ਇਥੇ ਸੱਚ ਵੀ ਲਗਦੇ ਕੌੜੇ ਨੇ
ਝੂਠਾਂ ਦੇ ਭਰੇ ਤੌੜੇ ਨੇ
ਮੂੰਹ ਦੇਸ਼ ਦਿਆਂ ਕਿਰਸਾਨਾ ਦੇ
ਸਿਲਫਾਸਾਂ ਨੇ ਮਰੋੜੇ ਨੇ
ਦੇਸ਼ ਦੀ ਸੁੱਕੀ ਟਾਹਲੀ ਹੈ
ਬੇਈਮਾਨ ਅਾ ਬੈਠਾ ਮਾਲੀ ਹੈ
ਜਿਹੜਾ ਨਕਸ਼ਾ ਦਿਖਾਉਂਦੇ ਨੇ
ਉਹ ਵੀ ਲਗਦਾ ਜਾਹਲੀ ਹੈ
ਏਥੇ ਤਾਰਾਂ ਦੇ ਵਿੱਚ ਕੁੰਡੀ ਹੈ
ਕੋਈ ਯਾਰ ਨਾ ਦਿਸਦਾ ਜੁੰਡੀ ਐ
ਫੁੱਟਪਾਥਾਂ ਤੇ ਤੁਰਦੇ ਫਿਰਦੇ ਨੇ
ਮੋਬਾਇਲ ਹੀ ਲਗਦਾ ਖੂੰਡੀ ਹੈ
ਹੁਣ ਹਵਾ ਨਾ ਪੈਂਦੀ ਧੁੰਨੀ ਐ
ਖਤਰੇ ਦੇ ਵਿੱਚ ਚੁੰਨੀ ਐ
ਲੱਚਰਤਾ ਬੇਰੋਜਗਾਰੀ ਨੇ
ਨੌਜਵਾਨਾਂ ਦੀ ਹਿੱਕ ਭੁੰਨੀ ਐ
ਦਾਣਾ ਪਾਣੀ ਜਹਿਰ ਜਾਪਦਾ
ਜੁਲਮ ਦਾ ਹੋਇਆ ਕਹਿਰ ਜਾਪਦਾ
ਚੋਜ ਕੋਰਟ ਦੇ ਕੇਸਾਂ ਦਾ
ਦਿਲ ਤੇ ਅੱਠੋ ਪਹਿਰ ਜਾਪਦਾ
ਖਿਡਾਰੀ ਵਿੱਚ ਬੇਹੋਸ਼ੀ ਨੇ
ਦਾਰੂ ਦੇ ਸਿਰ ਤੇ ਹੋਸੀ਼ ਨੇ
ਅਮਲਾਂ ਦੇ ਕਈ ਪੰਨਿਆਂ ਤੇ
ਗਿੱਲ ਰਾਮਪੁਰਾ ਵਰਗੇ ਦੋਸ਼ੀ ਨੇ