ਗ਼ਜ਼ਲ (ਗ਼ਜ਼ਲ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਵੇਂ  ਤੂੰ  ਹੱਸਿਆ  ਕਰ  ਚਾਹੇ  ਰੋਇਆ ਕਰ,
ਪਰ ਤੂੰ ਨਿਰਾਸ਼ ਨਾ ਬਹੁਤਾ ਐਵੇ ਹੋਇਆ ਕਰ।

ਜੋ  ਹੋਣਾ  ਹੈ   ਉਹ  ਤਾਂ  ਹੋ  ਕੇ ਹੀ  ਰਹਿਣਾ ਹੈ,
ਐਵੇਂ ਵਹਿਮਾਂ-ਭਰਮਾਂ ਵਿੱਚ ਨਾ ਤੂੰ ਖੋਇਆ ਕਰ।

ਜੀਵਨ ਵਿੱਚ ਦੁਪਿਹਰ ਕਦੇ ਆਵੇ ਸ਼ਾਮ ਸੱਜਣਾ,
ਨਾ  ਤੂੰ   ਬੋਝ  ਗਮਾਂ  ਦਾ  ਐਵੇਂ  ਢੋਇਆ  ਕਰ।

ਆਪਣੇ  ਹੁਨਰ  ਤੇ  ਰੱਖਣਾ  ਸਿੱਖ  ਭਰੋਸਾਂ  ਤੂੰ,
ਦੁਨੀਆਂ ਤੋਂ  ਖ਼ੁਦ ਨੂੰ  ਐਵੇਂ ਨਾ ਲਕੋਇਆ ਕਰ।

ਚੰਗ -ਮਾੜਾ  ਸਭ   ਖ਼ੁਦ ਹੀ ਵੱਢਣਾ  ਪੈਣਾ ਹੈ,
ਏਸ ਲਈ  ਸੱਜਣਾ ਤੂੰ ਚੰਗੇ ਬੀ ਬੋਇਆ ਕਰ।

ਆਵੇਗਾ  ਨਿੱਘ   ਤੈਨੂੰ  ਐ  ਮਨਦੀਪ ਸਿੰਹਾ,
ਆਪਣਿਆ ਸੰਗ ਕਦੇ ਤਾਂ ਤੂੰ ਖਲੋਇਆ ਕਰ।