ਫੂਲੇਵਾਲਾ ਸਕੂਲ ਦੀ ਕੀ ਗੱਲ ਕਰਾਂ,
ਭਾਂਤ ਭਾਂਤ ਦੇ ਖਿੜੇ ਨੇ ਰੰਗ ਮੀਆਂ।
ਰੋਡ ਨਿਹਾਲ ਸਿੰਘ ਵਾਲਾ ਤੇ ਹੈ ਵਸਦਾ,
ਨਹਿਰ ਕਿਨਾਰੇ ਵਸਦੇ ਮਸਤ ਮਲੰਗ ਮੀਆਂ।
ਨਿਸ਼ਾਨ ਜੀ ਰਹੇ ਨੇ ਮੁਖੀ ਚਿਰ ਥੋੜਾ,
ਕੀਤੀ ਅਜਬ ਤਰੱਕੀ ਥੋੜੇ ਅਰਸੇ ਚ
ਜਸਵੀਰ ਸਿੰਘ ਨੇ ਲਵਾਏ ਨੇ ਰੁੱਖ ਬੜੇ
ਸਫ਼ਾਈ ਪਸੰਦ ਹੈਨ ਸੁਭਾ ਹਰਖੇ ਵਿੱਚ,
ਰਮਨ ਮੈਡਮ ਪੜਾਉਂਦੀ ਹੈ ਹਿੰਦੀ,
ਸੁਭਾਅ ਦੀ ਹੈ ਬੜੀ ਨਰਮ ਮੀਆਂ,
ਵਿਨੋਦ ਦੀ ਵਾਜ਼ ਹੈ ਕੋਇਲ ਵਰਗੀ,
ਕਰੇ ਬੱਚਿਆਂ ਦੇ ਦੂਰ ਭਰਮ ਮੀਆਂ,
ਜੋਗਿੰਦਰ ਮੈਡਮ ਹੈ ਦਾਨੀ ਬੇਹਿਸਾਬੀ
ਦੂਜਿਆਂ ਦੇ ਜਾਣਦੀ ਹੈ ਦਰਦ ਮੀਆਂ,
ਰਜਵੰਤ ਕੌਰ ਹੈ ਵਾਸੀ ਫੂਲੇਵਾਲਾ ਦੀ
ਹਰਿੱਕ ਦੀ ਹੈ ਸੱਚੀ ਹਮਦਰਦ ਮੀਆਂ,
ਨਵਜੋਤ ਕੌਰ ਹੈ ਬੜੀ ਨਫੀਸ ਮੈਡਮ
ਸੱਚੀ ਗੱਲ ਜੁਬਾਨੋਂ ਕਹਿ ਜਾਂਦੀ,
ਬਾਘੇਵਾਲੀਆ ਨ ਰੱਖ ਝੂਠ ਦੇ ਪਰਦੇ,
ਤਹਿ ਲਹਿੰਦਿਆਂ ਲਹਿੰਦਿਆਂ ਲਹਿ ਜਾਂਦੀ,
ਨਿਤਿਨ ਕੁਮਾਰ ਹੈ ਵਾਂਗ ਕ੍ਰਿਸ਼ਨ ਦੇ
ਗਰੀਬਾਂ ਦਾ ਸੱਚਾ ਹਮਦਰਦ ਸਾਥੀ,
ਵੇਲੇ ਕੁਵੇਲੇ ਹਰਿੱਕ ਦੀ ਮਦਦ ਕਰਦਾ,
ਸੁਦਾਮੇ ਦਾ ਹੈ ਸੱਚਾ ਹਮਦਰਦ ਸਾਥੀ,
ਅਰਵਿੰਦਰ ਗਿਆ ਹੈ ਸਮਾਧ ਭਾਈ
ਬੰਨਦਾ ਸੀ ਸੋਹਣੀ ਦਸਤਾਰ ਚੰਗੀ
