ਖੁਦਗਰਜੀ ਦੇ ਸਰੂਰ `ਚ, ਮੈ ਂਸੀ ਪੁੱਛਦਾ ਕੀ ਹੈ ਫੁਰਸਤ,
ਹਾਲ ਦੁਹਾਈਆਂ ਪਾ ਪਾ ਦੱਸਾਂ, ਹੁਣ ਹੁੰਦੀ ਕੀ ਫੁਰਸਤ।
ਭਾਵੇ ਂਮੁੱਠੀ ਬਹੁਤ ਸੀ ਮੈ ਂਭੀਚੀ, ਕਿਰ ਫਿਰ ਗਈ ਫੁਰਸਤ,
ਲਬਰੇਜ ਅੱਜ ਹੱਥ ਦੋਵੇ ਂ, ਨੱਕੋ ਨੱਕ ਭਰੀ ਫਿਰਦੇ ਫੁਰਸਤ।
ਪਿਆਰੀ ਕਵਿਤਾ ਲਿਖਣ ਦਾ ਸੀ ਵਾਅਦਾ, ਹੋਈ ਜਦ ਫੁਰਸਤ,
ਬਗਾਵਤ ਸ਼ਬਦਾਂ ਕਰ ਦਿੱਤੀ, ਧਰੀ ਰਹਿ ਗਈ ਅੱਜ ਫੁਰਸਤ।
ਖੁਝਾ ਕੇ ਵਕਤ ਪਿਆ ਸੋਚਾਂ, ਆਖ਼ਰ ਸ਼ੈਅ ਕੀ ਹੈ ਫੁਰਸਤ,
ਪਲÙਪਲ ਮੁਹਾਂਦਰੇ ਬਦਲ ਜਾਂਦੀ, ਇਹ ਦੋਗਲੀ ਫੁਰਸਤ।
ਉਪਮਾਂ ਕਾਦਰ ਦੀ ਕੁਦਰਤ ਲਈ ਤਾਂ, ਹੁੰਦੀ ਘੱਟੋ ਘੱਟ ਫੁਰਸਤ,
ਹਤਕ ਉਲਟਾ ਬੇਸ਼ੁਕਰੇ ਕੀਤੀ, ਵਾਜਬ ਮਿਲਿਆ ਇਨਾਮ ਫੁਰਸਤ।
ਤੱਕ ਬੱਜਰ ਕੁਰਹਿੱਤਾਂ ਦੀ ਲੰਮੇਰੀ ਕਤਾਰ, ਪੱਲ੍ਹੇ ਹੁਣ ਜਦ ਫੁਰਸਤ,
ਮੜ੍ਹ ਭਾਵੇ ਂਦੋਸ਼ ਹੋਰ ਸਿਰ, ਸੱਚੀ ਂਹੱਥੀ ਂਸਹੇੜੀ `ਰਾਣੇ` ਤੈ ਂਫੁਰਸਤ।