ਉਏ ਕਰੋਨਿਆ!
ਬਥੇਰੀ ਚੜ੍ਹਾਈ ਕਰਵਾ ਲਈ ਤੂੰ,
ਹੁਣ ਤਪਜਾ ਖਪਜਾ ਕਿਤੇ,
ਡਰਾ ਡਰਾ ਕੇ ਜਾਨ ਹੀ ਕੱਢ ਦਿੱਤੀ,
ਡੁੱਬਜਾ ਕੰਜ਼ਰਾ ਮਰਜਾ ਕਿਤੇ!
ੳਏ ਕਰੋਨਿਆ!
ਤੇਰੀ ਲੋੜ ਸਾਡੇ ਦੇਸ਼ ਨੂੰ ਕਿੱਥੇ,
ਗਰੀਬੀ ਤੇਰੇ ਨਾਲੋਂ ਵੱਧ ਮਾਰਦੀ ਇੱਥੇ,
ਭਵਿੱਖ ਫੁਟਪਾਥਾਂ ਤੇ ਸੌਦਾਂ,
ਜ਼ਿੰਦਗੀ ਤਿਲ-ਤਿਲ ਕਰਕੇ ਹਾਰਦੀ ਇੱਥੇ!
ਉਏ ਕਰੋਨਿਆ!
ਨਿਆਣੇ ਤਾਂ ਅੱਗੇ ਹੀ ਔਖੇ ਪੜ੍ਹਦੇ,
ਤੂੰ ਤਾਂ ਸਕੂਲ ਵੀ ਬੰਦ ਕਰਵਾਤੇ ਉਏ,
ਘਰ ਸਿਰ ਖਾਂਦੇ ਮਾਪਿਆਂ ਦਾ,
ਤੂੰ ਤਾਂ ਪੇਪਰ ਵੀ ਰੁਕਵਾਤੇ ਉਏ!
ਉਏ ਕਰੋਨਿਆ!
ਭਾਂਡਿਆਂ ਨੂੰ ਚਿੱਬ ਪਾ ਲਏ ਅਸੀ,
ਜੋ ਹੱਥ ਆਇਆ ਖੜਕਾ ਲਏ ਅਸੀ,
ਕਿਸ ਮਿੱਟੀ ਦਾ ਬਣਿਆ ਉਏ,
ਹਿੱਕ ਤਾਣ ਹਾਲੇ ਤੱਕ ਤਣਿਆ ਉਏ!
ਉਏ ਕਰੋਨਿਆ!
ਹੁਣ ਠਹਿਰ ਜਰਾ, ਤੈਨੂੰ ਵੀ ਸਬਕ ਸਿਖਾਵਾਂਗੇ,
ਡਾਕਟਰਾਂ ਦੇ ਦੱਸੇ ਨੁਕਤੇ ਅਪਨਾਵਾਂਗੇ,
ਘੁੰਮਣ ਫਿਰਨ ਦਾ ਪ੍ਰਹੇਜ ਕਰਕੇ,
ਤੈਨੂੰ ਜੜ੍ਹੋਂ ਅਸੀ ਮੁਕਾਵਾਂਗੇ!