ਕੁਲਦੀਪ ਕੌਰ ਭੁੱਲਰ ਦੀ ਕਾਵਿ-ਪੁਸਤਕ 'ਦੋ ਫੁੱਲ ਜਜ਼ਬੇ ਦੇ' ਦਾ ਲੋਕ-ਅਰਪਣ (ਖ਼ਬਰਸਾਰ)


ਪਟਿਆਲਾ  -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਨਾਰੀ ਦਿਵਸ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਦਾ ਆਯੋਜਨ ਭਾਸ਼ਾ ਵਿਭਾਗ ਵਿਖੇ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਮੈਡਮ ਅਨੂ ਤਿਵਾਰੀ,ਪ੍ਰੋ. ਸੁਭਾਸ਼ ਸ਼ਰਮਾ ਅਤੇ ਸ੍ਰੀਮਤੀ ਜਤਿੰਦਰ ਰੂਪਰਾਹ ਹੋਏ।ਇਸ ਸਮਾਗਮ ਵਿਚ ਪ੍ਰਧਾਨਗੀ ਮੰਡਲ ਵੱਲੋਂ ਕੁਲਦੀਪ ਕੌਰ ਭੁੱਲਰ ਦੀ ਪਲੇਠੀ ਕਾਵਿ-ਪੁਸਤਕ 'ਦੋ ਫੁੱਲ ਜਜ਼ਬੇ ਦੇ' ਦਾ ਲੋਕ-ਅਰਪਣ ਕੀਤਾ ਗਿਆ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਕੁਲਦੀਪ ਕੌਰ ਭੁੱਲਰ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਨਾਰੀ ਦੀ ਕਲਮ ਵਿਚ ਉਸਾਰੂ ਸਿਰਜਣਾ ਦੀ ਬੇਮਿਸਾਲ ਸ਼ਕਤੀ ਹੈ ਅਤੇ ਉਹ ਆਪਣੀ ਕਲਮ ਦੇ ਜ਼ਰੀਏ ਸਮਾਜਕ ਮਸਲਿਆਂ ਨੂੰ ਬਾਖ਼ੂਬੀ ਚਿੱਤ੍ਰਦੀ ਹੋਈ ਇਹਨਾਂ ਦੇ ਹੱਲ ਵੀ ਸੁਝਾਉਂਦੀ ਹੈ। ਡਾ. ਆਸ਼ਟ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਭਵਿੱਖ ਵਿਚ ਨਵੀਂ ਪੀੜ੍ਹੀ ਦੇ ਲੇਖਕ ਅਤੇ ਲੇਖਿਕਾਵਾਂ ਨੂੰ ਉਤਸਾਹਿਤ ਕਰਨ ਲਈ ਨਿਰੰਤਰ ਯੋਜਨਾਵਾਂ ਬਣਾ ਕੇ ਅਮਲ ਵਿਚ ਲਿਆ ਰਹੀ ਹੈ ਤਾਂ ਜੋ ਪੰਜਾਬੀ ਮਾਂ ਬੋਲੀ ਦਾ ਹੋਰ ਵਧੇਰੇ ਵਿਕਾਸ ਹੋ ਸਕੇ। ਮੈਡਮ ਅਨੂ ਤਿਵਾਰੀ ਨੇ ਕਿਹਾ ਕਿ ਉਸ ਦੀ ਗ਼ਲਤ ਕਦਰਾਂ ਕੀਮਤਾਂ ਦਾ ਵਿਰੋਧ ਹੈ। ਡਾ. ਹਰਜੀਤ ਸਿੰਘ ਸੱਧਰ, ਪ੍ਰੋ. ਸੁਭਾਸ਼ ਸ਼ਰਮਾ,ਰਮਨਦੀਪ ਕੌਰ ਵਿਰਕ,ਵਿਜੈਤਾ ਭਾਰਦਵਾਜ,ਰਣਜੀਤ ਕੌਰ ਸਵੀ,ਕੁਲਦੀਪ ਕੌਰ ਚੱਠਾ ਨੇ ਵੀ ਭੁੱਲਰ ਦੀ ਸ਼ਾਇਰੀ ਦੇ ਵੱਖ ਵੱਖਾਂ ਉਪਰ ਰੌਸ਼ਨੀ ਪਾਈ।