ਸੰਪਾਦਕ ਕਰਨੈਲ ਸਿੰਘ ਐਮ ਏ
ਪ੍ਰਕਾਸ਼ਕ ਮਹੰਤ ਭਾਈ ਕਾਹਨ ਸਿੰਘ ਜੀ ਸੇਵਾ ਪੰਥੀ ਗੋਨਿਆਣਾ (ਬਠਿੰਡਾ )
ਪੰਨੇ 428 ਮੁੱਲ 300 ਰੁਪਏ
ਭਾਈ ਘਨਈਆ ਜੀ ਅਲੌਕਿਕ ਜੀਵਨ ਸੇਵਾ ਦੇ ਪੁੰਜ ,ਕਿਰਤ ਦੇ ਉਪਾਸ਼ਕ ,ਸਮਦ੍ਰਿਸ਼ਟੀ ਦੇ ਮਾਲਿਕ ਦਸਵੇਂ ਪਾਤਸ਼ਾਂਹ ਦੇ ਲਾਡਲੇ ਤੇ ਗੁਰਮਤਿ ਵਿਚ ਕਥਨੀ ਕਰਨੀ ਦੇ ਸੂਰੇ ਮਹਾਂ ਮਾਨਵ ਬਾਰੇ ਬਹੁਪਖੀ ਜਾਣਕਾਰੀ ਵਾਲੀ ਇਸ ਪੁਸਤਕ ਵਿਚ ਵਾਰਤਕ ਲੇਖ ਤੇ ,ਕਵਿਤਾਵਾਂ ਸ਼ਾਂਮਲ ਹਨ । ਪੁਸਤਕ ਟਾਈਟਲ ਦੇ ਅੰਦਰ ਤੇ ਬਾਹਰ ਦੋ ਦੁਰਲਭ ਤਸਵੀਰਾਂ ਹਨ । ਇਕ ਤਸਵੀਰ ਵਿਚ ਭਾਈ ਘਨਈਆ ਜੀ ਮੁਗਲਾਂ ਨੂੰ ਜਲ ਪਾਣੀ ਪਿਆ ਰਹੇ ਹਨ । ਪਾਣੀ ਨਾਲ ਭਰੀ ਮਸ਼ਕ ਭਾਈ ਘਨਈਆ ਜੀ ਕੋਲ ਹੈ ।ਬੇਪਰਵਾਹੀ ਵਾਲਾ ਚਿਹਰਾ ਹੈ ।ਸਾਰਾ ਦ੍ਰਿਸ਼ ਗੁਰੂ ਗੋਬਿੰਦ ਸਿੰਘ ਜੀ ਦੀ ਆਨੰਦਪੁਰ ਸਾਹਿਬ ਦੀ ਜੰਗ ਦਾ ਹੈ । ਇਸ ਤਸਵੀਰ ਦੀ ਵਿਆਖਿਆ ਕਰਦਾ ਲੇਖ(ਸੇਵਾ ਦਾ ਆਦਰਸ਼ ਰੂਪ ਭਾਈ ਘਂਨਈਆ ਜੀ ਲੇਖਕ ਜਗਤਾਰਜੀਤ ਸਿੰਘ ਪੰਨਾ 335 )ਸੁਭਾਂਇਮਾਨ ਹੈ । ਟਾਈਟਲ ਦੇ ਅੰਦਰਲੀ ਤਸਵੀਰ ਹੋਰ ਵੀ ਅਸਚਰਜਮਈ ਹੈ।ਦਸਵੇਂ ਪਾਤਸ਼ਾਂਹ ਭਾਈ ਘਨਈਆ ਜੀ ਨੂੰ ਸੇਵਾਦਾਰਾਂ ਦੀ ਹਾਜ਼ਰੀ ਵਿਚ ਮਲ੍ਹਮ ਦੀ ਡਬੀ ਤੇ ਤੇ ਰੁਮਾਲ ਬਖਸ਼ਿਸ਼ ਕਰ ਰਹੇ ਹਨ । ਨਾਲ ਗੁਰਬਾਣੀ ਦਾ ਪਵਿਤਰ ਉਪਦੇਸ਼ ਹੈ –ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿਆਈ। ਪੁਸਤਕ ਦੇ ਪਿਛਲੇ ਟਾਈਟਲ ਦੇ ਅੰਦਰ ਵਾਰ ਭਾਈ ਘਨਈਆ ਜੀ ਕੰਗ ਦੇ ਮੈਦਾਨ ਵਿਚ ਜ਼ਖਮੀ ਸਿਪਾਹੀ ਦੀ ਮਲ੍ਹਮ ਪੱਟੀ ਕਰ ਰਹੇ ਹਨ । ਤਸਵੀਰ ਵੇਖ ਕੇ ਭਾਈ ਘਨਈਆ ਜੀ ਦਾ ਅਸਲ ਮਾਨਵਤਾ ਤੇ ਪਰਉਪਕਾਰੀ ਵਾਲਾ ਬਿੰਬ ਉਭਰਦਾ ਹੈ । ਪੰਜਾਬ ਦੇ ਇਸ ਅਤਿ ਸਤਿਕਾਰਤ ਇਤਿਹਾਸ ਤੋਂ ਪੰਜਾਬ ਦਾ ਹਰ ਵਿਅਕਤੀ ਜਾਣੂੰ ਹੈ । ਪਰ ਇਸ ਪੁਸਤਕ ਦੇ ਲੇਖਾਂ ਵਿਚ ਇਸ ਸਾਰੇ ਪ੍ਰਸੰਗ ਦੀ ਵਿਆਖਿਆ ਦੇ ਨਾਲ ਨਾਲ ਭਾਈ ਘਨਈਆ ਜੀ ਦਾ ਸਮੁੱਚਾ ਜੀਵਨ ਹੈ । ਲੇਖਾਂ ਦੇ ਲੇਖਕ ਆਪਣੀ ਕਲਮ ਦੇ ਮਹਾਂਰਥੀ ਹਨ ਤੇ ਪੰਥ ਦੇ ਮਹਾਨ ਵਿਦਵਾਨ ਹਨ । ਜਿਂਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਤਿਹਾਸ ਦੇ ਲੇਖੇ ਲਈ ਹੈ ਤੇ ਕੌਮ ਨੂੰ ਸੇਧ ਮਈ ਸਾਹਿਤ ਦਿਤਾ ਹੈ ।
ਪ੍ਰੋ ਪਿਆਰਾ ਸਿੰਘ ਪਦਮ ,ਗਿਆਨੀ ਬਲਵੰਤ ਸਿੰਘ ਕੋਠਾਂ ਗੁਰੂ ,ਡਾ ਮਦਨਜੀਤ ਕੌਰ ਅੰਮ੍ਰਿਤਸਰ, ਕਰਨੈਲ ਸਿੰਘ ਐਮ ਏ ,ਬੇਦੀ ਲਾਲ ਸਿੰਘ ਸਾਹਿਤਕਾਰ ,ਪ੍ਰਿੰਸੀਪਲ ਨਿਰੰਜਨ ਸਿੰਘ ,ਚਮਨ ਸਿੰਘ ਚਮਨ ,ਪ੍ਰਿੰਸੀਪਲ ਭਗਤ ਸਿੰਘ ਹੀਰਾ ,ਪ੍ਰਿਸੀਪਲ ਸਤਿਬੀਰ ਸਿੰਘ ,ਪ੍ਰੋ ਪ੍ਰਕਾਸ਼ ਸਿੰਘ ,ਡਾ ਪਰਮਵੀਰ ਸਿੰਘ ਨਾਵਲਕਾਰ ਰਾਮਸਰੂਪ ਅਣਖੀ ,ਬਹੁਪਖੀ ਸਾਹਿਤਕਾਰ ਹਮਦਰਦਵੀਰ ਨੌਸ਼ਹਿਰਵੀ ,ਜਸਵੰਤ ਸਿੰਘ ਅਜੀਤ ,ਡਾ ਗੁਰਮੁਖ ਸਿੰਘ ਬਲਜੀਤ ਸਿੰਘ ਬਲੀ ,ਮਹੰਤ ਭਾਈ ਕਾਹਨ ਸਿੰਘ ਸੇਵਾਪੰਥੀ ,ਅਮਰਜੀਤ ਕੌਰ ,ਮੁਹੰਮਦ ਇੰਦਰੀਸ਼ ,ਜਨਮੇਜਾ ਸਿੰਘ ਜੌਹਲ ,ਡਾ ਕੇਹਰ ਸਿੰਘ ਪਟਿਆਲਾ ,ਸੰਤ ਸੁਰਜੀਤ ਸਿੰਘ (ਗਿਆਨੀ ) ਪ੍ਰੋ ਬਹਾਦੁਰ ਸਿੰਘ ਸੁਨੇਤ, ਪਦਮ ਸ੍ਰੀ ਨਾਵਲਕਾਰ ਗੁਰਦਿਆਲ ਸਿੰਘ, ਵਾਸਦੇਵ ਪ੍ਰਦੇਸ਼ੀ, ਮਹੰਤ ਸਿੰਘ ਤੀਰਥ ਸਿੰਘ ਸੇਵਾਪੰਥੀ, ਸੁਰਿੰਦਰ ਪਾਲ ਸਿੰਘ ਸਿੱਕਾ ਫਿਲੌਰ ,ਦੀਆਂ ਖੋਜ ਮਈ ਵਾਰਤਕ ਰਚਨਾਵਾਂ ਵਿਚ ਭਾਈ ਘਨਈਆ ਜੀ ਨੂੰ ਏਕਤਾ ਤੇ ਸਾਂਝੀਵਾਲਤਾ ਦਾ ਸਰੂਪ ,ਸਮਦ੍ਰਿਸ਼ਟੀ ਦੇ ਮਾਲਿਕ ,ਰੈਡ ਕਰਾਸ ਦੇ ਬਾਨੀ ,ਸੇਵਾ ਤੇ ਸਿਮਰਨ ਦੀ ਮੂਰਤ ,ਮਹਾਨ ਪਰ ਉਪਕਾਰੀ ,ਅਮਨ ਦੂਤ ਬ੍ਰਹਮ ਗਿਆਨੀ , ਸੇਵਾ ਪੰਥੀ ਸੰਪਰਦਾਇ ਦੇ ਮੋਢੀ ਲਾਸਾਨੀ ਸ਼ਖਸੀਅਤ ਦੇ ਮਾਲਕ ,ਮਾਨਵਤਾ ਦੇ ਮਸੀਹਾ ਕਹਾਣੀ ਭਾਈ ਘਨਈਆ ਕਿਥੇ ਹੈ? (ਪ੍ਰੋ ਹਮਦਰਦਵੀਰ ਨੌਸ਼ਹਿਰਵੀ ),, ਮੁਖ ਬੰਧ ਸਮੇਤ ਕੁਲ 46 ਵਾਰਤਕ ਲੇਖ ਹਨ । ਚਾਰ ਲੇਖ ਅੰਗਰੇਜ਼ੀ ਵਿਚ ਹਨ । ਲੇਖਕ (ਗੁਰਦੀਪ ਕੌਰ ਬਰਾੜ ,,ਡਾ ਬਰਿਜ ਪਾਲ ਸਿੰਘ ,ਪ੍ਰੋ ਬਹਾਦੁਰ ਸਿੰਘ ਸੁਨੇਤ ਨਵੀਨ ਸਿੰਘ ਗਰੇਵਾਲ ) ਲੇਖਾਂ ਦੀ ਖੋਜ ਵਿਚ ਭਾਈ ਘਨਈਆ ਜੀ ਦੇ ਮਾਰਗ ਦਰਸ਼ਕ ਭਗਤ ਨਨੂਆਂ ਜੀ ਸਨ।
,ਭਗਤ ਨਨੂੰਆ ਜੀ ਨੇ ਭਾਈ ਘਨਈਆ ਜੀ ਨੂੰ 1674 ਵਿਚ ਗੁਰੂ ਤੇਗ ਬਹਾਦਰ ਜੀ ਕੋਲ ਭੇਜਿਆ ਸੀ । ਉਸ ਸਮੇਂ ਭਾਈ ਘਨਈਆ ਜੀ 26 ਸਾਲ ਸਨ ।(ਜਨਮ 1648 )।ਦਸਵੇਂ ਗੁਰੂ ਜੀ ਨਾਲ ਮਿਲਾਪ1678 ਵਿਚ ਹੋਇਆ ਸੀ । ਆਨੰਦਪੁਰ ਸਾਹਿਬ ਦੀ ਜੰਗ ਵਿਚ ਸੇਵਾ 1702=1704 ਵਿਚ ਕੀਤੀ ਸੀ । 70 ਸਾਲ ਵਿਚ (ਸੰਨ 1718) ਕੀਰਤਨ ਸਰਵਾਨ ਕਰਦੇ ਕਰਦੇ ਭਾਈ ਘਂਨਈਆ ਜੀ ਸਚਖੰਡ ਪਿਆਨਾ ਕਰ ਗਏ ਸਨ । ਭਾਈ ਘਂਨਈਆ ਜੀ ਦੀਆਂ ਪਰਚੀਆਂ ਦੀ ਵਿਆਖਿਆ ਪੁਸਤਕ ਵਿਚ ਹੈ । ਸਾਖੀ ਨੂਰੀ ਸ਼ਾਂਹ ,ਸਾਖੀ ਪਠਾਣ ਦੀ ਤੇ ਹੋਰ ਕਈ ਜੀਵਨ ਘਟਨਾਵਾਂ ਪੜ੍ਹ ਕੇ ਭਾਈ ਭਾਈ ਘਂਨਈਆ ਜੀ ਬਾਰੇ ਮਨ ਸਰਸ਼ਾਂਰ ਹੋ ਜਾਂਦਾ ਹੈ ।
