ਕਵਿਤਾਵਾਂ

  •    ਸੁਪਨੇ ਮੇਰੇ / ਸਵਰਨਜੀਤ ਕੌਰ ਗਰੇਵਾਲ( ਡਾ.) (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਨੰਨੀ ਜਿੰਦ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਸੱਜਣਾ ਵੇ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਸਤਿਗੁਰ ਨਾਨਕ ਦਾ ਅਵਤਾਰ-ਦਿਹਾੜਾ / ਗੁਰਮਿੰਦਰ ਸਿੱਧੂ (ਡਾ.) (ਕਵਿਤਾ)
  •    ਕੂੜੇ ਨੂੰ ਫਰੋਲੇ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਤੁਰਨਾ ਅਸਾਂ ਹੁਣ ਨਾਲ ਨਾਲ / ਸੁਰਜੀਤ ਕੌਰ (ਕਵਿਤਾ)
  •    ਮਾਂ ਬੋਲੀ ਪੰਜਾਬੀ / ਓਮਕਾਰ ਸੂਦ ਬਹੋਨਾ (ਕਵਿਤਾ)
  •    ਕੁਰਸੀਆਂ ਤੇ ਕਾਬਿਜ ਮੁਖੌਟਿਉ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਇੰਤਜ਼ਾਰ / ਗੁਰਪ੍ਰੀਤ ਕੌਰ ਧਾਲੀਵਾਲ (ਕਵਿਤਾ)
  •    ਬਾਬਾ ਨਾਨਕ / ਮਨਦੀਪ ਗਿੱਲ ਧੜਾਕ (ਗੀਤ )
  •    ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ / ਬੂਟਾ ਗੁਲਾਮੀ ਵਾਲਾ (ਗੀਤ )
  •    ਕਲਯੁਗ / ਜਸ਼ਨਦੀਪ ਗਿੱਲ (ਕਵਿਤਾ)
  •    ਤਲੀਆਂ ਹੇਠਾਂ / ਚੰਦਰਕਾਂਤਾ ਰਾਏ (ਕਵਿਤਾ)
  • ਸਭ ਰੰਗ

  •    ਤਵਾਰੀਖ਼ ਗੁਰੂ ਖ਼ਾਲਸਾ' 'ਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਸਿਧਾਂਤ / ਪਰਮਵੀਰ ਸਿੰਘ (ਡਾ.) (ਆਲੋਚਨਾਤਮਕ ਲੇਖ )
  •    ਮਨੁੱਖਤਾ ਦੇ ਗੁਰੂ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਦਤਾਂ: ਵਿਅਕਤੀ ਦੀ ਸ਼ਖਸੀਅਤ ਦਾ ਸ਼ੀਸ਼ਾ / ਕੈਲਾਸ਼ ਚੰਦਰ ਸ਼ਰਮਾ (ਲੇਖ )
  •    ਗੁਰੁ ਨਾਨਕੁ ਜਿਨ ਸੁਣਿਆ ਪੇਖਿਆ / ਗੁਰਦੀਸ਼ ਗਰੇਵਾਲ (ਲੇਖ )
  •    ਗੁਰਬਾਣੀ ਵਿਚੋਂ ਪ੍ਰਚੱਲਿਤ ਅਖਾਣ ਤੇ ਮੁਹਾਵਰੇ / ਨਿਸ਼ਾਨ ਸਿੰਘ ਰਾਠੌਰ (ਆਲੋਚਨਾਤਮਕ ਲੇਖ )
  •    ਸਦੀ ਜਿੱਡੇ ਮਨੁੱਖ / ਕ੍ਰਿਸ਼ਨ ਸਿੰਘ (ਪ੍ਰੋ) (ਲੇਖ )
  •    ਲੋਕ ਨਾਇਕਾਂ ਦਾ ਵਿਰਸਾ ਤੇ ਉਹਨਾਂ ਦੇ ਵਾਰਿਸ / ਇਕਬਾਲ ਸੋਮੀਆਂ (ਡਾ.) (ਲੇਖ )
  •    ਗਰੀਬੀ ਤੇ ਅਨਪੜ੍ਹਤਾ ਦੀ ਸੰਤਾਪ ਦੀ ਪੇਸ਼ਕਾਰੀ ਨਾਵਲ ਮੁਕਤੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  • ਨੰਨੀ ਜਿੰਦ (ਕਵਿਤਾ)

    ਬਿੰਦਰ ਜਾਨ ਏ ਸਾਹਿਤ   

    Email: binderjann999@gmail.com
    Address:
    Italy
    ਬਿੰਦਰ ਜਾਨ ਏ ਸਾਹਿਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਮੈਂ ਗਰੀਬ ਘਰ ਦਾ ਨੰਨਾ ਬੱਚਾ
    ਸਰਕਾਰੀ ਸਕੂਲ ਮੈਂ ਹਾਂ ਪੜਦਾ

    ਹਰ  ਮੌਸਮ ਦੀ  ਮਾਰ  ਝੱਲਦਾ 
    ਕਦੀ ਠੰਡ ਕਦੀ ਧੁਪ ਚ ਰੜਦਾ

    ਮਾਸਟਰ ਜੀ  ਨਾ ਮਾਰਿਉ ਮੈਨੂੰ
    ਬੱਸ ਏਹੀ ਇੱਕ ਬੇਨਤੀ ਕਰਦਾ

    ਹੱਥ  ਵਿੱਚ ਜਦੋਂ  ਵੇਖਦਾਂ  ਡੰਡਾਂ 
    ਸਾਂਹ ਸੁਕ ਜਾਣ ਬੜਾ ਮੈ ਡਰਦਾ

    ਵਰਦੀ  ਕਦੀ  ਨਾ ਪਾ ਮੈਂ ਵੇਖੀ 
    ਉੱਧੜੇ ਕੱਪੜੇ ਬਦਨ ਤੇ ਗਰਦਾ

    ਕਿੰਝ  ਪੜਾਈ  ਕਰਾਂ  ਮੈ  ਪੂਰੀ
    ਬਾਪੂ ਦਾਰੂ  ਪੀ  ਨਿੱਤ  ਲੜਦਾ

    ਮਾਂ ਬਿਮਾਰ ਹੈ   ਰਹਿੰਦੀ  ਮੇਰੀ
    ਲੋਕ ਕੀ ਜਾਨਣ ਦੁੱਖ ਜੋ ਜਰਦਾ

    ਇੱਕ ਦਿਨ ਪੂਰੇ ਪੰਜ ਜੀਆਂ ਦਾ 
    ਇੱਕਪਾ ਦੁੱਧ ਨਾਲ ਕਿੰਝ ਸਰਦਾ

    ਨਾਂ ਬਿਜਲੀ ਨਾਂ ਬਲਬ ਟਿਉਬਾਂ 
    ਹਫਤਿਆਂ ਤੱਕ ਨਾਂ ਦੀਵਾ ਭਰਦਾ

    ਚੰਨ ਤਾਰੇ  ਵੀ ਦੁਸ਼ਮਨ ਲੱਗਦੇ
    ਚੁੱਭਦਾ ਨਿੱਤ  ਸੂਰਜ ਵੀ ਚੜਦਾ

    ਅੰਧਕਾਰ ਵਿੱਚ ਅਸੀਂ ਹਾ ਰਹਿੰਦੇ
    ਰਿਸਤੇਦਾਰ  ਨਾਂ  ਵੇਹੜੇ  ਵੜਦਾ

    ਤਿੱਪ ਤਿੱਪ  ਚੋਂਦਾ  ਕੋਠੜਾ  ਕੱਚਾ 
    ਲਿੱਪ ਲਿੱਪ ਥੱਕੇ ਰਹਿੰਦਾ ਖਰਦਾ

    ਕੁੱਠਲੇ ਦੇ  ਵਿੱਚ  ਕੋਈ ਨਾਂ ਦਾਣਾਂ
    ਰੱਬ ਵੀ  ਸਦਾ ਗਰੀਬ ਤੇ ਵਰਦਾ

    ਜਿਸਮ ਤੋ  ਭਾਰੀ  ਪੰਡ  ਹੈ ਮੇਰੀ
    ਬਾਂਹ ਮੇਰੀ ਅੱਜ ਕੋਈ ਨਾਂ ਫੜਦਾ

    ਹੱਸਣ ਗੁਆਢੀ  ਹਾਲਤ ਵੇਖ਼ ਕੇ 
    ਮਦਦ   ਲਈ ਨਾ  ਕੋਈ ਖੜਦਾ

    ਕਮਜੋਰੀ  ਦਾ  ਮਾਰਿਆ  ਹਾਂ ਮੈਂ 
    ਬੱਸ ਜਿੰਦਾ  ਹਾਂ ਨਹੀ  ਮੈ ਮਰਦਾ

    ਸਰਕਾਰਾਂ  ਕਦੀ  ਲੈਣ ਨਾਂ ਸਾਰਾਂ
    ਕਿੰਝ ਗਰੀਬ ਦਾ ਧੀ ਪੁੱਤ ਪੜਦਾ

    ਨਾਂ ਮਾਰਿਉ ਮਾਸੂਮ ਮਾਸਟਰ ਜੀ
    ਕਦਮਾਂ ਵਿੱਚ ਹਾਂ ਮੈ ਸਿਰ ਧਰਦਾ