ਧੰਨਵਾਦ ਕਰਦਿਆਂ ਕੁਲਦੀਪ ਕੌਰ ਭੁੱਲਰ ਨੇ ਕਿਹਾ ਕਿ ਉਸ ਦੀ ਕਵਿਤਾ ਨੂੰ ਪੰਜਾਬੀ ਪਾਠਕਾਂ ਵੱਲੋਂ ਸਵੀਕ੍ਰਿਤੀ ਮਿਲਣਾ ਉਸ ਦੀ ਪ੍ਰਾਪਤੀ ਹੈ।ਇਸ ਮੌਕੇ ਕੁਲਵੰਤ ਸਿੰਘ,ਭੁਪਿੰਦਰ ਕੌਰ,ਕੁਲਦੀਪ ਕੌਰ ਧੰਜੂ, ਸੁਖਵਿੰਦਰ ਕੌਰ ਆਹੀ, ਛੱਜੂ ਰਾਮ ਮਿੱਤਲ, ਡਾ. ਇੰਦਰਪਾਲ ਕੌਰ,ਵਾਰਿਸ ਢਿੱਲੋਂ, ਸਤੀਸ਼ ਵਿਦਰੋਹੀ, ਕਹਾਣੀਕਾਰ ਬਾਬੂ ਸਿੰਘ ਰੈਹਲ, ਨਵਦੀਪ ਸਿੰਘ ਮੁੰਡੀ,ਪ੍ਰੋ. ਜੇ.ਕੇ.ਮਿਗਲਾਨੀ, ਅਮਰ ਗਰਗ ਕਲਮਦਾਨ ਧੂਰੀ, ਨਿਰਮਲਾ ਗਰਗ,ਨਵਦੀਪ ਸਿੰਘ ਮੁੰਡੀ, ਚਰਨਜੀਤ ਨੌਹਰਾ,ਬਲਵਿੰਦਰ ਸਿੰਘ ਭੱਟੀ, ਸਜਨੀ,ਸਤਨਾਮ ਸਿੰਘ ਮੱਟੂ,ਤੇਜਿੰਦਰ ਸਿੰਘ ਅਨਜਾਨਾ,ਗੁਰਦਰਸ਼ਨ ਸਿੰਘ ਗੁਸੀਲ,ਸੁਸ਼ਮਾ ਸੱਭਰਵਾਲ,ਬਲਬੀਰ ਕੌਰ,ਦੀਦਾਰ ਖ਼ਾਨ ਧਬਲਾਨ, ਮਨਜੀਤ ਪੱਟੀ,ਬਲਬੀਰ ਸਿੰਘ ਦਿਲਦਾਰ, ਹਰੀਦੱਤ ਹਬੀਬ,ਹਰਦੀਪ ਕੌਰ ਜੱਸੋਵਾਲ,ਭੁਪਿੰਦਰ ਕੌਰ,ਕੈਪਟਨ ਚਮਕੌਰ ਸਿੰਘ ਚਹਿਲ, ਬਲਦੇਵ ਸਿੰਘ ਬਿੰਦਰਾ,ਕਿਰਨ ਸਿੰਗਲਾ,ਨਵਨੀਤ ਰਤਨ ਆਦਿ ਨੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।ਸਮਾਗਮ ਵਿਚ ਸੁਖਦੀਪ ਸਿੰਘ ਮੁਲਤਾਨੀ, ਹਰਪ੍ਰੀਤ ਕੌਰ ਪ੍ਰੀਤ, ਸੁਖਮਿੰਦਰ ਸਿੰਘ ਸੇਖੋਂ,ਕੁਲਵੰਤ ਸਿੰਘ ਨਾਰੀਕੇ,ਡਾ.ਹਰਪ੍ਰੀਤ ਸਿੰਘ, ਹਰਸਿਮਰਨ ਸਿੰਘ, ਅੰਮ੍ਰਿਤਪਾਲ ਸਿੰਘ ਸ਼ੈਦਾ, ਗੋਪਾਲ ਸ਼ਰਮਾ,ਅਮਰੀਕ ਸਿੰਘ, ਅਕਾਲਜੀਤ ਕੌਰ, ਤੇਜਿੰਦਰਬੀਰ ਸਿੰਘ ਸਾਜਿਦ, ਅਨੂਪਇੰਦਰ ਸਿੰਘ,ਮੋਹਪ੍ਰੀਤ ਸਿੰਘ,ਜਸਪਾਲ ਸਿੰਘ, ਜਸਵੰਤ ਸਿੰਘ ਸਿੱਧੂ ਅਤੇ ਮੁਕੇਸ਼ ਆਹੂਜਾ ਆਦਿ ਸ਼ਾਮਿਲ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।