ਇੱਕ ਕਾਰ ਚਾਹ ਵਾਲੇ ਖੋਖੇ ਕੋਲ ਰੁਕਦੀ ਹੈ।
ਖੋਖੇ ਵਾਲਾ ਨੀਵੀ ਪਾਈ ਭਾਡੇ ਸਾਫ਼ ਕਰ ਰਿਹਾ ਹੈ।
ਕਾਰ ਵਾਲਾ ਜਿਸ ਦਾ ਨਾਂਅ ਵਿਰਦੀ ਹੈ ਖੋਖੇ ਵਾਲੇ ਨੂੰ ਕਹਿੰਦਾ ਹੈ," ਓਏ ਬਾਈ ਚਾਹ ਬਣਾਈ।"
ਖੋਖੇ ਵਾਲਾ ਜਦ ਉਪਰ ਦੇਖਦਾ ਹੈ ਤਾਂ ਵਿਰਦੀ ਕਹਿੰਦਾ ਹੈ,"ਅਸ਼ੋਕ! ਤੂੰ?
ਅਸ਼ੋਕ ਵਿਰਦੀ ਵੱਲ ਵਧਦਾ ਹੋਇਆ," ਹਾਂ ਬਾਈ, ਵਿਰਦੀ...। ਕਿਵੇ ਐ ?"
ਵਿਰਦੀ," ਠੀਕ ਠਾਕ, ਇਹ ਖੋਖਾ ਤੇਰਾ ਐ ਅਸ਼ੋਕ?"
ਅਸ਼ੋਕ.."ਹਾਂ ਬਾਈ ਵਿਰਦੀ।"
ਵਿਰਦੀ.."ਪਤੰਦਰਾ ਤੂੰ. M.A..b.ed ਇਸ ਕੰਮ ਨੂੰ ਕੀਤੀ ਸੀ?"
ਅਸ਼ੋਕ .."ਤੈਨੂੰ ਤਾਂ ਪਤਾ ਹੀ ਐ ਸਾਡੇ ਚੰਗੀ ਭਲੀ ਦੁਕਾਨ ਸੀ। ਬਜਾਰ ਵਿੱਚ ਇੱਕ ਤਾਂ ਉਹਦੇ ਸਹਾਮਣੇ ਮੌਲ ਖੁੱਲ ਗਿਆ। ਦੂਜਾ ਮੰਮੀ ਨੂੰ ਚੰਦਰੀ ਬਿਮਾਰੀ ਸਰ ਹੋ ਗਿਆ। ਡੈਡੀ ਜੀ ਉਹਨਾਂ ਨੂੰ ਚੁੱਕੀ ਫਿਰਦੇ ਰਹੇ। ਜਿਹੜੇ ਪੈਸੇ ਸੀ ਲੱਗ ਗਏ। ਉਲਟਾ ਕਰਜਾ ਸਿਰ ਹੋ ਗਿਆ ਨਾ ਮੰਮੀ ਬਚੀ ਨਾ ਬਿਜਨਸ। ਸਭ ਕੁਝ ਤਬਾਹ ਹੋ ਗਿਆ।" ਥੋੜਾ ਸਾਈਡ ਹੋ ਕੇ ਚਾਹ ਧਰਦਾ ਹੈ ਚਾਹ ਪਾ ਕੇ ਵਿਰਦੀ ਕੋਲ ਬੈਠਦਾ ਹੈ।ਕਹਿੰਦਾ ਹੈ,"ਚੱਕ ਪੀ ਚਾਹ।"
ਵਿਰਦੀ..."ਚਾਹ ਫੜ ਕੇ ਅਸ਼ੋਕ ਕੋਈ ਗੱਲ ਨਹੀਂ, ਉਹਦੇ ਘਰ ਦੇਰ ਐ ਹਨੇਰ ਨਹੀਂ।"
ਅਸ਼ੋਕ..."ਓਏ ਵੀਰ ਆਪਾ ਕਦੇ ਟਿਨਸ਼ਨ ਨੀ ਲਈ ਅਸੀਂ ਕਿਹੜਾ ਜੱਦੀ ਵਕਤਾਵਰ ਸੀ। ਮੇਰੇ ਤਾਂ ਪਿਓ ਨੇ ਪਹਿਲਾ ਰੇੜੀ ਲਾ ਕੇ ਕੰਮ ਸ਼ੁਰੂ ਕੀਤਾ ਸੀ। ਜੇ ਸਰਕਾਰ ਨੌਕਰੀ ਨੀ ਦਿੰਦੀ ਕੁਝ ਤਾਂ ਕਰਨਾ ਹੀ ਪੈਣਾ ਐ।ਜੇ ਕਿਸੇ ਪ੍ਰਾਈਵੇਟ ਸਕੂਲ ਲੱਗਾ ਤਾਂ ਉਹ ਮਸਾ ਅੱਠ ਦਸ ਹਜ਼ਾਰ ਦੇਣਗੇ। ਇਹਤੋਂ ਵੱਧ ਇਥੇ ਕਮਾ ਲਈ ਦੇ ਐ। ਤੂੰ ਦੇਖੀ ਜਾਈ ਇਥੇ ਕਿਸੇ ਦਿਨ ਹੋਟਲ ਖੜਾ ਕਰਦੂ। ਚੱਲ ਛੱਡ ਤੂੰ ਦੱਸ ਕੀ ਕਰਦਾ ਐ?"
ਵਿਰਦੀ..ਲੰਮਾ ਹੌਕਾ ਲੈ ਕੇ। ਚਾਹ ਦੀ ਘੁੱਟ ਭਰਦੇ ਨੇ ਕਿਹਾ, "ਕੁਝ ਨਹੀਂ ਭਰਾਵਾ ਧੱਕੇ ਖਾਂਦਾ ਫਿਰਦਾ ਆ।ਸਰਕਾਰ ਕੋਈ ਨੌਕਰੀ ਨੀ ਦਿੰਦੀ ਖੇਤੀ ਇੱਕ ਤਾਂ ਵੰਡੀ ਗਈ ਦੂਜਾ ਖੇਤੀ ਹੁਣ ਉ ਘਾਟੇ ਦਾ ਸੌਦਾ ਬਣਗੀ। ਇੱਕ ਸਰਦਾਰੀ ਦਾ ਟੈਂਗ ਲੱਗਾ ਐ ਨਿੱਕਾ ਮੋਟਾ ਕੰਮ ਕਰਦੇ ਨੂੰ ਸ਼ਰਮ ਆਉਦੀ ਐ। ਜੱਦੀ ਸਰਦਾਰ ਜਿਉ ਹੋਏ। ਚੰਗਾ ਬਾਈ ਚੱਲਦਾ। ਫਿਰ ਮਿਲਦੇ ਐ। ਆਖ ਕੱਪ ਰੱਖ ਕੇ ਤੁਰ ਜਾਂਦਾ ਹੈ।"
ਅਸ਼ੋਕ,"ਕੋਈ ਨਹੀਂ ਵੀਰ ਕਦੇ ਤਾਂ ਸੁਣੂ ਗਾ।"
ਵਿਰਦੀ ਘਰੇ ਜਾ ਗੱਡੀ ਖੜੀ ਕਰਕੇ ਅੱਗੇ ਵਧਦਾ ਸੋਚਦਾ ਜਾਂਦਾ ਹੈ। ਅਸ਼ੋਕ ਦੀ ਗੱਲ ਤਾਂ ਠੀਕ ਐ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ। ਐਵੇ ਤਾਂ ਨੀ ਐਨੀ ਵੱਡੀ ਜਿੰਦਗੀ ਲੰਘਣੀ।
ਪਿੱਛੋ ਆਵਾਜ਼ ਪੈਦੀ ਐ,"ਬਾਈ ਵਿਰਦੀ ਘਰੇ ਐ।"
"ਹਾਂ, ਬਾਈ ਅਰਸ਼ ਆ ਜਾ ਕਿਵੇ ਆਉਣੇ ਹੋਏ। ਆ ਬੈਠ।"
ਅਰਸ਼ ਬੈਠ ਕੇ "ਚਾਚਾ ਚਾਚੀ ਘਰੇ ਐ।"
ਵਿਰਦੀ ..."ਬਾਪੂ ਜੀ।"
ਅੰਦਰੋ ਆਵਾਜ਼ ਆਉਦੀ ਐ ,"ਹਾਂ ਪੁੱਤ।"
"ਬਾਪੂ ਜੀ ਅਰਸ਼ ਆਇਆ।"
ਅਰਸ਼ ,"ਚਾਚਾ ਜੀ ਚਾਚੀ।"
"ਉਹ ਤਾਂ ਮਰਗ ਵਾਲੇ ਘਰੇ ਗਈ ਐ। ਕੀ ਕੰਮ ਸੀ?"
