ਸਾਂਝੇ ਯਤਨਾਂ ਦੀ ਲੋੜ (ਲੇਖ )

ਫੈਸਲ ਖਾਨ   

Email: khan.faisal1996@yahoo.in
Cell: +91 99149 65937
Address: ਦਸਗਰਾਈਂ
ਰੋਪੜ India
ਫੈਸਲ ਖਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਉਹ ਪਰਿਵਾਰ ਹਮੇਸ਼ਾਂ ਸੁੱਖੀ ਵੱਸਦਾ ਹੈ ਜਿਸਦਾ ਹਰੇਕ ਜੀਅ ਇਕ ਦੂਜੇ ਦਾ ਸਹਿਯੋਗ ਅਤੇ ਔਕੜ ਵੇਲ਼ੇ ਮੋਢੇ ਨਾਲ਼ ਮੋਢਾ ਜੋੜ ਕੇ ਖਲੋ ਜਾਂਦਾ ਹੈ।ਇਹੀ ਸਿਧਾਂਤ ਦੇਸ਼ ਅਤੇ ਸਮੁੱਚੀ ਦੁਨੀਆਂ ਤੇ ਲਾਗੂ ਹੁੰਦਾ ਹੈ।ਕਿਸੀ ਵੀ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਸਮੂਹਿਕ ਯਤਨਾਂ ਦੀ ਜ਼ਰੂਰਤ ਹੁੰਦੀ ਹੈ।ਸਥਾਈ ਵਿਕਾਸ ਲਈ ਵੀ ਸਾਂਝੇ ਯਤਨਾਂ ਦੀ ਅਹਿਮ ਲੋੜ ਹੈ।ਅੱਜ ਦੇਸ਼ ਅੰਦਰ ਟਿੱਡੀ ਦਲ ਅਤੇ ਕਰੌਨਾ ਵਾਈਰਸ ਦਾ ਆਤੰਕ ਫੈਲਿਆ ਹੋਇਆ ਹੈ।ਭਾਵੇ ਕਰੋਨਾ ਵਾਈਰਸ ਦੇ ਗਿਣਤੀ ਦੇ ਮਾਮਲੇ ਹੀ ਸਾਹਮਣੇ ਆਏ ਹਨ ਪਰ ਜੇਕਰ ਇਸ ਨਾਲ ਨਜਿੱਠਣ ਲਈ ਦੇਸ਼ ਅਤੇ ਵਿਸ਼ਵ ਪੱਧਰ ਤੇ ਹੋਰ ਠੋਸ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ।ਚੀਨ ਦੇ ਵੁਹਾਨ ਸ਼ਹਿਰ ਤੋਂ ਇਕ ਸੱਪ ਰਾਹੀਂ ਮਨੁੱਖਾਂ ਵਿਚ ਫੈਲਿਆ ਇਹ ਵਾਈਰਸ ਚੀਨ,ਭਾਰਤ ਸਮੇਤ ਵਿਸ਼ਵ ਦੇ ਕਈ ਹਿੱਸ਼ਿਆ ਤੱਕ ਆਪਣੀ ਦਸਤਕ ਦੇ ਚੁੱਕਾ ਹੈ।ਚੀਨ ਵਿਚ ਵੱਡੀ ਗਿਣਤੀ ਵਿਚ ਮੌਤਾਂ ਵੀ ਹੋਈਆਂ ਹਨ।ਇਸੇ ਤਰਾਂ੍ਹ ਟਿੱਡੀ ਦਲ ਵੀ ਹਾਰਨ ਆਫ਼ ਅਫ਼ਰੀਕਾ,ਯਮਨ,ਈਰਾਨ ਅਤੇ ਪਾਕਿਸਤਾਨ ਤੋਂ ਹੁੰਦਾ ਹੋਇਆ ਭਾਰਤ ਵਿਚ ਦਾਖ਼ਲ ਹੋਇਆ।ਗੁਜਰਾਤ ਵਿਚ ਤਬਾਹੀ ਕਰਨ ਤੋਂ ਉਪਰੰਤ ਇਸ ਨੇ ਰਾਜਸਥਾਨ ਦੇ ਕਈ ਜਿੱਲਿਆ ਵਿਚ ਹਮਲਾ ਕਰਕੇ ਵੱਡੇ ਪੱਧਰ ਤੇ ਨੁਕਸਾਨ ਕੀਤਾ।ਕਈ ਹਜ਼ਾਰ ਹੈਕਟੇਅਰ ਫਸਲ 'ਚਟਮ' ਕਰ ਗਏ।