ਕਰੋਨਾ (ਗੀਤ )

ਮਨਦੀਪ ਗਿੱਲ ਧੜਾਕ   

Email: mandeepdharak@gmail.com
Cell: +91 99881 11134
Address: ਪਿੰਡ ਧੜਾਕ
India
ਮਨਦੀਪ ਗਿੱਲ ਧੜਾਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਵੀਂ ਯਾਰੋ ਇੱਕ ਆਫ਼ਤ ਆਈ,
ਜਿਸਨੇ ਸਾਰੀ ਦੁਨੀਆਂ ਡਰਾਈ।

ਪਹਿਲਾ ਕਿਹਾ ਵਾਇਰਸ਼ ਕਰੋਨਾ,
ਹੁਣ ਆਖਣ ਲੱਗੇ ਕੋਵਿਡ- ਊਨੀ।
ਕੋਈ ਕਹਿੰਦਾ ਅਮਰੀਕਾਂ ਛੱਡਿਆ, 
ਕੋਈ ਆਖੇ ਇਹ ਪੈਦਾਇਸ਼ ਚੀਨੀ।
ਕੋਈ ਵੀ  ਨਾ ਇਲਾਜ਼ ਹੈ ਇਸਦਾ ,
ਰੱਬਾ ਤੂੰਹੀ ਇਸ ਤੋਂ ਹੁਣ ਬਚਾਈ।
ਨਵੀਂ ਯਾਰੋ...

ਖੰਘ- ਜ਼ੁਕਾਮ, ਗਲਾ  ਦੁੱਖਣਾ ,
ਬੁਖ਼ਾਰ ਤੇ ਦੁੱਖਦੇ ਹੱਡ-ਪੈਰ ਨੇ।
ਆਮ ਫ਼ਲੂ ਜੇਹੇ ਇਸਦੇ ਲੱਛਣ ,
ਪਰ ਏਥੇ ਸਾਹ ਉਖੜਦੇ ਢੇਰ ਨੇ।
ਪੇਸ਼ ਚੱਲੇ ਨਾ ਡਾਕਟਰਾਂ ਦੀ,
ਔਖੀ ਹੋਈ ਪਈ ਹੈ ਲੋਕਾਈ।
ਨਵੀਂ ਯਾਰੋ...

ਇਲਾਜ਼ ਨਾਲੋ ਪਰਹੇਜ਼ ਚੰਗਾ,
ਗੱਲ ਨਾ ਲੋਕਾਂ ਨੂੰ ਸਮਝ ਆਵੇ।
ਖ਼ੁਦ ਨੂੰ ਕਿਵੇਂ ਅਲੱਗ ਰੱਖਣਾ,
ਕਿਉਂ ਸਮਾਜਿਕ ਦੂਰੀ ਅਪਣਾਈ ਜਾਵੇ।
ਫੇਰ ਬੀਮਾਰੀ ਨੇੜੇ ਨਾ ਲੱਗੇ,
ਮਨਦੀਪ ਰੱਖੀਏ ਜੇ ਖ਼ੁਦ ਦੀ ਸਫਾਈ।
ਨਵੀਂ ਯਾਰੋ...