ਅਰਸ਼ ...."ਕੁਝ ਨਹੀਂ,ਚਾਚਾ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਐ। ਕੱਲ ਜਾਂਣਾ ਐ ਤੁਹਾਨੂੰ ਮਿਲਣ ਆਇਆ ਸੀ।"
ਬਾਪੂ..."ਜਿਉਂਦਾ ਰਹਿ ਓਏ ਪੁੱਤਰਾ! ਜਵਾਨੀ ਮਾਣੇ ਰੱਬ ਤੈਨੂੰ ਤਰੱਕੀਆ ਮਾਣੇ।"
ਅਰਸ਼ ..."ਚੰਗਾ ਚਾਚਾ ਮੈਂ ਚੱਲਦਾ।"
ਬਾਪੂ..."ਚੰਗਾ ਪੁੱਤ ਜਦੋਂ ਤੇਰੀ ਚਾਚੀ ਆ ਗਈ ਘੱਲਦਾ ਉਹਨੂੰ ਤੇਰੇ ਵੱਲ।ਨਾਲੇ ਤੈਨੂੰ ਮਿਲ ਆਉ ਨਾਲੇ ਸ਼ਗਨ ਦੇ ਆਉ।"
ਅਰਸ਼ " ਚਾਚਾ ਸ਼ਗਨ ਨੂੰ ਤਾਂ ਕੋਈ ਨਹੀਂ ਮਿਲ ਹੀ ਆਵੇ ਐਨਾ ਹੀ ਬਹੁਤ ਐ। ਚੰਗਾ ਚਾਚਾ। ਹੋਰ ਗੁਰਵਿੰਦਰ ਤੂੰ ਨੀ ਬੋਲਦਾ ਕੁਝ। ਕਿ ਖੁਸ਼ ਨਹੀਂ ਮੇਰੇ ਜਾਣ ਤੇ?"
ਵਿਰਦੀ..."ਨਹੀਂ ਨਹੀਂ ਭਰਾ। ਪੂਰਾ ਖੁਸ਼ ਆ ਵੇਸੇ ਹੀ ਬਾਹਰੋ ਆਇਆ ਸੀ। ਕੁਝ ਥੱਕਿਆ ਟੁੱਟਿਆ ਪਿਆ ਸੀ।ਚੰਗਾ ਭਰਾ ਤੂੰ ਤਾਂ ਬਣਾ ਆਪਣੀ ਜਿੰਦਗੀ ਭੱਜ ਜਿਹਤੋ ਭੱਜੀ ਦਾ ਐ ਇਥੋਂ। ਮੈਨੂੰ ਵੀ ਬਲਾ ਲੀ।"
ਅਰਸ਼ ..."ਜਰੂਰ ਵੀਰ, ਜੇ ਲੋਟ ਆ ਗਿਆ ਜਰੂਰ ਸੱਦਾਗੇ।" ਇਹ ਆਖ ਉਹ ਚਲਾ ਜਾਂਦਾ ਐ।
ਵਿਰਦੀ..."ਬਾਪੂ ਆਪਣੇ ਵਰਗੇ ਜੱਦੀ ਸਰਦਾਰਾਂ ਕੋਲ ਹੁਣ ਇਹੋ ਰਾਹ ਰਹਿ ਗਿਆ ਏ । ਸਾਰੀ ਪੰਜਾਬ ਦੀ ਕਰੀਮ ਭੱਜੀ ਜਾਂਦੀ ਐ ਕੈਨੇਡਾ। ਇਹ ਟੋਪਰ ਸੀ 10+2 ਕਲਾਸ ਚ ਪੰਜਾਬ ਦਾ।"
ਬਾਪੂ ..."ਕੀ ਕਰਨ ਵਿਚਾਰੇ ਇਥੇ ਕਿਹੜਾ ਨੌਕਰੀ ਮਿਲਦੀ ਐ।"
"ਤਾਂ ਹੀ ਬਾਪੂ ਮੈਂ ਸੋਚਦਾ ਹਾਂ ਕਿ ਮੈਨੂੰ ਵੀ ਭੇਜ ਦੇ ਕੈਨੇਡਾ।"
ਬਾਪੂ..."ਪੁੱਤ ਇੱਕ ਤਾਂ ਤੂੰ ਹੈ ਇਕੱਲਾ ਇਕੱਲਾ। ਦੂਜਾ ਮੇਰਾ ਵਾਲ ਵਾਲ ਤਾਂ ਪਹਿਲਾਂ ਹੀ ਕਰਜਾਈ ਕਰਤਾ ਤੇਰੀ ਪੜ੍ਹਾਈ ਨੇ।"
ਵਿਰਦੀ..."ਬਾਪੂ ਜਮੀਨ ਵੇਚਦੇ ਐਵੇ ਟੈਨਸ਼ਨ ਨਾ ਲੈ। ਮੈਂ ਕੈਨੇਡਾ ਜਾਣਾ ਹੀ ਐ। ਇਥੇ ਹੈ ਈ ਕੀ?"
