ਕੋਰੋਨਾ (ਕਵਿਤਾ)

ਅਮਰਿੰਦਰ ਕੰਗ   

Email: gabber.amrinder@gmail.com
Cell: +91 97810 13315
Address: ਕੋਟ ਈਸੇ ਖਾਂ
ਮੋਗਾ India
ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੁਨੀਆਂ ਤੇ ਮੱਚੀ ਹੋਈ ਹਾ ਹਾ ਕਾਰ ਜੀ,ਬੜਾ ਬੁਰਾ ਹਾਲ  ਜੀ,

ਕੋਰੋਨਾ ਨੇ ਕੀਤੀ  ਸਾਰੇ ਪਾਸੇ  ਮਾਰ ਜੀ, ਬੜੀ ਤੇਜ਼ੀ ਨਾਲ ਜੀ,

ਬਚਦਾ ਹੈ  ਔਖਾ  ਜਿਸ ਨੂੰ ਏ ਡੰਗਦਾ, ਜਾਵੇ ਸੂਲੀ ਟੰਗ  ਦਾ,

ਰੱਬ  ਕੋਲੋਂ ਸਭ  ਦਾ ਮੈਂ  ਭਲਾ  ਮੰਗਦਾ, ਸਾਥ  ਦਿਓ ਕੰਗ ਦਾ। 

 

ਚੀਨ ਤੋਂ ਇਹ ਹੌਲੀ ਹੌਲੀ ਪਿਆ ਚੱਲ ਜੀ, ਨਾ ਪੈਂਦੀ ਠੱਲ ਜੀ,

ਇੱਟਲੀ ਦੇ ਢਾਏ ਇਹਨੇ ਸਾਰੇ ਮੱਲ ਜੀ, ਨਾ ਹੀ ਲੱਭੇ ਹੱਲ ਜੀ,

ਜਿਹੜਾ  ਫਿਰਦਾ  ਏ  ਹੁਣ ਖੰਘ  ਦਾ, ਜਾਪੇ  ਜਾਨ  ਮੰਗ  ਦਾ,

ਰੱਬ  ਕੋਲੋਂ ਸਭ ਦਾ ਮੈਂ  ਭਲਾ ਮੰਗ ਦਾ, ਸਾਥ  ਦਿਓ ਕੰਗ ਦਾ।

 

ਭਾਰਤ  ਚ’ ਹੁਣ ਪੈਰਾਂ ਨੂੰ ਪਸਾਰਿਆ,ਕਈਆਂ ਨੂੰ ਏ ਮਾਰਿਆਂ,

ਹਰ  ਦੇਸ਼ ਇਸ  ਕੋਲੋਂ ਪਿਆ ਹਾਰਿਆ, ਮਾੜਾ ਰੂਪ  ਧਾਰਿਆ,

ਸਾਰੇ  ਪਾਸੇ ਹਾਲ ਹੋਇਆ ਜੰਗ ਦਾ, ਨਾ ਜਾਨ ਲੈਣੋ  ਸੰਗ ਦਾ,

ਰੱਬ  ਕੋਲੋਂ ਸਭ  ਦਾ ਮੈਂ  ਭਲਾ ਮੰਗ ਦਾ, ਸਾਥ ਦਿਓ ਕੰਗ ਦਾ।

 

ਸਾਵਧਾਨੀ  ਵਰਤੋਂ  ਜੀ ਰਹੋ  ਬਚ ਕੇ, ਨਾ ਕੋਈ ਕਰੋ  ਦੇਰ ਜੀ,

ਘਰਾਂ ਚ’ ਬਹੋ ਤੁਸੀਂ  ਸਾਰੇ ਜੱਚ  ਕੇ, ਨਾ ਬਹੁਤੇ ਬਣੋ  ਸ਼ੇਰ ਜੀ,

ਰਲ ਮਿਲ ਕਰੋ  ਸਾਰੇ ਭਲਾ ਤੰਗ  ਦਾ, ਜਿਹੜਾ ਕੁਝ ਮੰਗ ਦਾ,

ਰੱਬ  ਕੋਲੋਂ ਸਭ  ਦਾ ਮੈਂ  ਭਲਾ ਮੰਗ ਦਾ, ਸਾਥ ਦਿਓ ਕੰਗ ਦਾ।

 

ਰੱਬ ਦਾ ਨਾ  ਕੋਈ ਭੇਦ ਆਉਦਾ ਜੀ, ਦੇਣ ਸੇਧ ਆਉਦਾ ਜੀ,

ਕੁਦਰਤ  ਨਾਲ ਜੋ  ਰਲ ਜਿਉਦਾ ਜੀ, ਉਹ ਸੁੱਖ  ਪਾਉਦਾ ਜੀ,

ਹੁਣ ਪਤਾ ਲੱਗਾ  ਦਾਤੇ ਦੇ ਜੀ ਰੰਗ ਦਾ, ਸਾਡੇ ਮਾੜੇ ਢੰਗ  ਦਾ,

ਰੱਬ  ਕੋਲੋਂ ਸਭ ਦਾ ਮੈਂ  ਭਲਾ ਮੰਗ ਦਾ, ਸਾਥ  ਦਿਓ ਕੰਗ ਦਾ।