ਦਿਲ ਦਾ ਚੈਨ ਉਹ ਖ੍ਹੋਵੇ ਦਿਲ ।
ਜਿਸ ਨੂੰ ਚਹੁੰਦਾ ਹੋਵੇ ਦਿਲ ।
ਸੱਜਣਾ ਤੈਨੂੰ ਕਰ ਕੇ ਯਾਦ ,
ਰਾਤ ਦਿਨੇ ਪਿਆ ਰੋਵੇ ਦਿਲ ।
ਰੁਠੜੇ ਯਾਰ ਮਨਾਵਣ ਖ਼ਾਤਰ ,
ਹੰਝੂਆਂ ਦੇ ਹਾਰ ਪਰੋਵੇ ਦਿਲ ।
ਪਿਆਰ ਤੇਰੇ ਵਿਚ ਹਰ ਵੇਲੇ,
ਗ਼ਮ ਦੀ ਚੱਕੀ ਝੋਹਵੇ ਦਿਲ ।
ਜ਼ਖਮ ਵਿਛੋੜੇ ਦੇ ਡੂਘੇ ''ਸਿੱਧੂ'' ,
ਹੰਝੂਆਂ ਦੇ ਨਾਲ ਧੋਵੇ ਦਿਲ ।