ਜੇ ਪਤਾ ਹੁੰਦਾ ਸੱਜਣਾ ਤੂੰ ਤੁਰ ਜਾਣਾ
ਮੈ ਭੁੱਲ ਕੇ ਵੀ ਨਾ ਪਿਆਰ ਤੇਰੇ ਨਾਲ ਪਾਉਂਦੀ
ਨਾ ਟੁੱਟ ਦਾ ਸਾਡਾ ਦਿਲ ਮਹਿਰਮਾ
ਜੇ ਨਾ ਜਿੰਦ ਆਪਣੀ ਤੇਰੇ ਨਾਂਅ ਲਿਖਵਾਉਦੀ
ਹਾਸੇ ਸਾਡੇ ਲੁੱਟ ਕੇ ਵੈਰੀਆ ਤੁਰ ਗਿਆ
ਉਮਰਾ ਦਾ ਝੋਲੀ ਦੇ ਵਿੱਚ ਪਾ ਕੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ,,,,
ਚੜ੍ਹਦੀ ਉਮਰੇ ਪਿਆਰ ਪੈ ਗਿਆ
ਖੁਆਬਾ ਦੇ ਮਹਿਲ ਉਸਾਰ ਬੈਠੀ
ਕਮਲੀ ਕਰਤੀ ਇਸ਼ਕ ਉਹਦੇ ਨੇ
ਆਪਣੇ ਹੱਥੀ ਆਪਣਾ ਆਪ ਉਜਾੜ ਬੈਠੀ
ਪੰਛੀ ਪ੍ਰਦੇਸੀ ਗਿਆ ਮਾਰ ਉਡਾਰੀ
ਸਾਡਾ ਮਾਸ ਜਿਗਰ ਦਾ ਖਾ ਕੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ,,,,,
ਤੇਰੇ ਲਈ ਨਾਲ ਰੀਤ ਰਿਵਾਜਾ ਮੱਥਾ ਲਾਇਆ
ਹੁਣ ਕੰਧਾ ਦੇ ਗਲ ਲੱਗ ਲੱਗ ਰੋਵਾ
ਦਿਲ ਮੇਰੇ ਤੇ ਹਿਜ਼ਰ ਦੇ ਬੱਦਲ ਵਰਦੇ
ਮੁੱਖ ਹੰਝੂਆ ਦੇ ਨਾਲ ਧੋਵਾ
ਸਾਨੂੰ ਕਿਹੜੀ ਗੱਲੋ ਦੂਰ ਕਰ ਗਿਆ
ਗਲ ਆਪਣੇ ਦੇ ਨਾਲ ਲਾ ਕੇ।
ਖੌਰੇ ਕਿੱਥੇ ਜਾ ਕੇ।।।।
ਵੇ ਨਾ ਆਉਂਦਾ ਜਿੰਦਗੀ ਸਾਡੀ ਦੇ ਵਿੱਚ
ਨਾ ਮੈ ਤੱਕਲੇ ਤੇ ਨਾਮ ਤੇਰੇ ਦਾ ਤੰਦ ਪਾਉਂਦੀ
ਰੱਬ ਦੇ ਨਾਂਅ ਤੋ ਪਹਿਲਾ ਬਲਤੇਜ ਚੰਦਰਿਆ
ਵਾਂਗ ਫਕੀਰਾ ਰਹੀ ਤੇਰਾ ਨਾਮ ਧਿਆਉਦੀ
ਹੰਝੂਆ ਨਾਲ਼ ਭਿੱਜ ਜਾਂਦੀ ਚੁੰਨੀ
ਜਦ ਸੰਧੂਆ ਤੇਰੀ ਯਾਦ ਸਤਾਵੇ।
ਖੌਰੇ ਕਿੱਥੇ ਜਾ ਕੇ ਬਹਿ ਗਿਆ ਪ੍ਰਦੇਸੀਆ
ਸਾਨੂੰ ਰੋਗ ਇਸ਼ਕ ਦਾ ਲਾ ਕੇ, , , ,