ਕਈ ਥਾਂਵਾਂ ਤੇ ਤਾਂ ਟਿੱਡੀ ਦਲ ਫਸਲਾਂ ਦੇ ਨਾਲ ਨਾਲ ਪੇੜ-ਪੌਦੇ ਵੀ ਖਾ ਗਏ।ਇਸ ਤੋ ਬਾਅਦ ਇਸ ਨੇ ਪੰਜਾਬ ਵੱਲ ਮੂਹ ਕੀਤਾ ਤੇ ਹੁਣ ਇਹ ਹਰਿਆਣਾ ਵਿਚ ਦਾਖਲ ਹੋ ਚੁੱਕਾ ਹੈ।ਹਰਿਆਣਾ ਦੇ ਸਿਰਸਾ ਵਿਚ ਟਿੱਡੀ ਦਲ ਨੇ ਹਮਲਾ ਕੀਤਾ ਹੈ।ਜੇਕਰ ਟਿੱਡੀ ਦਲ ਨੂੰ ਰੋਕਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਭਾਰਤ ਵਿਚ ਅਨਾਜ ਦੀ ਪੈਦਾਵਾਰ ਨੇ ਭਾਰੀ ਅਸਰ ਵੇਖਣ ਵੀ ਮਿਲੇਗਾ।ਦੇਸ਼ ਵਿਚ ਅਨਾਜ ਦੀ ਪੈਦਾਵਾਰ ਘੱਟਣ ਨਾਲ ਹੋਰ ਬਹੁਤ ਸਾਰੀਆਂ ਸਮੱਸਿਆਂਵਾਂ ਜਨਮ ਲੈ ਸਕਦੀਆਂ ਹਨ।ਇੱਥੇ ਇਹ ਗੱਲ ਸੋਚਣ ਅਤੇ ਵਿਚਾਰਨ ਦੀ ਬਣਦੀ ਹੈ ਕਿ,ਕੀ ਟਿੱਡੀ ਦਲ ਦੇ ਹਮਲੇ ਨੂੰ ਰੋਕਿਆ ਜਾਂ ਇਸ ਤੋਂ ਹੋਏ ਨੁਕਸਾਨ ਨੂੰ ਘਟਾਈਆ ਜਾ ਸਕਦਾ ਸੀ?ਸੋ ਇਸ ਦਾ ਉੱਤਰ 'ਹਾਂ' ਹੋ ਸਕਦਾ ਸੀ ਜੇਕਰ ਸਾਂਝੇ ਯਤਨਾਂ ਨਾਲ ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਗਏ ਹੁੰਦੇ।ਜਦੋ ਹਾਰਨ ਆਫ਼ ਅਫਰੀਕਾ ਵਿਚ ਜਦੋਂ ਟਿੱਡੀ ਦਲ ਨੇ ਹਮਲਾ ਕੀਤਾ ਤਾਂ  ਉੱਥੇ ਦੀ ਸਰਕਾਰ ਦਾ ਇਹ ਕਰਤੱਵ ਬਣਦਾ ਸੀ ਕਿ ਉਹ ਸਾਰੇ ਦੇਸ਼ਾਂ ਨੂੰ ਇਸ ਹਮਲੇ ਪ੍ਰਤਿ ਅਗਾਹ ਕਰਦੀ। ਇਸੇ ਇਸੇ ਤਰ੍ਹਾਂ ਹੀ ਯਮਨ, ਈਰਾਨ ਅਤੇ ਪਾਕਿਸਤਾਨ ਦਾ ਵੀ।ਜੇਕਰ ਸ਼ੁਰੂ ਵਿਚ ਹੀ ਟਿੱਡੀ ਦਲ ਦੇ ਹਮਲੇ ਪ੍ਰਤਿ ਸਭ ਦੇਸ਼ਾਂ ਨੂੰ ਸੂਚਿਤ ਕੀਤਾ ਗਿਆ ਹੁੰਦਾ ਤਾਂ ਬਚਾਅ ਕਾਰਜ ਹੋਰ ਵੀ ਸੁਚੱਜੇ ਢੰਗ ਨਾਲ਼ ਹੋ ਸਕਦੇ ਸੀ ਅਤੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।ਇੱਥੇ ਇਹ ਵੀ ਜ਼ਰੂਰੀ ਹੈ ਕਿ ਇਕ ਸਮੱਸਿਆ ਨੂੰ ਹੱਲ ਕਰਨ ਲਈ ਹੋਰ ਨਵੀਆਂ ਸਮੱਸਿਆਂਵਾਂ ਨੂੰ ਪੈਦਾ ਕਰਨਾ ਠੀਕ ਨਹੀਂ।ਟਿੱਡੀ ਦਲ ਨੂੰ ਭਜਾਉਣ ਲਈ ਵੱਡੇ ਪੱਧਰ ਤੇ ਡੀ.ਜੇ. , ਢੋਲ, ਪੀਪੇ ਆਦਿ ਆਦਿ ਬਹੁਤ ਹੀ ਤੇਜ਼ ਧੁਨੀ ਵਿਚ ਚਲਾਏ ਅਤੇ ਵਜਾਏ ।