ਜੇ ਸਾਂਭਿਆ ਨਾ ਗਿਆ ਵਿਰਸਾ, ਕਾਹਦਾ ਪੁੱਤ ਪੰਜਾਬੀ ਦਾ।
ਗੁੰਮ ਹੋ ਗਿਆ ਤਾਲਾ ਫਿਰ ਕੀ ਕਰੋਂਗੇ ਚਾਬੀ ਦਾ।।
ਕਾਹਦੀ ਹੈ ਸਰਦਾਰੀ ਭੁੱਲ ਗਏ ਚਰਚੇ ਪਿਆਰਾਂ ਦੇ।
ਸਿਰ ਤੋਂ ਹੋ ਗਏ ਗਾਇਬ ਦੁਪੱਟੇ ਕਿਥੇ ਨਾਰਾਂ ਦੇ।।
ਵਿਰਸਾ ਭੁੱਲਕੇ ਪੱਛਮੀ ਸੱਭਿਆਚਾਰ ਚ ਰੁਲਗੇ ਕਿਉਂ?
ਪੁਰਖਿਆਂ ਦੀਆਂ ਨਿਸ਼ਾਨੀਆਂ ਦੱਸੋ ਦਿਲ ਚੋਂ ਭੁੱਲਗੇ ਕਿਉਂ?
ਬੰਨਣੋਂ ਖਹਿੜਾ ਛੱਡਗੇ ਕਾਹਤੋਂ ਪੱਗ ਉਨਾਭੀ ਦਾ,,,
ਜੇ ਸਾਂਭਿਆ ਨਾ ਗਿਆ ਵਿਰਸਾ ਕਾਹਦਾ ਪੁੱਤ ਪੰਜਾਬੀ ਦਾ,,,,
ਵਾੜ ਖੇਤ ਨੂੰ ਖਾਗੀ ਲੈ ਗੲੀ ਰੋੜ੍ਹਕੇ ਵਿਰਸੇ ਨੂੰ।
ਲਹਿਗੀ ਸ਼ਰਮ ਹਯਾ ਦੀ ਲੋਈ ਪੈਗੀ ਮਾਰ ਹੈ ਵਿਰਸੇ ਨੂੰ।।
ਵੇਚ ਜ਼ਮੀਨਾਂ ਪਾਲ ਲਏ ਨੇ ਸ਼ੌਕ ਹਥਿਆਰਾਂ ਦੇ,,
ਕਾਹਦੀ ਹੈ ਸਰਦਾਰੀ ਭੁੱਲ ਗਏ ਚਰਚੇ ਪਿਆਰਾਂ ਦੇ,,,,
ਵਿੰਗੇ ਟੇਢੇ ਜੂੜੇ ਕਟੀਆਂ ਫਟੀਆਂ ਪੈਂਟਾਂ ਨੇ।
ਮੱਤ ਮਾਰਤੀ ਇਹਦੀ ਲੋਕੋ ਫੈਸ਼ਨ ਘੈਂਟਾਂ ਨੇ।।
ਕੋਈ ਜ਼ਿੰਮੇਵਾਰ ਨੀ ਬਣਦਾ ਅੱਖੀਂ ਵੇਖ ਖਰਾਬੀ ਦਾ,,,,
ਜੇ ਸਾਂਭਿਆ ਗਿਆ ਨਾ ਵਿਰਸਾ ਕਾਹਦਾ ਪੁੱਤ ਪੰਜਾਬੀ ਦਾ,,,,
ਵਿੱਚ ਪੰਜਾਬੀ ਬਾਣੀ ਲਿਖੀ ਸੀ ਗੁਰੂਆਂ ਪੀਰਾਂ ਨੇ।
ਦੱਦਾਹੂਰੀਆ ਕਿਉਂ ਵਿਸਾਰੀ ਭਾਸ਼ਾ ਵੀਰਾਂ ਨੇ।।
ਸਿਰ ਤੋਂ ਪਾਣੀ ਲੰਘਿਆ ਦੱਸੋ ਕਦੋਂ ਵਿਚਾਰਾਂਗੇ,,
ਕਾਹਦੀ ਹੈ ਸਰਦਾਰੀ ਭੁੱਲ ਗਏ ਚਰਚੇ ਪਿਆਰਾਂ ਦੇ,,,