਿੰਘ ਖਰੌੜ, ਚੰਦਰ ਮੋਹਨ ਢੌਂਡਿਆਲ,ਜਸਵੀਰ ਡਰੌਲੀ,ਗੁਰਪ੍ਰੀਤ ਸਿੰਘ ਜਖਵਾਲੀ ਆਦਿ ਨੇ ਰਚਨਾਵਾਂ ਪੜ੍ਹੀਆਂ।ਸਮਾਗਮ ਵਿਚ ਸੁਖਵਿੰਦਰ ਕੌਰ ਆਹੀ, ਨਿਰਮਲਾ ਗਰਗ, ਸ਼ਿਸ਼ਨ ਕੁਮਾਰ ਅਗਰਵਾਲ,ਪੱਲਵੀ, ਗੁਰਤਾਜ ਸਿੰਘ, ਦਲੀਪ ਸਿੰਘ, ਐਮ.ਐਸ.ਜੱਗੀ,ਅਮਰਿੰਦਰ ਸੋਹਲ, ਰੱਬੀ ਚੰਦਰ, ਪਰਵੀਨ ਸਿੰਘ, ਜਸਵੰਤ ਸਿੰਘ ਸਿੱਧੂ, ਰੌਣੀ ਪਰਮਵੀਰ, ਚਰਨ ਬੰਬੀਹਾ ਭਾਈ ਆਦਿ ਵੀ ਹਾਜ਼ਰ ਸਨ।ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।ਇਸ ਦੌਰਾਨ ਕਿਰਨਦੀਪ ਕੌਰ ਅਤੇ ਸ.ਸ.ਭੱਲਾ ਨੇ ਲੇਖਕਾਂ ਦੀ ਆਓ ਭਗਤ ਵਿਚ ਵਿਸ਼ੇਸ਼ ਭੂਮਿਕਾ ਨਿਭਾਈ।