ਇਸੇ ਤਰਾਂ੍ਹ ਵੱਡੇ ਪੱਧਰ ਤੇ ਕੀਟਨਾਸ਼ਕਾਂ ਦਾ ਪ੍ਰਯੋਗ ਵੀ ਹੋਇਆ ਜਿਸ ਨਾਲ਼ ਅਨਾਜ ਦੀ ਗੁਣਵਤਾ ਤੇ ਮਾੜਾ ਅਸਰ ਪਵੇਗਾ।ਸੋ ਅੱਜ ਲੋੜ ਹੈ ਕੰਮ ਚਲਾਊ ਨਹੀਂ ਸਗੋਂ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦੀ।ਭਾਰਤ ਵਰਗੇ ਵਿਕਾਸਸ਼ੀਲ ਮੁਲਕ ਜਿਸ ਦੀ ਅਰਥ ਵਿਵਸਥਾ ਵਿਚ ਖੇਤੀਬਾੜੀ ਇਕ ਅਹਿਮ ਰੋਲ ਨਿਭਾਉਂਦੀ ਹੈ,ਲਈ ਅਜਿਹੇ ਹਮਲੇ ਬਹੁਤ ਘਾਤਕ ਸਿੱਧ ਹੋ ਸਕਦੇ ਹਨ।ਖੇਤੀਬਾੜੀ ਦੇਸ਼ ਵਿਚ ਰੁਜ਼ਗਾਰ ਦਾ ਵੀ ਬਹੁਤ ਵੱਡਾ ਸਾਧਨ ਹੈ।ਜੇਕਰ ਟਿੱਡੀ ਦਲ ਦੇ ਹਮਲੇ ਕਾਰਨ ਅਨਾਜ ਦੀ ਪੈਦਾਵਾਰ ਘੱਟਦੀ ਹੈ ਤਾਂ ਦੇਸ਼ ਦੀ ਅਰਥ ਵਿਵਸਥਾ ਤੇ ਵੀ ਇਸ ਦਾ ਬਹੁਤ ਬੁਰਾ ਅਸਰ ਪਏਗਾ।ਇਸੇ ਤਰਾਂ੍ਹ ਕਰੋਨਾ ਵਾਈਰਸ ਕਾਰਨ ਚੀਨ ਅਤੇ ਭਾਰਤ ਸਮੇਤ ਦੁਨੀਆਂ ਭਰ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਭਾਰੀ ਕਮੀ ਦਰਜ਼ ਕੀਤੀ ਗਈ ਹੈ।ਇਸ ਨਾਲ਼ ਵੀ ਕਈ ਦੇਸ਼ਾਂ ਦੀ ਅਰਥ ਵਿਵਸਥਾ ਗੜਬੜਾ ਸਕਦੀ ਹੈ।ਇੱਥੇ ਇਹ ਸੁਝਾਅ ਹੈ ਕਿ ਕਿਸੇ ਵੀ ਵਿਸ਼ਵ ਵਿਆਪੀ ਸਮੱਸਿਆ ਨਾਲ਼ ਨਜਿੱਠਣ ਲਈ ਦੇਸ਼ਾਂ ਵਿਚ ਆਪਸੀ ਸਹਿਯੋਗ ਅਤੇ ਵਧੀਆ ਸੰਬੰਧਾਂ ਦਾ ਹੋਣਾ ਬੇਹਦ ਜ਼ਰੂਰੀ ਹੈ।ਜਦੋਂ ਕੋਈ ਵੀ ਕੋਈ ਬੀਮਾਰੀ,ਕੋਈ ਕੁਦਰਤੀ ਜਾ ਗੈਰ-ਕੁਦਰਤੀ ਆਫ਼ਤ ਜਾ ਹੋਰ ਕੋਈ ਵੀ ਵੱਡੀ ਸਮੱਸਿਆ ਆਉਂਦੀ ਹੈ ਤਾਂ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।ਵਿਕਸਿਤ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਆਪਣਾ ਵਿਸ਼ੇਸ਼ ਸਹਿਯੋਗ ਦੇ ਕੇ ਉਹਨਾਂ ਨੂੰ ਕਿਸੇ ਵੀ ਸੰਕਟ ਦੀ ਘੜੀ ਵਿਚੋਂ ਬਾਹਰ ਨਿਕਾਲਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।