ਇੱਕ ਦਿਨ ਇੱਕ ਪਿੰਡ ਵਿੱਚ ਦੀ ਨਗਰ ਕੀਰਤਨ ਆਉਣਾ ਸੀ ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸੀ। ਇਹ ਸਾਰੇ ਪੰਜਾਬ 'ਚੋਂ ਲੰਘ ਰਿਹਾ ਸੀ। ਇਸ ਲਈ ਆਮ ਲੋਕਾਂ ਦੇ ਦਿਲ ਵਿੱਚ ਇਸ ਨਗਰ ਕੀਰਤਨ ਲਈ ਬੜਾ ਉਤਸ਼ਾਹ ਸੀ। ਇੱਕ ਦਿਨ ਇਹ ਨਗਰ ਕੀਰਤਨ ਇੱਕ ਪਿੰਡ ਵਿੱਚ ਦੀ ਲੰਘਣਾ ਸੀ। ਸਾਰੇ ਪਿੰਡ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਸੀ। ਇੱਕ ਔਰਤ ਨੇ ਕੁਝ ਬੱਚਿਆ ਤੇ ਨੌਜਵਾਨਾਂ ਨੂੰ ਕਿਹਾ ਕਿ,"ਬੱਚਿਓ ਆਓ ਆਪਾ ਸਾਰੀ ਫਿਰਨੀ ਦੀ ਸਫ਼ਾਈ ਕਰੀਏ ਕਿਉਕਿ ਇਥੋਂ ਦੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੇ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਇਹ ਨਗਰ ਕੀਰਤਨ ਕਰਨਾ ਹੈ ਸੋ ਸਾਨੂੰ ਸਾਰਿਆ ਨੂੰ ਇਸ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।"
ਇਹ ਸੁਣ ਕੇ ਸਾਰੇ ਨੌਜਵਾਨਾਂ ਤੇ ਬੱਚਿਆ ਨੇ ਪੁਰੀ ਮਿਹਨਤ ਨਾਲ ਸਫ਼ਾਈ ਕੀਤੀ। ਪਿੰਡ ਨੇ ਰਲ ਮਿਲ ਕੇ ਚਾਹ ਜਲੇਬੀਆਂ ਦਾ ਲੰਗਰ ਲਾਇਆ ਜਿਹਨਾਂ ਨੂੰ ਵਰਤਾਉਣ ਵਿੱਚ ਵੀ ਬੱਚਿਆ ਤੇ ਨੌਜਵਾਨਾਂ ਨੇ ਬਹੁਤ ਯੋਗਦਾਨ ਪਾਇਆ। ਇਸ ਲੰਗਰ ਛਕਣ ਵੇਲੇ ਵੀ ਲੋਕ ਇੱਕ ਦੂਜੇ ਤੋਂ ਪਹਿਲਾਂ ਖਾਣ ਲਈ ਲੜ ਰਹੇ ਸਨ। ਨਗਰ ਕੀਰਤਨ ਪੁਰੀ ਸ਼ਰਧਾ ਨਾਲ ਅੱਗੇ ਲੰਘ ਗਿਆ। ਬੱਚਿਆ ਨੇ ਇਸ ਅਲੌਕਿਕ ਨਜ਼ਾਰੇ ਨੂੰ ਤੱਕਿਆ। ਪਰ ਨਾਲ ਹੀ ਪਿੰਡ ਦੇ ਲੋਕਾਂ ਵਿੱਚ ਰੌਲਾ ਪੈ ਗਿਆ ਕਿ ਮੇਰੀ ਜੇਬ ਕੱਟੀ ਗਈ। ਕੋਈ ਮਾਈ ਕਹੇ ਮੇਰੀਆ ਵਾਲੀਆ ਲਹਿ ਗਈ ਆ ਕੋਈ ਆਪਣੀ ਚੈਨੀ ਲਹਿਣ ਬਾਰੇ ਰੌਲਾ ਪਾਉਣ ਲੱਗਾ ਸੀ। ਇਹ ਸਭ ਸੁਣ ਕੇ ਸਫ਼ਾਈ ਕਰਨ ਵਾਲੇ ਨੌਜਵਾਨ ਤੇ ਬੱਚੇ ਸੋਚ ਰਹੇ ਸੀ ਕਿ ਇਹ ਨਗਰ ਕੀਰਤਨ ਬਾਬੇ ਨਾਨਕ ਦੇਵ ਜੀ ਦੇ ਨਾਂਅ ਤੇ ਸੀ। ਪਰ ਇਸ ਵਿੱਚ ਗਿਣਤੀ ਜਿਆਦਾ ਸੱਜਣ ਠੱਗ ਦੀ ਸੀ।