ਪੁਸਤਕ ਦੇ ਕਵਿਤਾ ਭਾਂਗ ਵਿਚ ਪ੍ਰਸਿਧ ਸ਼ਾਇਰਾਂ ਦੀਆਂ 21 ਬਿਹਤਰੀਨ ਕਵਿਤਾਵਾਂ ਦਾ ਹੁਸੀਨ ਗੁਲਦਸਤਾ ਹੈ । ਕਵੀਆਂ ਵਿਚ ਨਿਰਵੈਰ ਸਿੰਘ ਅਰਸ਼ੀ ,ਪ੍ਰਿੰਸੀਪਲ ਗੰਗਾ ਸਿੰਘ ,ਗਿਆਨੀ ਗੋਪਾਲ ਸਿੰਘ ਮਿਤਰ ,ਸੰਤਾ ਸਿੰਘ ਆਜ਼ਿਜ਼ ,ਜੈ ਸਿੰਘ ਸ਼ੁਗਲ ,ਚਮਨ ਸਿੰਘ ਚਮਨ ,ਗਿਆਨੀ ਪ੍ਰਿਤਪਾਲ ਸਿੰਘ ਮਸਕੀਨ ,ਗਿ ਹਰਨਾਮ ਸਿੰਘ ਜਾਚਕ ,ਹਰਬੰਸ ਸਿੰਘ ਪੰਛੀ ,ਸੰਤ ਨਰਿੰਦਰ ਸਿੰਘ ਦਰਪਣ ,ਨਿਰੰਜਨ ਕੌਰ ਅਮਰ ਸਿੰਘ ਸਰੋਜ ,ਡਾ ਕੁਲਵੰਤ ਕੌਰ ,ਦੇਵ ਰਾਜ ਢੀਂਗਰਾ ,ਸਾਧੂ ਸਿੰਘ ਦਰਦ ,ਪ੍ਰੋ ਗੁਰਦਿਆਲ ਸਿੰਘ ਕਵੀ ਰਾਗ ਨੇ ਭਾਈ ਘਨਈਆ ਜੀ ਬਾਰੇ ਕਾਵਿ ਸ਼ੈਲੀ ਵਿਚ ਰਚਨਾਵਾਂ ਦੇ ਕੇ ਪਾਠਕਾਂ ਨੂੰ ਨਿਵਾਜਿਆ ਹੈ । ਸੇਵਾ ਪੰਥੀ ਸੰਪਰਦਾਇ ਦਾ ਇਤਿਹਾਸ ਮਨੁਖਤਾ ਦੇ ਭਲੇ ਵਾਸਤੇ ਕੀਤੇ ਜਾ ਰਹੇ ਅਹਿਮ ਕਾਰਜਾਂ ਦੀ ਜਾਣਕਾਰੀ ਸਾਹਿਤਕਾਰ ਕਰਨੈਲ ਸਿੰਘ ਐਮ ਏ ਨੇ ਪੰਨਾ 343-355 ਤੇ ਦਿਤੀ ਹੈ ।
ਪੁਸਤਕ ਦੀਆਂ ਸਾਰੀਆਂ ਰਚਨਾਵਾਂ ਭਾਈ ਘਨਈਆ ਸੇਵਾ ਜੋਤੀ ਮੈਗਜ਼ੀਨ ਵਿਚੋ ਸੰਨ 1985-2018 ਦੇ ਸਮੇਂ ਛਪੀਆਂ ਹਨ । ਸੰਪਾਦਕ ਕਰਨੈਲ ਸਿੰਘ ਐਮ ਏ ਨੇ ਸ਼ਰਧਾ ਭਾਵਨਾ ਨਾਲ ਪੁਸਤਕ ਰੂਪ ਦਿਤਾ ਹੈ । ਪੁਸਤਕ ਇਤਿਹਾਸਕ ਦਸਤਾਵੇਜ਼ ਹੈ । ਤੇ ਸਿਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਪ੍ਰਕਾਸ਼ਕ, ਸੰਪਾਦਕ ਤੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸ਼ਾਹਿਬ ਗੋਨਿਆਣਾ (ਬਠਿੰਡਾ ) ਵਧਾਈ ਦੇ ਪਾਤਰ ਹਨ ।