ਕੁਰਸੀਆਂ ਤੇ ਕਾਬਿਜ ਮੁਖੌਟਿਉ
(ਕਵਿਤਾ)
ਮੁਨਕਰ ਹਾਂ
ਤੁਹਾਡੀ ਜੀ ਹਜ਼ੂਰੀ ਤੋਂ
ਨਹੀਂ ਮੰਜ਼ੂਰ ਸਾਨੂੰ
ਤੁਹਾਡੇ ਉਸਾਰੇ ਰਾਹਵਾਂ ਤੇ ਤੁਰਨਾ
ਅਸੀਂ ਤਾਂ
ਆਪਣੇ ਹੀ ਰਾਹਵਾਂ ਦੇ ਪਾਂਧੀ ਹਾਂ
ਤੇ ਆਪਣੀ ਹੀ ਮੌਜ ਵਿੱਚ ਵਿਚਰਦੇ ਹਾਂ
ਤੁਸੀਂ ਘੜੀ ਕੁ ਲ ੀ
ਸਾਡਾ ਰਾਹ ਰੋਕ ਤਾਂ ਸਕਦੇ ਹੋ
ਸ਼ਾ ਿਦ ਵਕਫੇ ਕੁ ਲ ੀ
ਰਸਤੇ ਤੋ ਭਟਕਾ ਵੀ ਸਕਦੇ ਹੋ ਸਾਨੂੰ
ਪਰ ਸਦਾ ਲ ੀ
ਨਹੀਂ ਪਾ ਸਕਦੇ
ਸਾਡੇ ਪੈਰਾਂ ਵਿੱਚ ਬੇੜੀਆਂ
ਅਸੀਂ ਨਾ ਫਰਮਾਨੀਆਂ ਦੇ ਆਸ਼ਕ ਹਾਂ
ਤੇ ਹੱਕਾਂ ਦੇ ਝੰਡਾ ਬਰਦਾਰ
ਅਸੀਂ ਜਿੰਦਾਦਿਲਾ ਦੇ ਕਾ ਿਲ ਹਾਂ
ਤੇ ਕੁਰਬਾਨੀਆਂ ਦੇ ਅਲੰਬਰਦਾਰ
ਸਾਨੂੰ ਵੱਸ ਵਿੱਚ ਕਰਨਾ
ਨਹੀਂ ਤੁਹਾਡੇ ਵੱਸ ਦੀ ਗੱਲ
ਸਾਨੂੰ
ਡੂੰਘੇ ਪਾਣੀਆਂ ਵਿੱਚ
ਲੱਥਣ ਦਾ ਭੁੱਸ
ਤੇ ਪਥਰੀਲੇ ਪੈਂਡਿਆਂ ਨੂੰ ਗਾਹੁਣ ਦਾ ਸ਼ੌਕ
ਤਪਦੀ ਧਰਤ
ਮਖਮਲੀ ਘਾਹ ਜਾਪਦੀ ਸਾਨੂੰ
ਤੇ ਮੂੰਹ ਜੋਰ ਹਵਾਵਾਂ
ਸਾਡੀ ਬੁੱਕਲ ਵਿੱਚ ਵਗਦੀਆਂ
ਆਦਤ ਹੈ ਸਾਨੂੰ
ਝੱਖੜਾਂ ਨਾਲ ਦਸਤ ਪੰਜਾ ਲੈਣ ਦੀ
ਸਾਥੋ ਨਹੀਂ ਚੁੱਕ ਹੋਣੀ
ਤੁਹਾਡੇ ਫਰੇਬਾਂ ਦੀ ਪੰਡ
ਤੇ ਨਹੀਂ ਬਣਿਆ ਜਾਣਾ
ਤੁਹਾਡੀਆਂ ਬਦਨੀਤੀਆਂ ਦਾ ਹਾਣੀ
ਸਾਡੇ ਨਾਲ ਵਾਸਤਾ ਰੱਖਣ ਲ ੀ
ਜਾਂ ਤਾਂ ਆਪਣੇ ਚਿਹਰਿਆਂ ਤੋਂ
ਖੁਸ਼ਾਮਦ ਅਤੇ ਦੋਗਲੇ ਪਣ ਦਾ ਮੁਖੋਟਾ ਉਤਾਰੋ
ਜਾਂ ਸਾਨੂੰ ੇਦਾਂ ਹੀ ਮਾਪਣ ਦਿਉ
ਆਪਣੇ ਅਸੂਲਾਂ ਦੀਆਂ ਪੈੜਾਂ
ਉਂਝ ਵੀ ਤੁਹਾਡੇ ਨਾਲ ਤੁਰਿਆਂ
ਆਪਾਂ ਬਰਾਬਰ ਨਹੀਂ ਤੁਰ ਸਕਦੇ
ਅੱਗੜ ਪਿੱਛੜ ਹੋ ਜਾਵਾਂਗੇ
ਤੁਹਾਡਾ ,ਸਾਥੋ ਅਗਾਂਹ ਨਿਕਲ ਜਾਣਾ
ਨਹੀਂ ਚੁਭਦਾ ਸਾਨੂੰ
ਪਰ ਤੁਹਾਤੋ ਪਿਛਾਂਹ ਰਹਿਣਾ
ਨਹੀਂ ਕਬੂਲ ਸਾਨੂੰ
ਨਹੀਂ ਕਬੂਲ ਸਾਨੂੰ ।