ਧੰਨ ਨਾਨਕ ਤੇਰੀ ਵੱਡੀ ਕਮਾਈ (ਕਵਿਤਾ)

ਬੂਟਾ ਗੁਲਾਮੀ ਵਾਲਾ   

Email: butagulamiwala@gmail.com
Cell: +91 94171 97395
Address: ਕੋਟ ਈਸੇ ਖਾਂ
ਮੋਗਾ India
ਬੂਟਾ ਗੁਲਾਮੀ ਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜੱਗ ਤੋ ਦੂਰ ਹਨੇਰਾ ਹੋਇਆ
ਹਰ ਪਾਸੇ ਸਵੇਰਾ ਹੋਇਆ
ਪਹਿਰ ਬਰਫ ਦੇ ਵਾਂਗੂ ਠਰਿਆ
ਤਾਰੇ ਛੁਪੇ ਤੇ ਸੂਰਜ ਚੜਿਆ
ਵਿੱਚ ਤਲਵੰਡੀ ਜਨਮ ਲਿਆ,  
ਤੇ ਹੋ ਗਈ ਸੀ ਰੁਸ਼ਨਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਮਾਂ ਤ੍ਰਿਪਤਾ ਦੀਆਂ ਅੱਖਾਂ ਦਾ ਤਾਰਾ
ਨਾਨਕੀ ਭੈਣ ਦਾ ਵੀਰ ਪਿਆਰਾ
ਰੁਸਨਾਈਆਂ ਦੇ ਸਾਜ ਵੱਜ ਗਏ
ਧਰਤੀ ਨੂੰ ਸੀ ਭਾਗ ਲੱਗ ਗਏ
ਪਿਤਾ ਕਾਲੂ ਦੀ ਜੱਗ ਤੇ ਆ ਕੇ
ਤੁਸਾਂ ਨੇ ਕੁਲ ਵਧਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਨਾ ਹੀ ਗਲ ਜਨੇਊ ਪਾਇਆ
ਪਾਡਿਆਂ ਨੂੰ ਤੁਸੀਂ ਆਪ ਪੜਾਇਆ
ਵੱਖਰਾ ਸੀ ਇਕ ਰਾਹ ਅਪਣਾਇਆ
ਹੋਕਾ ਇਕ ਓਂਕਾਰ ਦਾ ਲਾਇਆ
ਭਗਤੀ ਦੇ ਵਿੱਚ ਲੀਨ ਸੀ ਹੋਕੇ ਕੀਤੀ ਬੜੀ ਪੜਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਵੀਹ ਰੁਪਏ ਦਾ ਲੰਗਰ ਲਾਇਆ ਸਾਧੂਆਂ ਦੇ ਤਾਈ ਆਣ  ਛਕਾਇਆ
ਬੜੀਆ ਸੀ ਅਸੀਸਾਂ ਲਈਆ
ਬਾਪੂ ਕੋਲੋ ਝਿੜਕਾ ਪਈਆਂ
ਸੱਚਾ ਸੋਦਾ ਕਰਕੇ ਬਾਬੇ ਕੀਤੀ ਸਫਲ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਮਲਕ ਭਾਗੋ ਨੂੰ ਬਹਿ ਸਮਝਾਇਆ
ਭਾਈ ਲਾਲੋ ਨੂੰ ਗਲ ਨਾਲ ਲਾਇਆ
ਵੰਡ ਛੱਕੋ ਤੇ ਕਿਰਤ ਕਰਨ ਦੀ
ਗਰੀਬਾਂ ਦਾ ਪੇਟ ਭਰਨ ਦੀ
ਮਿਹਨਤ ਹੱਥੀ ਆਪ ਕਰਨ ਦੀ 
ਅਵਾਜ ਵੀ ਖੁਦ ਲਗਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਕੌਤਕ ਸੀ ਇਕ ਆਪ ਰਚਾਇਆ
ਮਰਦਾਨੇ ਨੂੰ ਜਦੋ ਬਚਾਇਆ
ਆਪੇ ਜੰਗਲਾਂ ਵੱਲ ਤੋਰਿਆ
ਕੌਡੇ ਦਾ ਹੰਕਾਰ ਤੋੜਿਆ
ਭੁੱਲੇ ਭਟਕੇ ਲੋਕਾਂ ਤਾਈ ਬਹਿ ਕੇ ਗੱਲ ਸਮਝਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਉਦਾਸੀ ਦੀ ਵੀ ਰੀਤ ਚਲਾਈ
ਧੁਰ ਦਰਗਾਹ ਤੋ ਬਾਣੀ ਆਈ
ਪੜ ਗੁਰਬਾਣੀ ਤਰਦੇ ਸਾਰੇ
ਹੁੰਦੇ ਸਭ ਦੇ ਪਾਰ ਉਤਾਰੇ
ਕੀਰਤਨ ਕਰ ਗੁਰਬਾਣੀ ਦਾ ਤੁਸਾਂ  ਸੁੱਤੀ ਕੌਮ ਜਗਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਹੱਕ ਸੱਚ ਦਾ ਹੋਕਾ ਲਾਇਆ
ਕਿਰਤ ਕਰਨ ਦਾ ਰਾਹ ਵਿਖਾਇਆ
ਅੰਧ ਵਿਸ਼ਵਾਸ ਦੇ ਵਿੱਚੋਂ ਕੱਢਿਆ
ਪਖੰਡਾਂ ਦਾ ਜੂੜ ਵੱਢਿਆ
ਸੱਜਣ ਜਿਹੇ ਠੱਗ ਵਰਗੇ ਜਿਹੜੇ
ਕਰਦੇ ਸੀ ਲੁੱਟ ਲੁਟਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ

ਹੱਥ ਜੋੜ ਅਰਦਾਸ ਕਰਾਂ ਮੈ
ਬਹਿ ਚਰਨਾ ਦੇ ਪਾਸ ਕਰਾਂ ਮੈ
ਭੁੱਲੇ ਭਟਕਿਆਂ ਨੂੰ ਗਲ ਲਾਉ
ਖੁਸ਼ੀਆਂ ਸਭ ਦੀ ਝੋਲੀ ਪਾਉ
ਮੇਰੇ ਵੱਲੋ ਸਾਢੇ ਪੰਜ ਸੋ ਸਾਲ ਦੀ ਸਭ ਸੰਗਤਾ ਨੂੰ ਵਧਾਈ
ਧੰਨ ਨਾਨਕ ਤੇਰੀ ਵੱਡੀ ਕਮਾਈ
ਧੰਨ ਨਾਨਕ ਤੇਰੀ ਵੱਡੀ ਕਮਾਈ