ਡੈਡੀ ਜੀ ! ਗੱਲ ਦਾ ਜਵਾਬ ਦਿਓ (ਕਹਾਣੀ)

ਹਾਕਮ ਸਿੰਘ ਮੀਤ   

Email: hakimsingh100@gmail.com
Cell: +91 82880 47637
Address:
ਮੰਡੀ ਗੋਬਿੰਦਗਡ਼੍ਹ (India) Doha Qatar United Arab Emirates
ਹਾਕਮ ਸਿੰਘ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਾਲੀ ਨੂੰ ਸਕੂਲ ਛੱਡਕੇ ਵਾਪਸ ਆਉਂਦੇ ਹੋਏ ਅਚਾਨਕ ਰਸਤੇ ਵਿੱਚ ਬਿਮਾਰ ਹੋ ਗਿਆ । ਕਿਸੇ ਜਾਣ-ਪਛਾਣ ਵਾਲੇ ਨੇ ਘਰ ਸੁਨੇਹਾ ਲਾਇਆ ਜਦੋਂ ਜਾਕੇ ਵੇਖਿਆ ਉਹਨਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ । ਚੱਕ ਕੇ ਉਨ੍ਹਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ । ਡਾਕਟਰ ਨਾਜ਼ੁਕ ਹਾਲਤ ਵੇਖਦਿਆਂ ਦੂਸਰੇ ਹਸਪਤਾਲ ਵਿੱਚ ਰੈਫਰ ਕਰਦ ਦਿੱਤਾ । ਜਦੋਂ ਸਕੂਲ ਤੋਂ ਵਾਪਸ ਆਈ ਉਹ ਦੇਖ ਰਹੀ ਕਿ ਅੱਜ ਦਾਦਾ ਜੀ ਘਰ ਦਿਖਾਈ ਨਹੀਂ ਦੇ ਰਹੇ । ਕਿਸੇ ਨੂੰ ਪੁੱਛੇ ਬਗੈਰ ਆਪਣਾ ਸਕੂਲ ਦਾ ਹੋਮ ਵਰਕ ਕਰਨ ਲੱਗ ਪਈ । ਹੋਮ ਵਰਕ ਖਤਮ ਹੋ ਗਿਆ ਸ਼ਾਮ ਪੈ ਗਈ ਪਰ ਦਾਦਾ ਜੀ ਨਹੀਂ ਆਏ । ਕਿਉਂਕਿ ਉਹ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦੀ ਸੀ , ਜਦੋਂ ਤੱਕ ਉਹ ਆਪਣੇ ਦਾਦਾ ਕੋਲ ਬੈਠ ਕੇ ਦੋ ਚਾਰ ਗੱਲਾਂ ਨਾ ਕਰੇ ਉਸ ਨੂੰ ਚੈਨ ਨਹੀਂ ਸੀ ਆਉਂਦਾ । ਹੁਣ ਸੋਚ ਰਹੀ ਹੈ ਦਾਦਾ ਜੀ ਗਏ ਤਾਂ ਕਿੱਥੇ ਗਏ । ਹੁਣ ਉਸ ਤੋਂ ਪੁੱਛੇ ਬਗੈਰ ਰਿਹਾ ਨਾ ਗਿਆ । ਮੰਮੀ ਜੀ ਦਾਦਾ ਜੀ ਕਿੱਥੇ ਗਏ ਨੇ ਦਿਖਾਈ ਨਹੀਂ ਦੇ ਰਹੇ । ਪੁੱਤਰ ਉਹ ਦੋ ਲਈ ਬਾਹਰ ਗਏ ਨੇ , ਮੈਂ ਦਾਦਾ ਜੀ ਨਾਲ ਕੱਟੀ ਕਰ ਦੇਣੀ , " ਮੈਨੂੰ ਦੱਸ ਕੇ ਨਹੀਂ ਗਏ ?" ਦੂਸਰੇ ਦਿਨ ਸਕੂਲ ਨੂੰ ਜਾਣ ਵਾਸਤੇ ਤਿਆਰ ਕੀਤਾ , ਉਹ ਦੇਖ ਰਹੀ ਹੈ । ਅੱਜ ਸਾਡੇ ਘਰ ਇੱਕ ਆਉਂਦਾ ਇੱਕ ਚਲੇ ਜਾਂਦਾ ਇਹ ਕੀ ਗੱਲ ਹੈ ਪਹਿਲਾਂ ਕਦੇ ਕੋਈ ਆਇਆ ਨਹੀਂ । ਫਿਰ ਅਣਗੋਲਿਆਂ ਜਿਹਾ ਕਰ ਦਿੱਤਾ । ਚੱਲ ਪੁੱਤਰ ਅੱਜ ਮੈਂ ਤੈਨੂੰ ਸਕੂਲ ਛੱਡਕੇ ਆਵਾਂਗੀ , " ਨਾਲੇ ਤੇਰਾ ਸਕੂਲ ਦੇਖ ਆਵਾਂਗੀ ?" ਡੈਡੀ ਕਿੱਥੇ ਨੇ ? ਉਹ ਤਾਂ ਸ਼ਹਿਰ ਕਿਸੇ ਕੰਮ ਗਏ ਨੇ , " ਉਹ ਲੇਟ ਆਉਣਗੇ ?" ਹੁਣ ਦੋ ਤਿੰਨ ਦਿਨ ਨਿਕਲ ਚੁੱਕੇ ਸੀ , ਹੁਣ ਦਾਦਾ ਜੀ ਕੋਲ ਜਾਣ ਦੀ ਜਿੱਦ ਕਰਨ ਲੱਗੀ । ਹੁਣ ਮੀਤ ਸੋਚ ਰਿਹਾ ਕਿ ਬਾਪੂ ਜੀ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ । ਚੱਲੋਂ ਅੱਜ ਨਾਲ ਹੀ ਲੈਂ ਚੱਲਦੇ ਹਾ ਪਤਾ ਨੀ ਕਦੋਂ ਸ਼ਬਾਸ਼ ਪੂਰੇ ਹੋ ਜਾਣ ਆਖਰੀ ਵਾਰ ਦੋ-ਚਾਰ ਗੱਲਾਂ ਕਰ ਲਵੇਗੀ। ਜਦੋਂ ਹਸਪਤਾਲ ਪਹੁੰਚੇ ਕੀ ਦੇਖਿਆ ਕਿ ਦਾਦਾ ਜੀ , ਬੇਹੋਸ਼ੀ ਹਾਲਤ ਵਿੱਚ ਆਈ,ਸੀ,ਯੂ ਕਮਰੇ ਵਿੱਚ ਵੈਂਲੀਲੇਟਰ ਤੇ ਸੀ । ਪੈਰਾਂ ਥੱਲਿਉਂ ਜ਼ਮੀਨ ਖਿਸਕੀ ਤੇ ਤੱਕ ਦੀ ਹੀ ਰਹਿ ਗਈ । ਮੈਂਨੂੰ ਦੱਸਿਆ ਤੱਕ ਨਹੀਂ ਕੇ ਤੇਰੇ ਦਾਦਾ ਜੀ ਬਿਮਾਰ ਨੇ , ਕਿਉਂ , ਉਹ ਸੋਚ ਰਹੀ ਸੀ ।
      ਪੁੱਤ ਤੂੰ ਸੋਚਾਂ ਵਿੱਚ ਕਿਉਂ ਪੈ ਗਈ , ਤੂੰ ਆਪਣੇ ਦਾਦਾ ਜੀ ਨੂੰ ਬੁਲਾ ? ਮੀਤ ਨੇ ਕਿਹਾ । ਮੈਂ ਕਿਸ ਨੂੰ ਬੁਲਾਵਾ ਰੋਂਦੀ ਹੋਈ ਨੇ ਕਿਹਾ ਦਾਦਾ ਜੀ ਦੁਨੀਆਂ ਤੇ ਨਹੀਂ ਰਹੇ । ਨਹੀਂ ਪੁੱਤਰ , ਇਹ ਕੀ ਕਹਿ ਰਹੀ ਹੈ ,ਮੈਂ ਠੀਕ ਹੀ ਕਹਿ ਰਹੀ ਹਾਂ ,," ਦਾਦਾ ਜੀ ਨਹੀਂ ਰਹੇ ? ਭੁੱਬਾਂ ਮਰਦੀ ਹੋਈ ਨੇ ਕਿਹਾ । ਡਾਕਟਰ ਨੂੰ ਬੁਲਾਇਆ ਦੇਖਿਆ ਪਰ ਡਾਕਟਰ ਨੇ ਸਿਰ ਹਿਲਾ ਦਿੱਤਾ । ਹੁਣ ਆਪਣੀ ਗਲਤੀ ਤੇ ਪਛਤਾਵਾ ਕਰ ਰਹੇ ਸੀ  ਸਾਰਿਆਂ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ । ਉਸੇ ਤਰ੍ਹਾਂ ਮਿਰਤਕ ਦੇਹ ਨੂੰ ਘਰ ਲੈਕੇ ਆਏ ਸਾਰੇ ਸਾਕ ਸਬੰਧੀਆਂ ਨੂੰ ਸੁਨੇਹੇ ਲਾ ਦਿੱਤੇ ਕਿ ਬਾਪੂ ਜੀ ਅਕਾਲ ਚਲਾਣਾ ਕਰ ਗਏ । ਸਾਰਿਆਂ ਨੇ ਰੋਣਾਂ ਸ਼ੁਰੂ ਕਰ ਦਿੱਤਾ । ਦੂਜੇ ਦਿਨ ਪੂਰੇ ਰਸਮਾਂ ਰਿਵਾਜ਼ਾਂ ਤੇ ਬੜੇ ਪਿਆਰ ਨਾਲ ਸੰਸਕਾਰ ਕਰ ਦਿੱਤਾ । ਪਾਲੀ ਸ਼ਭ ਕੁੱਝ ਆਪਣੀ ਦਾਦੀ ਦੀ ਗੋਦੀ ਵਿੱਚ ਬੈਠੀ ਦੇਖ ਰਹੀ ਸੀ ਨਾਲੇ ਰੋਂ ਰਹੀ ਸੀ ਨਾਲੇ ਦਾਦੀ ਦੇ ਅੱਖਾਂ ਵਿੱਚ ਆਏ ਹੰਝੂ ਸਾਫ ਕਰ ਰਹੀ ਸੀ । ਹੁਣ ਉਸ ਨੂੰ ਦਾਦਾ ਜੀ ਵੱਲੋਂ ਮਿਲਿਆ ਪਿਆਰ ਯਾਦ ਆਇਆ ਰਿਹਾ ਸੀ । ਦੂਜੇ ਦਿਨ ਫੁੱਲਾਂ ਦੀ ਰਸਮ ਸੀ ਫੁੱਲ ਚੁਗੇ ਅਤੇ ਕੀਰਤਪੁਰ ਸਾਹਿਬ ਫੁੱਲ ਪਾਉਣ ਲਈ ਘਰਦਿਆਂ ਨੇ ਕਿਹਾ । ਸਾਰੇ ਬੜਾ ਚਾਅ ਨਾਲ ਅਤੇ ਚਾਰ ਪੰਜ ਰਿਸ਼ਤੇਦਾਰ ਵੀ ਗੱਡੀ ਵਿੱਚ ਬੈਠ ਗਏ । ਪਾਲੀ ਦਾਦੀ ਦੀ ਗੋਦੀ ਵਿੱਚ ਘਰ ਦੇ ਵਿਹੜੇ ਅੰਦਰ ਇੱਕ ਪਾਸੇ ਬੈਠੀ ਸੀ । ਜਦੋਂ ਗੱਡੀ ਤੁਰਨ ਲੱਗੀ ਸਾਰੇ ਕਹਿਣ ਲੱਗੇ ਪਾਲੀ ਕਿੱਥੇ ਆ ਉਹਨੂੰ ਵੀ ਨਾਲ ਲੈਕੇ ਜਾਣਾ । ਮੀਤ ਨੇ ਪਾਲੀ ਨੂੰ ਅਵਾਜ਼ ਮਾਰਦਿਆਂ ਕਿਹਾ , " ਤੂੰ ਜਾਣਾ ਨਹੀਂ ?"  ਨਹੀਂ ? ਕਿਉਂ ਨਹੀਂ ਜਾਣਾ ? ਫਿਰ ਮੀਤ ਨੇ ਸਵਾਲ ਕਰਦਿਆਂ ਕਿਹਾ । ਮੈਂ ਦਾਦੀ ਮਾਂ ਨੂੰ ਘਰ ਇਕੱਲਿਆਂ ਛੱਡਕੇ ਨਹੀਂ ਜਾ ਸਕਦੀ । ਫਿਰ ਸਾਰੇ ਇੱਕ ਦੂਜੇ ਵੱਲ ਤੱਕਣ ਲੱਗੇ । ਸਾਰਿਆਂ ਦੇ ਕਹਿਣ ਤੇ ਤਿਆਰ ਕਰਕੇ ਸਾਥ ਹੀ ਗੱਡੀ ਵਿੱਚ ਬਿਠਾਇਆ ਗਿਆ । ਹੋਰ ਤਾਂ ਨਹੀਂ ਕੋਈ ਰਹਿ ਗਿਆ ? ਮੀਤ ਨੇ ਕਿਹਾ । ਨਹੀਂ ਵੀਰੇ ? ਇੱਕ ਗੱਲ ਯਾਦ ਰੱਖੀਂ ਜਿੱਥੇ ਵੀ ਖੜੋਗੇਂ ਬੈਠੋਗੇ ਵੀਰੇ ਬਾਪੂ ਨੂੰ ਅਵਾਜ਼ ਮਾਰੀ ਨਾ ਭੁੱਲੀਂ ਜਾਵੀਂ , " ਨਹੀਂ ਭੁੱਲਦਾ ਭੈਣ ?" ਜਦੋਂ ਗੱਡੀ ਤੁਰੀ ਪਾਲੀ ਨੇ ਕਿਹਾ ਡੈਡੀ ਜੀ , ਦਾਦਾ ਜੀ ਨੂੰ ਅਵਾਜ਼ ਮਾਰੀ ਸੀ , ਹਾਂ ਪੁੱਤਰ ? ਮੂੰਹ ਦੇ ਵਿੱਚ ਮਲਵਈ ਜਿਹੀ ਜੀਭ ਨਾਲ ਅਵਾਜ਼ ਮਾਰੀ ਜਿਵੇਂ ਉਸ ਨੂੰ ਸ਼ਰਮ ਆ ਰਹੀ ਸੀ । ਜਦ ਦਾਦਾ ਜੀ ਨੂੰ ਮੇਰੇ ਐਨੇ ਉੱਚੀ ਉੱਚੀ ਰੋਣ ਦੀ ਅਵਾਜ਼ ਨਹੀਂ ਸੁਣੀ , ਤੁਹਾਡੀ ਅਵਾਜ਼ ਕਿਵੇਂ ਸੁਣ ਲਈ ਹੋਵੇਗੀ ।  ਜਿਸ ਦਿਨ ਤੁਹਾਡੇ ਨਾਮ ਜ਼ਮੀਨ ਦੀ ਰਜਿਸਟਰੀ ਕਰਵਾਉਣ ਗਏ ਦਾਦਾ ਜੀ ਨੂੰ ਤੁਸੀਂ ਅਵਾਜ਼ਾਂ ਮਾਰੀਆਂ ਸੀ । ਉਹ ਸਾਰੇ ਆਂਢੀਆ ਗੁਆਂਢੀਆਂ ਦੇ ਘਰੀਂ ਸੁਣੀਆਂ ਸੀ । ਦਾਦਾ ਜੀ ਨੇ ਇੱਕ ਵਾਰ ਵੀ ਨਾਂ ਨਹੀਂ ਕੀਤੀ , ਤੁਹਾਨੂੰ ਇੱਕੋਂ ਗੱਲ ਕਹੀ ਸੀ , ਪੁੱਤਰ ਜ਼ਮੀਨ ਅੱਜ ਵੀ ਤੇਰੀ ਹੈ , " ਕੱਲ੍ਹ ਨੂੰ ਵੀ ਤੇਰੀ ਹੈ ।" ਤੁਸੀਂ ਗੱਲ ਸੁਣਦਿਆਂ ਹੋਇਆ ਵੀ ਕਿਹਾ ਸੀ ਬਾਪੂ ਜੀ ਉੱਚੀ ਬੋਲੇ ਸੁਣਿਆ ਨਹੀਂ । ਪਰ ਅੱਜ ਤੁਸੀਂ ਉੱਚੀ ਅਵਾਜ਼ ਵਿੱਚ ਬੋਲਣਾ ਸੀ , " ਅੱਜ ਦੀ ਅਵਾਜ਼ ਤਾਂ ਖੁਦ ਗੱਡੀ ਵਿੱਚ ਬੈਠਿਆਂ ਨੂੰ ਨਹੀਂ ਸੁਣੀ । ਇਹ ਗੱਲ ਸੁਣਕੇ ਦਾਦੀ ਮਾਂ ਦੇ ਅੱਖਾਂ ਚੋਂ ਅਣਮੁੱਲੇ ਹੰਝੂ ਇਉਂ ਤਪਕ ਤਪਕ ਕੇ ਕੁੱਝ ਕਹਿ ਰਹੇ ਸੀ। ਜਿਵੇਂ ਤੈਨੂੰ ਤੇਰੇ ਦਾਦਾ ਜੀ ਨਾਲ ਪਿਆਰ ਸੀ , ਤੇਰੇ ਡੈਡੀ ਨੂੰ ਜ਼ਮੀਨ ਨਾਲ ਪਿਆਰ ਸੀ ਨਾ ਕੇ ਤੇਰੇ ਦਾਦਾ ਜੀ ਨਾਲ । ਜਦੋਂ ਨਾਲ ਦੀ ਸੀਟ ਤੇ ਬੈਠੀ ਧੀ ਨੇ ਕਿਹਾ ਡੈਡੀ ਜੀ , " ਗੱਲ ਦਾ ਜਵਾਬ ਦਿਓ ?" ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ , " ਆਪਣੇ ਸਿਰ ਨੂੰ ਬਾਹਾਂ ਵਿੱਚ ਲੈਕੇ ਸੋਚੀਂ ਪੈ ਗਿਆ ਸੀ ।"