ਸਮਾਨ ਸਾਂਭ ਲੈ ਸਵਾਰੀਏ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪ ਤਾਂ ਹੈ ਲਾਇਆ ਸੁੱਖਾ ਪੂਰਾ ਘੋਟ ਕੇ,
ਜਰਦਾ ਪਰ ਰੋਕਣਾ ਜੀ ਤੇਰਾ ਠੋਕ ਕੇ ।

ਸਿਰ ਮੂੰਹ ਲਬੇੜੇ ਪੱਗਾਂ ਰੰਗ ਪਾ ਲਿਆ,
ਟੋਪੀਆਂ ਪਰ ਬੋਚਣੇ ਨੂੰ ਨੇਜਾ ਡਾਹ ਲਿਆ ।

ਉੱਠ ਕੇ ਸਵੇਰੇ ਪਹਿਲਾਂ ਮਾਲ ਛਕੀਦਾ,
ਕਰ ਕੇ 'ਗਰਾਹੀ ਕੰਮ ਟੈਟ ਰੱਖੀਦਾ ।

ਬਾਣੇ ਨੂੰ ਨਿਹੰਗ ਹੈ ਨਾ ਤਕੜੇ 'ਤੇ ਜੋਰ ਜੀ,
ਗੁਰਬੇ ਨੂੰ ਪੂਰਾ ਦੇਂਦੇ ਆ ਨਿਚੋੜ ਜੀ ।

ਸਤਿਕਾਰ ਕਮੇਟੀਆਂ ਦੀ ਗੁੰਡਾਗਰਦੀ,
ਮਿੱਟੀ 'ਚ ਮਲੀਨ ਕੀਤੀ ਨੀਲੀ ਵਰਦੀ ।

ਅੱਤਵਾਦ ਰੋਕਣੇ ਨੂੰ ਡੰਡਾ ਵਰ੍ਹਿਆ,
ਕਹਿੰਦੇ ਹੈ ਜੀ ਪੰਥ ਖ਼ਤਰੇ ਮੇਂ ਪੜਿਆ ।

ਆਪਣਾ ਸਮਾਨ ਸਾਂਭ ਲੈ ਸਵਾਰੀਏ,
ਤੇਰੀ ਦਸਤਾਰ ਤੇਰੀ ਜ਼ਿੰਮੇਵਾਰੀ ਏ ।