ਜਸਵੀਰ ਰਾਣਾ ਨਾਲ ਰੂ-ਬ-ਰੂ (ਖ਼ਬਰਸਾਰ)


ਬਰੇਟਾ: ਨੇੜਲੇ ਪਿੰਡ ਕੁਲਰੀਆਂ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥੀ ਪਾਠਕ ਮੰਚ ਅਤੇ ਅੰਬਰ ਵੱਲ ਪਰਵਾਜ਼ ਕੰਧ ਪੱਤ੍ਰਿਕਾ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਥਾਕਾਰ ਅਤੇ ਨਾਵਲਕਾਰ ਜਸਵੀਰ ਰਾਣਾ ਨਾਲ ਰੂ-ਬ-ਰੂ ਸਮਾਗਮ ਕਰਵਾ ਿਆ ਗਿਆ।  ਿਸ ਸਮਾਗਮ ਦੀ ਪ੍ਰਧਾਨਗੀ ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ, ਆਲੋਚਕ ਨਿਰੰਜਣ ਬੋਹਾ, ਸੇਵਾਮੁਕਤ ਪਿੰ੍ਰਸੀਪਲ ਬਾਲ ਕ੍ਰਿਸ਼ਨ ਕਟੌਦੀਆਂ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਡਾ. ਭਵਾਨੀ ਸ਼ੰਕਰ ਗਰਗ, ਸਾਹਿਤਕਾਰ ਜਗਦੀਸ਼ ਰਾ ੇ ਕੁਲਰੀਆਂ, ਨਿਰਮਲ ਸਿੰਘ, ਸਰਦੂਲ ਸਿੰਘ ਚਹਿਲ ਅਤੇ ਯਾਦਵਿੰਦਰ ਸਿੱਧੂ ਵੱਲੋਂ ਕੀਤੀ ਗ ੀ। ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਬਦ ਗਾ ਿਨ ਨਾਲ ਹੋ ੀ। ਸਕੂਲ ਦੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਵੱਲੋਂ ਜੀ ਆ ਿਆ ਨੂੰ ਕਹਿੰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਵੱਖ ਵੱਖ ਗਤੀਵਿਧੀਆਂ ਦੀ ਚਰਚਾ ਕਰਦੇ ਹੋ ੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਲਾਉਣਾ ਤੇ ਉਹਨਾਂ ਨੂੰ ਜ਼ਿੰਦਗੀ ਦਾ ਅਸਲ ਮਤਲਬ ਸਮਝਾਉਣਾ ਹੈ। ਕੁਲਜੀਤ ਪਾਠਕ ਨੇ ਜਸਵੀਰ ਰਾਣਾ ਦੇ ਜੀਵਨ ਤੇ ਚਰਚਾ ਕੀਤੀ।  ਿਸ ਤੋਂ ਬਾਦ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋ ੇ ਜਸਵੀਰ ਰਾਣਾ ਨੇ ਕਿਹਾ ਕਿ ਉਸ ਦੇ ਸੰਗਾਊ ਸੁਭਾਅ ਅਤੇ ਚੁੱਪ ਰਹਿਣ ਦੀ ਆਦਤ ਨੇ ਉਸ ਨੂੰ ਲੇਖਕ ਬਣਾ ਿਆ। ਬਚਪਨ ਵਿਚ ਹੰਢਾ ੀਂ  ਿੱਕਲਤਾ ਕਿਤਾਬਾਂ ਦੇ ਨਾਲ  ਿਕਾਂਤ ਵਿਚ ਬਦਲ ਗ ੀ। ਉਨ੍ਹਾਂ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲ ਦੋਸਤ ਹੁੰਦੀਆਂ ਹਨ। ਜਦੋਂ ਤੁਸੀਂ  ਿਹਨਾਂ ਨੂੰ ਪੜ੍ਹਦੇ ਹੋ ਤਾਂ  ਿਹ ਤੁਹਾਡੇ ਨਾਲ ਗੱਲਾਂ ਕਰਦੀਆਂ ਹਨ। ਸ਼ਬਦ ਤੁਰਦੇ ਹਨ। ਉਨ੍ਹਾਂ  ਿਹ ਵੀ ਕਿਹਾ ਕਿ ਲੇਖਕ ਨੂੰ ਸ਼ਬਦ ਦੀ ਚੌਣ ਵੇਲੇ ਵਧੇਰੇ ਸੁਚੇਤ ਤੇ ਸਤਰਕ ਹੋਣ ਦੀ ਜਰੂਰਤ ਹੈ। ਉਨਾਂ ਅੱਗੇ ਕਿਹਾ ਕਿ ਪਹਿਲਾਂ ਉਨਾਂ ਨੇ ਕਵਿਤਾ ਲਿਖੀ ਤੇ ਫੇਰ ਮਿੰਨੀ ਕਹਾਣੀ। ਜਦੋਂ ਉਨਾਂ ਨੂੰ ਲੱਗਿਆਂ ਕਿ ਅਜੇ ਹੋਰ ਬਹੁਤ ਕੁਝ ਹੋਰ ਪਿਐ ਜਿਸ ਨੂੰ ਵੱਡੀ ਕਹਾਣੀ ਜਾਂ ਨਾਵਲ ਦੇ ਮਾਧਿਅਮ ਰਾਹੀਂ ਆਖਿਆ ਜਾ ਸਕਦਾ ਹੈ ਤਾਂ ਉਸਦਾ ਰੁਝਾਨ  ਿਹਨਾਂ ਵਿਧਾਵਾਂ ਵਲ ਹੋ ਿਆ। ਉਨਾਂ ਵਿਸਥਾਰ ਵਿਚ ਆਪਣੇ ਸਾਹਿਤਕ ਸਫ਼ਰ ਬਾਰੇ ਗੱਲਬਾਤ ਕੀਤੀ। ਸਰੋਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ ਨੇ ਕਿਹਾ ਕਿ ਰਾਣਾ ਸਾਡੇ ਸਮਿਆਂ ਦਾ ਵੱਡਾ ਕਹਾਣੀਕਾਰ ਹੈ। ਜਿਸ ਕੋਲ ਵਿਸ਼ਾਲ ਅਨੁਭਵ ਤੇ ਸ਼ਬਦ ਭੰਡਾਰ ਹੈ ਜਿਸ ਨੂੰ ਉਹ ਲੋਕ ਹਿੱਤ ਵਿਚ ਵਰਤਦਾ ਹੈ। ਨਿਰੰਜਣ ਬੋਹਾ ਨੇ ਕਿਹਾ ਕਿ ਜੇ ਸੌ ਸਾਲ ਬਾਦ ਵੀ ਪੰਜਾਬੀ ਕਹਾਣੀ ਦੀ ਗੱਲ ਹੋਵੇ ਤਾਂ ਵੀ ਜਸਵੀਰ ਰਾਣੇ ਦੇ ਨਾਂ ਤੋਂ ਬਿਨਾਂ ਅਧੂਰੀ ਰਹੇਗੀ ਤੇ  ਿਨ੍ਹਾਂ ਦਾ ਨਾਂ ਉਨ੍ਹਾਂ ਮੋਹਰੀ ਕਹਾਣੀਕਾਰਾਂ ਵਿਚ ਸ਼ੁਮਾਰ ਹੈ ਜਿੰਨ੍ਹਾਂ ਨੂੰ ਅਸਲ ਯਥਾਰਥ ਤੇ ਮਨੁੱਖੀ ਮਨ ਦੇ ਅੰਤਰੀਵ ਭਾਵਾਂ ਦੀ ਸਮਝ ਹੈ। ਜਗਦੀਸ਼ ਕੁਲਰੀਆਂ ਨੇ ਕਿਹਾ ਰਾਣਾ ਆਪਣੀਆਂ ਰਚਨਾਵਾਂ ਵਿਚ ਵਿਸ਼ਿਆਂ ਦੇ ਦੁਹਰਾਓ ਤੋਂ ਬਚਦਾ ਹੈ ਤੇ ਹਰ ਕ੍ਰਿਤ ਵਿਚ ਕੁਝ ਨਵਾਂ ਪਾਠਕ ਦੇ ਸਾਹਮਣੇ ਪੇਸ਼ ਕਰਦਾ ਹੈ। ਪੱਕੇ ਤੌਰ ਤੇ ਉਹ ਕਿਸੇ ਵਿਚਾਰਧਾਰਾ ਨਾਲ ਨਹੀਂ ਬੱਝਿਆ, ਉਸ ਲ ੀ ਮਾਨਵਵਾਦ ਦੀ ਵਿਚਾਰਧਾਰਾ ਹੀ ਸਭ ਤੋਂ ਉੱਤਮ ਹੈ। ਨਿਰਮਲ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲ ੀ ਰਾਹ ਦਸੇਰਾ ਬਣਦੇ ਹਨ। ਿਸ ਮੌਕੇ ਤੇ ਮਹਿੰਦਰ ਸਿੰਘ ਪੰਜੂ ਦਾ ਨਾਵਲ 'ਸੁੰਦਰੈਲਾ' ਅਤੇ 'ਅੰਬਰ ਵੱਲ ਪਰਵਾਜ਼' ਕੰਧ ਪੱਤਰਿਕਾ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ। ਵਿਦਿਅਰਥੀ ਪਾਠਕ ਮੰਚ ਅਤੇ ਸਕੂਲ ਵੱਲੋਂ ਜਸਵੀਰ ਰਾਣਾ ਦਾ ਸਨਮਾਨ ਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨਾਂ ਵਿਦਿਆਰਥੀਆਂ ਦੀ ਸਾਹਿਤਕ ਸੂਝ ਬੂਝ ਦੀ ਤਾਰੀਫ਼ ਕੀਤੀ।  ਿਸ ਮੌਕੇ ਤੇ ਹੋਰਨਾਂ ਤੋਂ  ਿਲਾਵਾ ਸਕੂਲ ਅਧਿਆਪਕ ਅਜੈ ਕੁਮਾਰ, ਸਤੀਸ਼ ਕੁਮਾਰ,  ਿਕਬਾਲ ਸਿੰਘ ਜੈਲਦਾਰ, ਦੇਸ ਰਾਜ ਸਿੰਘ, ਲੀਲਾ ਰਾਮ ਸ਼ਰਮਾ, ਮੇਜਰ ਸਿੰਘ, ਅੰਜਨਾ ਰਾਣੀ, ਮੀਨਾ ਰਾਣੀ, ਜਸਵਿੰਦਰ ਕਮਾਣਾ, ਸਤਵੰਤ ਸਿੰਘ, ਟੀਨੂੰ ਰਾ ੇ ਗਰਗ, ਸੁਖਦੇਵ ਸਿੰਘ ਬੋਘੀ, ਰੂਬਲ ਹਰਪ੍ਰੀਤ ਮੱਲ੍ਹੀ, ਅਮਨਪ੍ਰੀਤ ਕੌਰ ਵੀ ਹਾਜ਼ਿਰ ਸਨ। ਮੰਚ ਸੰਚਾਲਨ ਕੇਵਲ ਸਿੰਘ ਧਰਮਪੁਰਾ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ। ਲੈਕਚਰਾਰ ਮਨਦੀਪ ਕਾਲੀਆ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।