ਹਰਨੇਕ ਸਿੰਘ ਅੱਜ ਬਹੁਤ ਖੁਸ਼ ਸੀ । ਸਾਰੇ ਪਿੰਡ ਵਾਲੇ ਅਤੇ ਰਿਸ਼ਤੇਦਾਰ, ਸਾਕ ਸਬੰਧੀ ਉਸ ਦੀ ਕੀਤੀ ਹੋਈ ਚੋਣ ਦੀਆਂ ਸਿਫਤਾਂ ਕਰਦੇ ਕਹਿ ਰਹੇ ਸਨ, ਪ੍ਰਮਾਤਮਾਂ ਨੇ ਜੋੜੀ ਬਹੁਤ ਸੋਹਣੀ ਬਣਾਈ ਹੈ। ਜਿਹੋ ਜਿਹੀ ਕੁਲਦੀਪ ਸੀ, aਸੁ ਨੂੰ ਉਸ ਤਰ੍ਹਾਂ ਦਾ ਵਰ ਮਿਲ ਗਿਆ। ਹਰਜੀਤ ਸਿੰਘ ਗੋਰਾ ਨਿਸੋਹ, ਲੰਮਾ-ਝੰਮਾ ਦਰਸ਼ਨੀ ਜੁਆਨ ਸੀ। ਉਹ ਮੰਡੀ ਕਰਨ ਬੋਰਡ ਵਿਚ ਸੈਕਟਰੀ ਲੱਗਾ ਹਿeਆ ਸੀ। ਅਨਦੰ ਕਾਰਜ ਹੋਣ ਤੋ ਮਗਰੋਂ ਜਦ ਹਰਨੇਕ ਸਿੰਘ ਨੇ ਸਾਰੇ ਗਹਿਣੇ ਤੇ ਦੂਸਰੇ ਸਮਾਨ ਦੀ ਲਿੱਸਟ ਜੋ ਉਹਨਾਂ ਕੁਲਦੀਪ, ਹਰਜੀਤ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੇਣਾ ਸੀ ਆਪਣੇ ਪਿੰਡ ਦੇ ਸਰਪੰਚ ਨੂੰ ਫੜਾਈ। ਸਰਪੰਚ ਅਜੇ ਲਿਸਟ ਪੜ੍ਹਨ ਲਈ ਖੜ੍ਹਾ ਹੀ ਹੋਇਆ ਸੀ। ਹਰਜੀਤ ਨੇ ਖੜ੍ਹਾ ਹੋ ਕੇ ਹੱਥ ਜੋੜ ਕੇ ਸਰਪੰਚ ਨੂੰ ਆਖਿਆ ਕਿ, " ਮੈਂ ਦਾਜ਼ ਵਿਚ ਕੁਝ ਨਹੀ ਲੈਣਾ ਅਤੇ ਨਾ ਹੀ ਮੇਰੇ ਕਿਸੇ ਰਿਸ਼ਤੇਦਾਰ ਨੇ ਇਹ ਚੀਜ਼ਾਂ ਕਬੂਲ ਕਰਨੀਆਂ ਹਨ। ਜੇ ਕਰ ਅਸੀਂ ਪੜ੍ਹੇ ਲਿਖੇ ਹੋਏ ਲੋਕ ਹੀ ਇਸ ਕਲੰਕ ਨੂੰ ਸਮਾਜ਼ ਦੇ ਮੱਥੇ ਤੋਂ ਨਹੀਂ ਲਾਹਾਂਗੇ, ਹੋਰ ਕੌਣ ਲਾਹੂ"? ਹਰਜੀਤ ਦੀ ਤਾਈਦ ਉਸਦੇ ਪਿਤਾ ਨੇ ਉਠ ਕੇ ਕਰ ਦਿੱਤੀ। ਉਸਨੇ ਆਖਿਆ, "ਮੈਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਤੇ ਦੋ ਪਿੰਡਾਂ ਦੀ ਪੰਚਾਇਤ ਦੀ ਹਜ਼ੂਰੀ ਵਿਚ ਆਖਦਾਂ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਜਿਸਨੇ ਧੀ ਦੇ ਦਿੱਤੀ ਉਸਨੇ ਕੁਝ ਵੀ ਨਹੀਂ ਲਕੋਅ ਕੇ ਰੱਖਿਆ।" ਇਹ ਗੱਲ ਸੁਣ ਕੇ ਹਰਨੇਕ ਦੇ ਮਿੱਤਰ, ਦੋਸਤ, ਰਿਸ਼ਤੇਦਾਰ ਤੇ ਪਿੰਡ ਵਾਸੀ ਅੱਸ਼-ਅੱਸ਼ ਕਰ ਉੱਠੇ। ਕੁਲਦੀਪ ਆਪਣੇ ਸੋਹਰੇ ਘਰ ਬਹੁਤ ਖੁਸ਼ ਸੀ। ਉਸਨੂੰ ਹਰਜੀਤ ਵੱਲੋਂ ਪਿਆਰ ਮਿਲਣਾਂ ਹੀ ਸੀ, ਉਸਨੂੰ ਸੱਸ, ਸੌਹਰੇ, ਨਨਾਣ ਅਤੇ ਦਿਉਰ ਵਲੋਂ ਵੀ ਕੋਈ ਤਕਲੀਫ ਨਹੀਂ ਸੀ।
ਕੁਲਦੀਪ ਸਕੂਲ ਟੀਚਰ ਸੀ। ਹਰਜੀਤ ਨੇ ਕੋਸ਼ਿਸ਼ ਕਰਕੇ ਕੁਲਦੀਪ ਦੀ ਬਦਲੀ ਵੀ ਨਾਲ ਦੇ ਪਿੰਡ ਹੀ ਕਰਵਾ ਲਈ। ਕੁਲਦੀਪ ਦੇ ਦਿਨ ਤੀਆਂ ਵਾਂਗ ਲੰਘ ਰਹੇ ਸਨ। ਉਸਨੂੰ ਸਾਲ ਬੀਤਦੇ ਦਾ ਪਤਾ ਨਹੀਂ ਲੱਗਾ। ਕੁਲਦੀਪ ਨੂੰ ਕਈ ਵਾਰ ਸ਼ੱਕ ਪਈ ਕਿ ਹਰਜੀਤ ਦੀ ਸ਼ਰਾਬ ਪੀਤੀ ਹੁੰਦੀ ਹੈ। ਕੁਲਦੀਪ ਨੇ ਹਰਜੀਤ ਨੂੰ ਪੱੁੱਛਿਆ੧
ਹਰਜੀਤ ਨੇ ਆਖਿਆ, "ਕੁਲਦੀਪ ਅੱਜ ਸਾਡੇ ਅਕਾਊਟੈਂਟ ਦੀ ਬਦਲੀ ਹੋਈ ਸੀ। ਉਸ ਨੂੰ ਪਾਰਟੀ ਦਿੱਤੀ ਸੀ। ਉਹਨਾਂ ਦੇ ਜ਼ੋਰ ਪਾਉਣ ਤੇ ਪੀਣੀ ਪੈ ਗਈ"।
ਕੁਲਦੀਪ ਨੇ ਹੱਸਦੀ ਨੇ ਆਖਿਆ, 'ਅੱਜ ਪਹਿਲੇ ਦਿਨ ਹੀ ਨਹੀਂ ਪੀਤੀ, ਪੀਤੀ ਤਾਂ ਤੁਹਾਡੀ ਪਹਿਲਾਂ ਵੀ ਹੁੰਦੀ ਹੈ ਪਰ ਮੈਂ ਤੁਹਾਨੂੰ ਆਖਿਆ ਨਹੀਂ। ਅੱਜ ਤਾਂ ਕੁਝ ਵੱਧ ਹੀ ਪੀਤੀ ਕਰਕੇ ਮੈਨੂੰ ਕਹਿਣਾ ਪਿਆ"।
ਕੁਲਦੀਪ, "ਮੈਂ ਕਿਹੜਾ ਕਮਲਾ ਹਾਂ ਮੈਨੂੰ ਯਾਰਾਂ-ਜੁਟਾ ਵਿਚ ਬੈਠ ਕੇ ਪੀਣੀ ਪੈ ਜਾਂਦੀ ਹੈ। ਜੇ ਨਹੀਂ ਪੀਂਦੇ ਤਾਂ ਉਹ ਖਹਿੜਾ ਨਹੀਂ ਛੱਡਦੇ। ਸੀਨੀਅਰ ਹੋਣ ਕਰਕੇ ਉਨ੍ਹਾਂ ਨੂੰ ਜਵਾਬ ਵੀ ਨਹੀਂ ਦਿੱਤਾ ਜਾਂਦਾ"।
ਕੁਲਦੀਪ ਨੇ ਆਪਣੀ ਸੱਸ ਤੇ ਸਹੁਰੇ ਨੂੰ ਹਰਜੀਤ ਦੇ ਸ਼ਰਾਬ ਪੀਣ ਦਾ ਦੱਸ ਦਿੱਤਾ। ਉਹ ਹੱਸ ਕੇ ਆਖ ਛੱਡਦੇ, ਇੱਕ ਜੱਟ ਤੇ ਦੂਜਾ ਅਫਸਰ ਹੈ, ਭਾਈ ਕੀ ਕਹੀਏ ਆਪੇ ਹਟ ਜਾਊ। ਹਰਜੀਤ ਦਾ ਛੋਟਾ ਭਰਾ ਮਨਦੀਪ ਬੀ.ਐੱਸ.ਸੀ. ਕਰਕੇ ਇੰਨਸਪੈਕਟਰ ਲੱਗ ਗਿਆ। ਉਸ ਦੀ ਸ਼ਾਦੀ ਦੀਆਂ ਗੱਲਾਂ ਘਰ ਵਿਚ ਚੱਲਣ ਲੱਗੀਆਂ। ਕਈ ਰਿਸ਼ਤਿਆਂ ਵਾਲੇ ਆ ਜਾ ਰਹੇ ਸਨ। ਉਸ ਦੀ ਸ਼ਾਦੀ ਦੀ ਗੱਲ ਬਾਰ ਵਿਚੋਂ ਆਏ ਜ਼ੈਲਦਾਰਾਂ ਦੀ ਧੀ ਨਾਲ ਪੱਕੀ ਹੋ ਗਈ। ਜਿਹਨਾਂ ਦਾ ਲੁਧਿਆਣੇ ਕੋਲ ਬਹੁਤ ਵੱਡਾ ਫਾਰਮ ਸੀ। ਉਹਨਾਂ ਕੋਲ ਚੌਦਾਂ, ਪੰਦਰਾਂ ਬੱਸਾਂ, ਦੱਸ ਟਰੱਕ ਅਤੇ ਤਿੰਨ ਸ਼ੈਲਰ ਸਨ। ਮਨਦੀਪ ਦੇ ਵਿਆਹ ਵਿਚ ਜ਼ੈਲਦਾਰਾਂ ਨੇ ਇਕ ਕਾਰ, ਤੀਹ ਤੋਲੇ ਸੋਨਾਂ, ਕਲਰ ਟੀ.ਵੀ., ਫਰਿੱਜ, ਕੂਲਰ, ਕੱਪੜੇ ਧਣੋ ਵਾਲੀ ਮਸ਼ੀਨ ਤੇ ਹੋਰ ਜੋ ਨਿੱਕਾ ਮੋਟਾ ਸਮਾਨ ਦਿੱਤਾ ਉਸ ਦਾ ਹਿਸਾਬ ਕਿਤਾਬ ਹੀ ਨਹੀਂ ਸੀ। ਪਰ ਜੋ ਮਨਦੀਪ ਦੇ ਘਰ ਵਾਲੀ ਸੀ। ਉਸ ਦਾ ਰੰਗ ਪੱਕਾ ਸੀ, ਕੱਦ ਦੀ ਵੀ ਮੱਧਰੀ ਸੀ। ਉਸਦਾ ਮਨਦੀਪ ਦੇ ਨਾਲ ਕੋਈ ਮੇਲ ਨਹੀਂ ਸੀ। ਪਰ ਸੀ ਸਾਧੂ ਸੁਭਾ। ਨਾਮ ਸੀ ਸ਼ਿਮਰਨ ਕੌਰ। ਮਨਦੀਪ ਦੇ ਅਨੰਦ ਹੋਣ ਮਗਰੋਂ ਹਰਜੀਤ ਨੇ ਰੱਜ ਕੇ ਸ਼ਰਾਬ ਪੀਤੀ, ਰੋਟੀ ਖਾਣ ਤੋਂ ਪਹਿਲਾ ਹੀ ਸ਼ਰਾਬੀ ਹੋ ਗਿਆ। ਉਸੇ ਹਾਲਤ ਵਿਚ ਉਸਨੂੰ ਘਰੇ ਲਿਆਂਦਾ। ਕੁਲਦੀਪ ਨੇ ਘਰ ਆਏ ਹਰਜੀਤ ਨੂੰ ਨੇਬੂੰ ਨਚੋੜ ਕੇ ਪਿਆਏ, ਹਰਜੀਤ ਕਈ ਕੁਝ ਬੁੜ-ਬੜਾਉਦਾ ਰਿਹਾ। ਜਿਨ੍ਹਾਂ ਗੱਲਾਂ ਦਾ ਕੁਲਦੀਪ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਪਰ ਇਨ੍ਹਾਂ ਪਤਾ ਜਰੂਰ ਲੱਗਦਾ ਸੀ ਕਿ ਉਹ ਗੁੱਸੇ ਵਿਚ ਹੈ ਤੇ ਆਖ ਵੀ ਕੁਲਦੀਪ ਨੂੰ ਹੀ ਰਿਹਾ ਹੈ। ਮਨਦੀਪ ਦੀ ਸ਼ਾਦੀ ਵਾਲੇ ਦਿਨ ਤੋਂ ਹੀ ਕੁਲਦੀਪ ਨੂੰ ਮਹਿਸੂਸ ਹੋਣ ਲੱਗਿਆ ਕਿ ਘਰ ਦੇ ਉਸ ਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਨਾਲ ਨਹੀਂ ਬਲਾਉਂਦੇ। ਸੱਸ ਤੇ ਨਨਾਣ ਜੋ ਪਹਿਲਾਂ ਹਰ ਕੰਮ ਵਿਚ ਉਸ ਦੀ ਸਲਾਹ ਲੈਦੀਆਂ ਸਨ। ਹੁਣ ਉਹ ਕੁਲਦੀਪ ਦੀ ਜਗ੍ਹਾ ਮਨਦੀਪ ਦੇ ਘਰ ਵਾਲੀ ਸ਼ਿਮਰਨ ਨੂੰ ਪੁੱਛਣ ਲੱਗੀਆਂ। ਉਹ ਗੱਲਾਂ ਗੱਲਾਂ ਵਿਚ ਕਲੁਦੀਪ ਨੂੰ ਦਾਜ਼ ਨਾਂ ਲਿਆਉਣ ਦੀਆਂ ਗੱਲਾਂ ਵੀ ਚਿਤਾਰਨ ਲੱਗੀਆਂ। ਕੁਲਦੀਪ ਨੇ ਹਰਜੀਤ ਨੂੰ ਵੀ ਕਈ ਵਾਰ ਦੱਸਿਆ। ਉਸ ਦੇ ਕੰਨ ਤੇ ਵੀ ਜੂੰਅ ਨਹੀਂ ਸਰਕੀ। ਕੁਲਦੀਪ ਨੂੰ ਹਰਜੀਤ ਵੀ ਬਦਲਿਆ ਹੋਇਆ ਲੱਗਾ। ਹੁਣ ਉਹ ਹਰ ਰੋਜ਼ ਸ਼ਰਾਬ ਨਾਲ ਰੱਜ ਕੇ ਘਰੇ ਆਉਣ ਲੱਗਾ। ਕੁਲਦੀਪ ਮਾਂ ਬਣਨ ਵਾਲੀ ਸੀ। ਸੱਸ ਅਤੇ ਨਨਾਣ ਉਸਨੂੰ ਬਹੁਤ ਤੰਗ ਕਰਦੀਆਂ। ਸਕੂਲ ਜਾਣ ਤੋਂ ਪਹਿਲਾਂ ਕੁਲਦੀਪ ਤੋਂ ਰੋਟੀ ਟੁੱਕ, ਭਾਂਡੇ ਮਾਜਣਾਂ ਤੇ ਘਰ ਦੀ ਸਫਾਈ ਦਾ ਸਾਰਾ ਕੰਮ ਕਰਵਾਇਆ ਜਾਣ ਲੱਗਾ। ਹਰਜੀਤ ਜੋ ਅੱਗੇ ਕੁਲਦੀਪ ਨੂੰ ਸਕੂਟਰ ਤੇ ਨਾਲ ਲੈ ਕੇ ਜਾਇਆ ਕਰਦਾ ਸੀ, ਹੁਣ ਉਹ ਪਹਿਲਾਂ ਹੀ ਜਾਣ ਲੱਗਾ। ਕੁਲਦੀਪ ਨੂੰ ਉਸ ਹਾਲਤ ਵਿਚ ਸਾਈਕਲ ਤੇ ਸਕੂਲ ਜਾਣਾ ਪੈਂਦਾ। ਮਨਦੀਪ ਦੇ ਘਰ ਵਾਲੀ ਹਮੇਸ਼ਾ ਕੁਲਦੀਪ ਨਾਲ ਕੰਮ ਵਿਚ ਹੱਥ ਵਟਾਉਂਦੀ। ਉਹ ਸ਼ਦਾ ਹੀ ਕੁਲਦੀਪ ਦਾ ਵੱਡੀਆਂ ਭੈਣਾਂ ਵਾਂਗ ਸਤਿਕਾਰ ਕਰਦੀ। ਹਰਜੀਤ ਸਰਾਬੀ ਹੋਇਆ ਘਰ ਆਉਂਦਾ। ਹਰਜੀਤ ਦੀ ਮਾਂ ਤੇ ਭੈਣ ਸਦਾ ਹੀ ਕੁਲਦੀਪ ਦੇ ਖਿਲਾਫ ਹਰਜੀਤ ਨੂੰ ਕੁਝ ਨਾ ਕੁਝ ਕਹਿੰਦੀਆਂ ਰਹਿੰਦੀਆਂ। ਹਰਜੀਤ ਮਾੜੀ-ਮੋਟੀ ਗੱਲ ਤੇ ਕੁਲਦੀਪ ਨੂੰ ਗਾਲੀ-ਗਲੋਚ ਕਰਦਾ ਤੇ ਕਦੇ-ਕਦੇ ਥੱਪੜ ਵੀ ਮਾਰ ਦਿੰਦਾ।
ਇਕ ਦਿਨ ਤਾਂ ਹਰਜੀਤ ਨੇ ਹੱਦ ਹੀ ਕਰ ਦਿੱਤੀ। ਮਾਂ ਦੇ ਆਖੇ ਲੱਗ ਕੇ ਉਸ ਨੇ ਬਿਨ੍ਹਾਂ ਕਿਸੇ ਗੱਲ ਦੇ ਕੁਲਦੀਪ ਨੂੰ ਬਹੁਤ ਕੁੱਟਿਆ। ਕੁਲਦੀਪ ਨੇ ਜਦੋਂ ਕਾਰਨ ਪੁੱਛਿਆ। ਹਰਜੀਤ ਗੁੱਸੇ ਵਿਚ ਬੋਲਿਆ, "ਮੈਂਨੂੰ ਇਉਂ ਪੁੱਛਦੀ ਐ, ਜਿਵੇਂ ਕਿਸੇ ਗੱਲ ਦਾ ਪਤਾ ਹੀ ਨਾਂ ਹੋਵੇ। ਜਿਸ ਦਿਨ ਦਾ ਮਨਦੀਪ ਵਿਆਹਿਆ ਹੈ ਮੈਨੂੰ ਤਾਂ ਧਰਤੀ ਵਿਹਲ ਨਹੀਂ ਦਿੰਦੀ। ਮੇਰੀ ਵੀ ਕੋਈ ਜ਼ਿੰਦਗੀ ਹੈ। ਮੈਂ ਵੀ ਉਹਦੇ ਬਰਾਬਰ ਦਾ ਮਾਲਿਕ ਹਾਂ। ਉਹਦੇ ਵਾਲਿਆਂ ਨੂੰ ਵੇਖ ਕੇ ਹੀ, ਤੇਰੇ ਵਾਲੇ ਕੰਜ਼ਰ ਕੁਝ ਹੋਸ਼ ਕਰਦੇ। ਮੈਂ ਵੀ ਲੋਕਾਂ ਵਿਚ ਉੱਚੀ ਧੌਣ ਕਰਕੇ ਤੁਰਨ ਜੋਗਾ ਰਹਿ ਜਾਂਦਾ।"
"ਜਿਸ ਦਿਨ ਉਹ ਦਿੰਦੇ ਸਨ। ਉਸ ਦਿਨ ਤਾਂ ਤੁਸੀ ਲਿਆ ਨਹੀ"।
"ਦਿਦੇ ਸੀ, ਆਪ ਦੀ ਭੈਣ ਦਾ------। ਸਾਲੇ ਨੰਗ ਕਿਤੋਂ ਦੇ"। ਆਖਦਾ ਹੋਇਆ ਹਰਜੀਤ ਘਰੋਂ ਬਾਹਰ ਨਿਕਲ ਗਿਆ। ਰਾਤੀ ਦੇਰ ਨੂੰ ਉਹ ਸ਼ਰਾਬੀ ਹੋਇਆ ਘਰ ਆਇਆ ਤੇ ਰੋਟੀ ਖਾਣ ਤੋਂ ਬਿਨ੍ਹਾਂ ਹੀ ਪੈ ਗਿਆ। ਕੁਲਦੀਪ ਨੇ ਆਪਣੀ ਸੱਸ ਤੇ ਸਹੁਰੇ ਨੂੰ ਆਖਿਆ,
"ਬਾਪੂ ਜੀ ਤੁਸੀਂ ਉਨ੍ਹਾਂ ਨੂੰ ਸਮਝਾਉ ਕਿ ਇਹ ਕੰਮ ਚੰਗਾ ਨਹੀਂ। ਬਿਨਾ ਕਿਸੇ ਗੱਲ ਤੋਂ ਫੜ ਕੇ ਮੈਨੂੰ ਕੁੱਟ ਦਿੰਦੇ ਹਨ। ਕਹਿੰਦੇ ਹੁਣ ਦਾਜ਼ ਨਹੀਂ ਲਿਆਈ। ਜਿਸ ਦਿਨ ਮੇਰੇ ਮਾਪੇ ਦਿੰਦੇ ਸਨ ਉਸ ਦਿਨ ਤਾਂ ਤੁਸਾਂ ਲਿਆ ਨਹੀਂ"।
"ਕੋਈ ਨਹੀਂ ਭਾਈ ਮੈਂ ਇਹਨੂੰ ਸਮਝਾਊਗਾ ਪਰ ਇਹ ਤੁਹਾਡੀ ਆਪਣੀ ਆਪਸੀ ਲੜਾਈ ਹੈ। ਚੰਗਾ ਤਾਂ ਹੈ ਤੁਸੀਂ ਆਪ ਹੀ ਨਿਬੇੜੋ, ਅਸੀਂ ਚੰਗੇ ਨਹੀਂ ਲੱਗਦੇ ਤੁਹਾਡੀ ਗੱਲ ਵਿਚ ਦਖਲ ਦਿੰਦੇ"।
ਕੁਲਦੀਪ ਨੂੰ ਪਤਾ ਲੱਗ ਗਿਆ ਕਿ ਮਨਦੀਪ ਤੇ ਸਿਮਰਨ ਤੋਂ ਬਿਨ੍ਹਾਂ ਸਾਰੇ ਪ੍ਰਵਾਰ ਦੀ ਇੱਕ ਰੈਅ ਹੈ। ਇਹ ਸਾਰਾ ਕਝੁ ਮੇਰੇ ਨਾਲ ਇਕ ਗਿਣੀ-ਮਿਥੀ ਸਾਜ਼ਿਸ ਦੇ ਨਾਲ ਹੀ ਹੋ ਰਿਹਾ ਹੈ। ਕੁਲਦੀਪ ਕੌੜੀ ਘੁੱਟ ਭਰ ਕੇ ਚੁੱਪ ਕਰ ਗਈ। ਪਹਿਲਾਂ ਤਾਂ ਉਸ ਦੇ ਮਨ ਵਿਚ ਆਈ ਕਿ ਜਾ ਕੇ ਬਾਪੂ ਨੂੰ ਸਾਰੀ ਗੱਲ ਦੱਸ ਦੇਵੇ। ਉਸ ਸਮੇ ਹੀ ਉਸ ਦੇ ਮਨ ਵਿਚ ਖਿਆਲ ਆਇਆ ਇਹ ਮੇਰਾ ਆਪਣਾ ਦੁੱਖ ਹੈ। ਮੈਂ ਉਹਨਾਂ ਨੂੰ ਦੱਸ ਕੇ ਕਾਹਨੂੰ ਦੁਖੀ ਕਰਾਂ। ਇਹ ਮੈਂ ਖੁਦ ਹੀ ਝੱਲਾਂਗੀ। ਜੇ ਮੈਂ ਇਹਨਾਂ ਨੂੰ ਦਾਜ਼ ਲੈਣ ਦਾ ਮਜ਼ਾ ਨਾ ਚਖਾਇਆ ਤਾਂ ਮੈਂ ਵੀ ਪਿਉ ਦੀ ਧੀ ਨਹੀਂ। ਜੇ ਇਹ ਸਾਰੀ ਉਮਰ ਯਾਦ ਨਾ ਰੱਖਣ ਤਾਂ ਮੇਰਾ ਨਾਮ ਵੀ ਕੁਲਦੀਪ ਕੌਰ ਨਹੀਂ। ਕੁਲਦੀਪ ਨੂੰ ਸ਼ਿਮਰਨ ਤੋਂ ਕਨਸੋਂ ਮਿਲ ਗਈ ਸੀ ਕਿ ਪ੍ਰਵਾਰ ਕੁਝ ਹੋਰ ਹੀ ਸੋਚੀ ਬੈਠਾ ਹੈ। ਕੁਲਦੀਪ ਨੂੰ ਵਧੇ ਹੋਏ ਹਾਊਸ ਰਿੰਟ ਦਾ ਬਕਾਇਆ ਮਿਲਿਆ। ਉਸ ਨੇ ਬਜਾਰ ਵਿਚੋਂ ਇਕ ਛੋਟਾ ਟੇਪ ਰਿਕਾਡਰ ਖਰੀਦ ਲਿਆ। ਘਰ ਲਿਆ ਕੇ ਉਸ ਨੇ ਲਕੋ ਕੇ ਰੱਖ ਲਿਆ। ਟੇਪ ਦਾ ਕੁਲਦੀਪ ਤੇ ਸਿਮਰਨ ਤੋਂ ਬਿਨਾਂ੍ਹ ਕਿਸੇ ਨੂੰ ਪਤਾ ਨਹੀਂ ਸੀ। ਕੁਲਦੀਪ ਨੂੰ ਇਕ ਸ਼ਾਮ ਨੂੰ ਹਰਜੀਤ ਨੇ ਫਿਰ ਕੋਈ ਬਹਾਨਾਂ ਬਣਾ ਕੇ ਬਹੁਤ ਕੁੱਟਿਆ, ਕੁੱਟ ਕੇ ਉਹ ਦੁਸਰੇ ਕਮਰੇ ਵਿਚ ਆਪਣੀ ਮਾਂ, ਭੈਣ ਤੇ ਬਾਪੂ ਕੋਲ ਚਲਿਆ ਗਿਆ। ਸਿਮਰਨ ਵੀ ਉਸ ਕਮਰੇ ਵਿਚ ਸੀ। ਉਹ ਚਾਰੇ ਮਸ਼ਵਰਾ ਕਰ ਰਹੇ ਸਨ ਕਿ ਆਪਾਂ ਬੱਚਾ ਹੋਣ ਤੋਂ ਪਹਿਲਾਂ ਹੀ ਇਹਦਾ ਟੈਂਟਾ ਨਿਬੇੜ ਦੇਈਏ। ਸਿਮਰਨ ਕਿਸੇ ਬਹਾਨੇ ਨਾਲ ਕੁਲਦੀਪ ਨੂੰ ਆ ਕੇ ਦੱੱਸ ਗਈ। ਕੁਲਦੀਪ ਨੇ ਟੇਪ ਰਿਕਾਰਡਰ ਚੱਕੀ। ਦੋਹਾਂ ਕਮਰਿਆ ਦੇ ਵਿਚ ਇੱਕ ਛੋਟੀ ਜਿਹੀ ਬਾਰੀ ਸੀ। ਜਿਸ ਨੂੰ ਦੋਨੋ ਸਾਇਡਾਂ ਤੇ ਪਲਾਈ ਲਾਈ ਹੋਈ ਸੀ। ਕਲਦੀਪ ਨੇ ਆਪਣੇ ਪਾਸੇ ਤੋਂ ਖੋਹਲ ਕੇ ਟੇਪ ਨੂੰ ਚਾਲੂ ਕਰਕੇ ਉਸ ਵਿਚ ਰੱਖ ਦਿੱੱਤਾ। ਟੇਪ ਵਿਚ ਉਹਨਾਂ ਦੀਆਂ ਗੱਲਾਂ ਰਿਕਾਡ ਹੋ ਗਈਆਂ। ਦੂਸਰੇ ਦਿਨ ਸਕੂਲ ਜਾ ਕੇ ਕੱਲੀ ਨੇ ਬੈਠ ਕੇ ਉਹ ਟੇਪ ਸੁਣੀ। ਕੁਲਦੀਪ ਨੇ ਸਕੂਲ ਵਿਚੋਂ ਛੁੱਟੀ ਲਈ। ਆਪਣੇ ਪੇਕਿਆਂ ਨੂੰ ਚਲੀ ਗਈ। ਪਿੰਡ ਜਾ ਕੇ ਕੁਲਦੀਪ ਨੇ ਆਪਣੇ ਬਾਪੂ ਤੇ ਸਰਪੰਚ ਨੂੰ ਸਾਰੀ ਕਹਾਣੀ ਜਾ ਦੱਸੀ। ਉਹ ਟੇਪ ਵੀ ਉਨਾਂ ਨੂੰ ਸੁਣਾ ਦਿੱਤੀ। ਅਗਲੇ ਦਿਨ ਸਰਪੰਚ ਨੇ ਪਿੰਡ ਦੇ ਮੋਹਤਵਰ ਚਾਰ ਆਦਮੀ ਹੋਰ ਨਾਲ ਲਏ। ਕੁਲਦੀਪ ਨੂੰ ਨਾਲ ਲੈ ਕੇ ਐਸ.