ਮੰਚ ਦੀ ਹੋਈ ਇਕੱਤਰਤਾ (ਖ਼ਬਰਸਾਰ)


ਲੁਧਿਆਣਾ  -- ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਵਿਸ਼ੇਸ਼ ਮਹਿਮਾਨ ਅਸ਼ਵਨੀ ਜੇਤਲੀ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਸ਼ਾਮਿਲ ਹੋਏ।  
ਰਚਨਾਵਾ ਦੇ ਦੌਰ ਵਿਚ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ 'ਨੀ ਮਾਂ ਤੈਨੂੰ ਤੋਰ ਰਹੀ, ਜਿੱਥੋਂ ਮੁੜ ਵਾਪਿਸ ਨਹੀਂ ਆਉਣਾ' ਅਮਰਜੀਤ ਸ਼ੇਰਪੁਰੀ ਨੇ 'ਪੰਜਾਬ ਤੇਰਾ ਰੱਬ ਰਾਖਾ', ਕਰਮਜੀਤ ਸਿੰਘ ਗਰੇਵਾਲ ਨੇ 'ਮੇਰੇ ਅੰਦਰ ਵੀ ਹੁਕਮਰਾਨ ਬੈਠਾ ਹੈ', ਦਲਬੀਰ ਕਲੇਰ ਨੇ 'ਵੀਰੋ ਮੈਂ ਸੰਤਾਲੀ ਆਂ', ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕਸ਼ਮੀਰਨ ਧੀਆਂ,  ਦਲਵੀਰ ਸਿੰਘ ਲੁਧਿਆਣਵੀ ਨੇ ਕਹਾਣੀ 'ਪਿਆਸਾ ਦਿਲ', ਚਰਨਜੀਤ ਸਿੰਘ ਨੇ ਕਵਿਤਾ ਜੋ ੧੯੭੪ ਨੂੰ ਸਮਰਪਿਤ ਸੀ। ਗੁਰਭਜਨ ਗਿੱਲ ਨੇ ਦੋ ਕਵਿਤਾਵਾਂ ਪਹਿਲੀ: 'ਕਰੋਸ਼ੀਏ ਨਾਲ ਬੁਣਦੀ ਮਾਂ' ਤੇ ਦੂਸਰੀ: 'ਕਵਿਤਾ ਲਿਖਿਆ ਕਰੋ' ਦੋਵੇਂ ਹੀ ਲਾਜਵਾਬ ਸਨ। ਬਲਕੌਰ ਸਿੰਘ ਗਿੱਲ, ਸਿਮਰਦੀਪ ਸਿੰਘ, ਦਲੀਪ ਅਵਧ, ਬਲਵਿੰਦਰ ਔਲਖ ਗਲੈਕਸੀ, ਤਰਲੋਚਨ ਝਾਂਡੇ, ਇੰਜ ਸੁਰਜਨ ਸਿੰਘ, ਲਲਿਤ ਬੇਰ੍ਹੀ, ਸਰਬਜੀਤ ਵਿਰਦੀ ਆਦਿ ਨੇ ਵੀ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਵਾਹ-ਵਾਹ ਖੱਟੀ। ਉਸਾਰੂ ਸੁਝਾਅ ਵੀ ਦਿੱਤੇ ਗਏ।