ਬਾਪੂ ..."ਪੁੱਤ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਐ। ਮੈ ਆਪਣੀ ਮਾਂ ਨੀ ਵੇਚ ਸਕਦਾ।"
ਵਿਰਦੀ..."ਬਾਪੂ ਮਾਂ ਤਾਂ ਆਪਣੀ ਗਉ ਵੀ ਐ । ਉਹ ਤਾਂ ਜਦੋਂ ਦੁੱਧ ਦੇਣੋ ਹਟਜੇ ਘਰੋਂ ਕੱਢ ਦਿੰਦੇ ਆ। ਹੁਣ ਤਾਂ ਲੋਕ ਜੰਮਣ ਵਾਲੀ ਮਾਂ ਨੂੰ ਨੀ ਸਿਆਣਦੇ।"
ਬਾਪੂ ..."ਚੱਲ ਚੱਲ ਵੱਡਾ ਸਿਆਣਾ ਹੁਣ ਮੈਨੂੰ ਮੱਤਾ ਦਿੰਨਾਂ ਐ ?"
ਵਿਰਦੀ.."ਬਾਪੂ ਭੋਲੇ ਮਾਨ ਦਾ ਮੁੰਡਾ ਨੌਕਰੀ ਨਾ ਮਿਲਣ ਕਰਕੇ ਹੀ ਨਸ਼ੇ ਤੇ ਲੱਗ ਗਿਆ ਸੀ ਤੇ ਆਖੀਰ ਮਰ ਗਿਆ। ਆਹ ਮੇਰਾ ਚਾਚਾ ਵੀ ਇਸੇ ਚੱਕਰ ਵਿੱਚ ਆਤਮਹੱਤਿਆ ਕਰ ਗਿਆ ਸੀ। ਹੈ ਨੀ ਇਥੇ ਕੁਝ ਬਾਪੂ ਚੰਗਾ ਰਹੇਗਾ।"
ਬਾਪੂ ..."ਨਾ ਮੇਰਾ ਪੁੱਤ, ਆਏ ਨਾ ਸੋਚ ਪੁੱਤ। ਮੈਨੂੰ ਅੱਜ ਪਤਾ ਲੱਗਾ ਪੰਜਾਬ ਖਾਲੀ ਕਿਉ ਹੋ ਰਿਹਾ ਐ।
ਪੁੱਤ ਆਪਾ ਪੰਜਾਬ ਵਾਸੀ ਇਕੱਠੇ ਹੋ ਕੇ ਕਰੀਏ ਗੱਲ ਸਰਕਾਰ ਨਾਲ। ਭਜਾਈਏ ਇਹਨਾਂ ਰਾਜ ਕਰਨ ਵਾਲੇ ਠੱਗਾ ਨੂੰ। ਇਹਨਾਂ ਤਾਂ ਜਵਾ ਹੀ ਪੰਜਾਬ ਮਾਰਤਾ। ਜਿਥੇ ਤੁਸੀਂ ਜਾਂਦੇ ਓ ਨਾ ਕੈਨੇਡਾ, ਉਥੇ ਸਾਲ 'ਚ ਮਸਾ ਇੱਕ ਫ਼ਸਲ ਹੁੰਦੀ ਐ। ਪੰਜਾਬ ਵਿੱਚ ਭਾਂਵੇ ਚਾਰ ਫ਼ਸਲਾਂ ਕੱਢਲੋ ਇਸ ਹਿਸਾਬ ਨਾਲ ਉਹ ਆਪਾ ਤੋਂ ਗਰੀਬ ਐ ਪਰ ਉਥੋਂ ਦੇ ਰਾਜ ਚਲਾਉਣ ਵਾਲੇ ਚੰਗੇ ਐ। ਪੰਜਾਬੀ ਤਾਂ ਇਹਨਾ ਖੇਰੂ ਖੇਰੂ ਕਰਤੇ ਕੋਈ ਕੈਨੇਡਾ ਤੋਰ ਤਾਂ ਕੋਈ ਅਮਰੀਕਾ ਕੋਈ ਕਿਸੇ ਦੇਸ਼ ਕੋਈ ਕਿਸੇ ਦੇਸ਼ ਭਜਾ ਤਾ। ਪੰਜਾਬੀਓ ਜੇ ਬਚਣਾ ਚਹੁੰਦੇ ਹੋ ਤਾਂ ਇਕੱਠੇ ਹੋ ਜੇ ਨਹੀਂ ਥੋਨੂੰ ਕੋਈ ਨਹੀਂ ਬਚਾ ਸਕਦਾ। ਇਕੱਠੇ ਹੋ ਕੇ ਭਜਾ ਦੇਓ ਇਹਨਾਂ ਠੱਗਾ ਨੂੰ।"