ਐਸ.ਪੀ. ਦੇ ਜਾ ਪੇਸ਼ ਹੋਏ। ਸਾਰੀ ਹਕੀਕਤ ਦੱਸ ਕੇ ਕੁਲਦੀਪ ਨੇ ਉਹ ਟੇਪ ਵੀ ਐਸ.ਐਸ.ਪੀ. ਨੂੰ ਵੀ ਸੁਣਾ ਦਿੱੱਤੀ। ਟੇਪ ਸੁਨਣ ਤੋਂ ਮਗਰੋਂ ਐਸ.ਐਸ.ਪੀ. ਨੇ ਉਸੇ ਸਮੇ ਹੀ ਥਾਣੇ ਨੁੰ ਵਾਇਰਲੈਸ ਕਰ ਦਿੱਤੀ। ਨਡਲ ਹੀ ਥਾਣੇਦਾਰ ਨੁੰ ਇਹ ਹਦਾਇਤ ਕਰ ਦਿੱਤੀ ਕਿ ਉਹਨਾਂ ਨੂੰ ਹੁਣੇ ਗ੍ਰਿਫਤਾਰ ਕਰ ਕੇ ਪਰਚਾ ਕੱਟ ਕੇ ਸ਼ਾਮ ਤੱਕ ਅਦਾਲਤ ਵਿਚ ਪੇਸ਼ ਕਰੋ ਤੇ ਮੈਨੂੰ ਰਿਪੋਟ ਕਰੋ। ਮੈਂ ਕੋਈ ਬਹਾਨਾਂ ਨਹੀਂ ਸੁਨਣਾ੧ ਥਾਣੇਦਾਰ ਨੇ ਉਸ ਵੇਲੇ ਉਹਨਢ ਦੇ ਘਰ ਰੇਡ ਕੀਤੀ. ਸਡਰਿਆਂ ਨੂੰ ਥਾਣੇ ਲਿਆਉਣ ਸਾਰ ਹੀ ਐਫ ਦਰਜ ਕਰ ਕੇ ਸਾਰਿਆਂ ਨੂੰ ਜੱਜ ਦੇ ਪੇਸ਼ ਕੀਤਾ. ਦੋ ਦਿਨ ਦਾ ਰਿਮਾਡ ਲੈ ਲਿਆ੧ ਤੀਸਰੇ ਦਿਨ ਉਹਨਾਂ ਨੂੰ ਜੱਜ ਪੇਸ਼ ਕਰਕੇ ਜੇਲ ਭੇਜ ਦਿੱਤਾ੧ ਕੇਸ਼ ਅਦਾਲਤ ਵਿਚ ਗਿਆ। aਦਾਲਤ ਵਿਚ ਸਾਰਾ ਪ੍ਰਵਾਰ ਮੁਕਰਨ ਲੱਗਾ। ਉਹਨਾਂ ਦਾ ਵਕੀਲ ਵਿਆਹ ਵਾਲੀ ਮੂਵੀ ਚੱਕੀ ਫਿਰੇ। ਜੱਜ ਨੂੰ ਕਹਿਣ ਲੱਗਾ ਸਰ ਆਪ ਨੂੰ ਇਹ ਮੂਵੀ ਵੇਖ ਕੇ ਸਾਰੀ ਕਹਾਣੀ ਦਾ ਪਤਾ ਲੱਗ ਜਾਵੇਗਾ।
ਕੁਲਦੀਪ ਦੇ ਵਕੀਲ ਵੱਲੋਂ ਜੱਜ ਨੂੰ ਆਖਿਆ ਗਿਆ ਕਿ ਸਰ ਅਸੀਂ ਨੂੰ ਆਪਣੇ ਸਬੂਤ ਪੇਸ਼ ਕਰਨ ਤੋਂ ਪਹਿਲਾਂ ਅਦਾਲਤ ਨੂੰ ਦਰਖਾਸ਼ਤ ਕਰਦੇ ਹਾਂ ਕਿ ਮਾਂਨਯੋਗ ਐਸ.ਐਸ.ਪੀ ਸਾਹਿਬ ਨੂੰ ਗਵਾਹੀ ਦੇਣ ਲਈ ਅਦਾਲਤ ਵੱਲੋਂ ਬੁਲਾਇਆ ਜਾਵੇ। ਜਿਹਨਾਂ ਦੀ ਹਦਾਇਤ ਤੇ ਇਹ ਕੇਸ ਦਰਜ਼ ਕੀਤਾ ਗਿਆ।
ਜੱਜ ਨੇ ਵਕੀਲ ਦੀ ਦਰਖਾਸਤ ਤੇ ਹੁਕਮ ਕੀਤਾ ਅਗਲੀ ਤਾਰੀਕ ਤੇ ਐੇਸ.ਐਸ.ਪੀ. ਨੂੰ ਬੁਲਾਇਆ ਜਾਵੇ੧ aਗਲੀ ਤਰੀਕ ਤੇ aੈਸ aੈਸ ਪੀ ਨੇ ਖੁਦ ਪੇਸ਼ ਹੋ ਕੇ ਉਹ ਟੇਪ ਜੱਜ ਦੇ ਪੇਸ਼ ਕੀਤੀ। ਜੱਜ ਨੇ ਟੇਪ ਭਰੀ ਅਦਾਲਤ ਵਿਚ ਸੁਣੀ ਤੇ ਸੁਣਾਈ। ਸੁਣ ਕੇ ਸੱਭ ਹੱਕੇ ਬੱਕੇ ਰਹਿ ਗਏ। ਸਾਰਿਆ ਨੇ ਆਪਣਾਂ ਕਸੂਰ ਇਕਬਾਲ ਕੀਤਾ।
ਇਸ ਤੋਂ ਪਹਿਲਾਂ ਕਿ ਜੱਜ ਆਪਣਾ ਹੁਕਮ ਸਣਾਉਂਦਾ। ਕੁਲਦੀਪ ਨੇ ਜੱਜ ਤੋਂ ਆਗਿਆ ਲੈ ਕੇ ਆਖਿਆ, "ਸਰ, ਮੇਂ ਅਦਾਲਤ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਇਹਨਾਂ ਨੂੰ ਵਰੀ ਕਰ ਦਿੱਤਾ ਜਾਵੇ। ਪਰ ਮੈਨੂੰ ਮੇਰੇ ਪਤੀ ਹਰਜੀਤ ਸਿੰਘ ਦੀ ਸਾਰੀ ਜਾਇਦਾਦ ਵਿਚੋਂ ਅੱਧਾ ਹਿੱਸਾ ਮੇਰੇ ਸਹੁਰਾ ਸਾਹਿਬ ਨੂੰ ਆਖ ਕੇ ਮੇਰੇ ਨਾਮ ਕਰਵਾਈ ਜਾਵੇ। ਜਿਸ ਨਾਲ ਮੈਂ ਆਪਣਾ ਤੇ ਪੈਦਾ ਹੋਣ ਵਾਲੇ ਬੱੱਚੇ ਦਾ ਪੇਟ ਪਾਲ ਸਕਾਂ। ਹੋਰ ਜੇ ਕਰ ਸਾਡੇ ਉਪਰ ਕਿਸੇ ਤਰ੍ਹਾਂ ਦਾ ਕੋਈ ਵੀ ਹਮਲਾ ਹੋਵੇ ਜਾਂ ਸਾਨੂੰ ਕੋਈ ਮਾਰ ਦੇਵੇ। ਉਹ ਇਨ੍ਹਾਂ ਤੋਂ ਬਿਨ੍ਹਾਂ ਹੋਰ ਕੋਈ ਨਹੀ ਹਵੇਗਾ।"
ਕੁਲਦੀਪ ਦੀ ਗਲ ਸੁਣ ਕੇ ਜੱਜ ਨੇ ਆਪਣਾ ਹੁਕਮ ਸਣਾਉਂਦੇ ਨੇ ਆਖਿਆ, " ਸਾਰੇ ਕੇਸ਼ ਨੂੰ ਸੁਣ ਕੇ ਅਦਾਲਤ ਇਸ ਸਿੱਟੇ ਤੇ ਪਹੁੰਚੀ ਹੈ ਕਿ ਹਰਜੀਤ ਸਿੰਘ ਦੇ ਪਿਤਾ ਦੀ ਕੁਲ ਜਾਇਦਾਦ ਵਿਚੋਂ ਅੱਧਾ ਹਿੱਸਾ ਕੁਲਦੀਪ ਦੇ ਨਾਮ ਕਰਵਾਇਆ ਜਾਵੇ। ਜਿਸ ਵਿਚੋਂ ਅੱਧੀ ਜਮੀਨ ਦੀ ਆਮਦਨੀ ਹਰਜੀਤ ਸਿੰਘ ਚਾਹੇ ਤਾਂ ਲੈ ਸਕਦਾ ਹੈ। ਹਰਜੀਤ ਸਿੰਘ ਉਸ ਜਮੀਨ ਦੀ ਆਮਦਨ ਹੀ ਖਾ ਸਕਦਾ ਹੈ ਨਾਂ ਕਿ ਉਸ ਨੂੰ ਵੇਚ ਸਕੇਗਾ। ਜੇ ਕਰ ਅਦਾਲਤ ਦੇ ਹੁਕਮ ਦੀ ਪਾਲਣਾ ਪੰਦਰਾਂ ਦਿਨਾਂ ਵਿਚ ਨਹੀਂ ਕੀਤੀ ਜਾਂਦੀ ਤਾਂ ਦੋਸ਼ੀਆ ਨੂੰ ਬਾ ਮੁਸੱਕਤ ਉਮਰ ਕੈਦ ਦੀ ਸਜ਼ਾ ਭੁਗਤਣੀ ਪਵੇਗੀ।