ਸਾਰੰਗੀ ਦੇ ਟੁੱਟੇ ਤਾਰ (ਕਵਿਤਾ)

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੇ ਮੇਰੇ ਸੱਚੇ ਕਰਤਾਰ!
ਚਾਰੇ ਪਾਸੇ ਧੁੰਦ ਗੁਬਾਰ!
ਪੌਣਾ ਦੇ ਵਿੱਚ ਧੂੰਆਂ-ਧੂਆਂ,
ਦੇਸੋਂ ਉੱਡ ਗਿਆ ਪਿਆਰ।
ਅੰਨ੍ਹੀ ਪੀਹਵੇ-ਕੁੱਤਾ ਚੱਟੇ,
ਮਤਲਬ ਖੋਰ ਲੰਗੋਟੀ ਯਾਰ।
ਪੀਂਦੇ ਦਾਰੂ ਬਾਟੇ ਭਰ-ਭਰ,
ਸਾਰੇ ਸਾਧੂ-ਸੰਤ ਬੇਕਾਰ।
ਕੱਟਰਪੰਥੀ ਲਾਵਣ ਲੂਤੀ,
ਮੰਦਰ-ਮਸਜ਼ਦ-ਗੁਰੂਦੁਆਰ।
ਚੋਰਾਂ ਦੀ ਸਰਦਾਰੀ ਇੱਥੇ,
ਠੱਗਾਂ ਦਾ ਭਰਿਆ ਸੰਸਾਰ।
ਰੋਵੇ ਕੋਇਲ ਬਰੋਟੇ ਉਹਲੇ,
ਕਊਆ ਗਾਵੇ ਸ਼ਰ੍ਹੇ ਬਾਜ਼ਾਰ।
ਲੱਚਰ ਗੀਤਾਂ ਛਹਿਬਰ ਲਾਈ,
ਸਾਰੰਗੀ ਦੇ ਟੁੱਟੇ ਤਾਰ।