ਅਮਰਪ੍ਰੀਤ ਹੈ ਤਰਕੀ ਬੇਹਿਸਾਬੀ
ਲਾਉਂਦਾ ਹੈ ਉਹ ਤਕਰਾਰ ਚੰਗੀ
ਗੁਰਪ੍ਰੀਤ ਹੈ ਯਾਰਾਂ ਦਾ ਯਾਰ ਬੇਲੀ
ਮਜਾਕ ਕਰਨ ਲਈ ਹੈ ਕਟਾਰ ਚੰਗੀ
ਅਭਿਨਵ ਹੈ ਅਕਸਰ ਚੁੱਪ ਰਹਿੰਦਾ
ਗੱਲ ਸੋਹਣੀ ਕਰੇ ਪਿਆਰ ਚੰਗੀ
ਗੁਰਵਿੰਦਰ ਸਿੰਘ ਹੈ ਮੁੰਡਾ ਬਰਾੜਾਂ ਦਾ
ਯਾਰਾਂ ਵਿੱਚ ਹੈ ਰਹਿੰਦੀ ਬਹਾਰ ਚੰਗੀ
ਵਿਨੋਦ ਕੁਮਾਰ ਹੈ ਬੰਦਾ ਬੁੱਧ ਵਰਗਾ
ਉਸ ਵਰਗੀ ਨਹੀਂ ਹੈ ਗੁਫ਼ਤਾਰ ਚੰਗੀ
ਬਾਘੇਵਾਲੀਆ ਵੀ ਏਥੇ ਵਸਦਾ ਹੈ
ਜੀਹਨੂੰ ਹੈ ਲਿਖਣ ਦਾ ਸ਼ੌਕ ਯਾਰੋ
ਆਪਣੀ ਚਾਲ ਹੀ ਤੁਰਦਾ ਰਹਿੰਦਾ ਹੈ
ਲੋੜ ਪਵੇ ਤਾਂ ਹੈ ਰਫ਼ਤਾਰ ਚੰਗੀ
ਨੀਲਾ ਸਿੰਘ ਹੈ ਗੱਲਾਂ ਦਾ ਗਾੜੂ
ਰਹਿੰਦਾ ਹੈ ਸਕੂਲ ਦੇ ਵਿਚਕਾਰ ਮੀਆਂ
ਕੁਲਦੀਪ ਆਂਟੀ ਲੱਗੇ ਮਾਂ ਵਰਗੀ
ਪੈਰੀਂ ਹੱਥ ਲਾਂਵਦੇ ਵਿਦਵਾਨ ਮੀਆਂ
ਸੁਖਮੰਦਰ ਸਿੰਘ ਹੈ ਵਾਸੀ ਰੌਂਤੇ ਦਾ
ਹਰ ਇੱਕ ਦਾ ਰੱਖੇ ਹਿਸਾਬ ਚੰਗਾ
ਮਾਹਣੀ ਆਂਟੀ ਦਾ ਪਿੰਡ ਹੈ ਲੰਡੇ
ਗਗਨ ਮੈਡਮ ਨਾਲ ਹੈ ਲਿਹਾਜ਼ ਚੰਗਾ
ਗਗਨ ਜਸਬੀਰ ਰਹਿਣ ਵਾਂਗ ਭੈਣਾਂ
ਦੋਹਾਂ ਵਿੱਚ ਹੈ ਗੂੜ੍ਹਾ ਪਿਆਰ ਚੰਗਾ
ਬਾਘੇਵਾਲੀਆ ਵੀ ਇੱਥੇ ਰਹਿੰਦਾ ਹੈ
ਜਿਹੜਾ ਹੈ ਕਲਮਕਾਰ ਚੰਗਾ
ਸਦਾ ਮੇਹਰ ਦਾ ਹੱਥ ਰੱਖ ਦਾਤਾ
ਇਹ ਸੋਹਣਾ ਸਾਡਾ ਪਰਿਵਾਰ ਚੰਗਾ