ਨਵੇਂ ਸਾਲ ਦਿਆ ਸੂਰਜਾ (ਕਵਿਤਾ)

ਬੂਟਾ ਗੁਲਾਮੀ ਵਾਲਾ   

Email: butagulamiwala@gmail.com
Cell: +91 94171 97395
Address: ਕੋਟ ਈਸੇ ਖਾਂ
ਮੋਗਾ India
ਬੂਟਾ ਗੁਲਾਮੀ ਵਾਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੁਸ਼ੀਆਂ ਲਿਆਈ ਖੇਡ਼ੇ ਲਿਆਈ,
ਹਰ ਇੱਕ ਦੇ ਤੂੰ ਵਿਹਡ਼ੇ ਲਿਆਈ,
ਭੁੱਲ ਜਾਵਾਂਗੇ ਪਿੱਛੇ ਦੀਆਂ,
ਅਸੀ ਕੀਤੀਆਂ ਕਾਰਾਂ ਨੂੰ
ਨਵੇਂ ਸਾਲ ਦਿਆ ਸੂਰਜਾ,  ਲਿਆਈ ਬਹਾਰਾਂ ਤੂੰ

ਨਸ਼ਿਆ ਤੋ ਬਈ ਮੁੱਕਤੀ ਮਿਲ ਜੇ,
ਜੀਵਣ ਦੀ ਕੋਈ ਜੁਗਤੀ ਮਿਲ ਜੇ,
ਵੇਚ ਰਹੇ ਨੇ ਰੱਬ ਨੂੰ ਬਹੁਤੇ,
ਉਹ ਤਾ ਮੁਖਤੋ ਮੁਖਤੀ  ਮਿਲ ਜੇ,
ਮਿਲੇ ਨੋਕਰੀ ਪਡ਼ੇ ਲਿਖੇ,
ਬਈ ਬੇਰੁਜ਼ਗਾਰਾ ਨੂੰ
ਨਵੇ ਸਾਲ ਦਿਆ ਸੂਰਜਾ ਲਿਆਈ ਬਹਾਰਾਂ ਤੂੰ 

ਬਦਲ ਗਈਆਂ ਨੇ ਰੁੱਤਾਂ ਇਥੇ,
ਵਧ ਗਈਆਂ ਨੇ ਲੁੱਟਾਂ ਇਥੇ,
ਫੇਸ਼ਨ ਵੱਧ ਤੋ ਵੱਧ ਹੋ ਗਏ,
ਮੁੱਕ ਚੱਲੀਆਂ ਨੇ ਗੁੱਤਾਂ ਇਥੇ
ਅੱਧੋ ਵੱਧ ਨੇ ਲੋਕੀ ਨੰਗੇ,
ਛੱਡ ਕੁੜਤੇ ਸਲਵਾਰਾਂ ਨੂੰ
ਨਵੇ ਸਾਲ ਦਿਆ ਸੂਰਜਾ ਲਿਆਈ ਬਹਾਰਾ ਤੂੰ

ਪਡ਼ ਲਿਖ ਲੋਕੀ ਸਾਰੇ ਚੱਲੇ,
ਤਾਹੀ ਰਹਿਦੇ ਕੱਲੇ ਕੱਲੇ,
ਆਪਸ ਦੇ ਵਿਚ ਗੱਲ ਨਹੀ ਕਰਦੇ
ਮੋਬਾਇਲਾ ਦੀ ਬੱਲੇ ਬੱਲੇ,
ਰੋਕੂ ਕੋਣ ਮਹਿੰਗਾਈ ਦੀਆਂ,
ਵੱਜ  ਰਹੀਆਂ ਤਲਵਾਰਾਂ ਨੂੰ
ਨਵੇਂ ਸਾਲ ਦੇ ਸੂਰਜਾ ਲਿਆਈ ਬਹਾਰਾਂ ਤੂੰ

ਬੱਚੇ ਆਗਿਆਕਾਰ ਬਣਾਈ,
ਮਾ ਪਿਉ ਦਾ ਸਤਿਕਾਰ ਕਰਾਈ,
ਲੱਗਦੇ ਚਾਰੇ ਹੋ ਸਕੇ ਤਾ ਬਿਰਧ ਆਸ਼ਰਮ ਬੰਦ ਕਰਾਈ,
ਰੱਖਡ਼ੀ ਤੇ ਪੱਗ ਦਾ ਮੁੱਲ ਦੱਸੀ,
ਧੀਆਂ ਮੁਟਿਆਰਾਂ ਨੂੰ
ਨਵੇ ਸਾਲ ਦਿਆ ਸੂਰਜਾ ਲਿਆਈ ਬਹਾਰਾਂ ਤੂੰ

ਰਹਿਣ ਸਲਾਮਤ ਸਹੁਰੇ ਪੇਕੇ,
ਨਸ਼ਿਆ ਦੇ ਬੰਦ ਹੋਵਣ ਠੇਕੇ,
ਆਪਣੀਆ ਅੱਖਾਂ ਮੂਹਰੇ ਮਾਂ ਪਿਉ,
ਇੱਜਤ ਨਾ ਕੋਈ ਰੁਲਦੀ ਵੇਖੇ ,
ਗੁਲਾਮੀ ਵਾਲਿਆਂ ਚੰਗਾ ਲਿਖ ਲਉ,
ਆਖੀ ਸਾਹਿਤਕਾਰਾਂ ਨੂੰ
ਨਵੇਂ ਸਾਲ ਦਿਆ ਸੂਰਜਾ ਲਿਆਈ ਬਹਾਰਾਂ ਤੂੰ