ਇੱਕ ਦਿਨ ਕਰੋਨਾ ਬਾਰੇ ਦੋਧੀ ਜੱਸਾ ਸਿੰਘ ਨੇ ਪੜ੍ਹਿਆ ਤਾਂ ਉਸ ਦਾ ਜਿਵੇਂ ਅੰਦਰਲਾ ਡਰ ਗਿਆ। ਉਸ ਨੂੰ ਇਸ ਤਰ੍ਹਾਂ ਲੱਗੇ ਜਿਵੇਂ ਉਹ ਜਿਸ ਵੀ ਦੁੱਧ ਪਾਉਣ ਵਾਲੇ ਭਾਂਡੇ ਨੂੰ ਹੱਥ ਲਾਉਂਦਾ ਹੈ। ਉਸ ਵਿੱਚ ਹੀ ਕਰੋਨਾ ਦੀ ਲਾਗ ਲੱਗੀ ਹੋਈ ਹੈ ਉਹ ਸੋਚ ਰਿਹਾ ਸੀ । ਜੇ ਮੇਰੇ ਇੱਕ ਵੀ ਗਹਾਕ ਨੂੰ ਕਰੋਨਾ ਹੋ ਗਈ ਤਾਂ ਸਮਝੋ ਮੈਂ ਮਰ ਗਿਆ।
ਦੂਜੇ ਹੀ ਪਲ ਉਹਦੇ ਦਿਮਾਗ ਵਿੱਚ ਆਇਆ ਇਸ ਤਰ੍ਹਾਂ ਕਿੰਨੇ ਕੋ ਦਿਨ ਘਰੇ ਬੈਠਾ ਰਹੂਗਾ ਜੇ ਮੈਂ ਕੰਮ ਛੱਡ ਦਿੱਤਾ ਤਾਂ ਮੇਰੇ ਦੁੱਧ ਲੈਣ ਵਾਲੇ ਗਹਾਕ ਕਿਸੇ ਹੋਰ ਤੋਂ ਦੁੱਧ ਲੈ ਲੈਣਗੇ। ਇਸ ਤਰ੍ਹਾਂ ਮੇਰਾ ਗੁਜਾਰਾ ਕਿਵੇਂ ਹੋਉ। ਇਸ ਤਰ੍ਹਾਂ ਘਰੇ ਬੈਠੇ ਰਹਿਣ ਨਾਲ ਤਾਂ ਮੇਰੇ ਬੱਚੇ ਹੀ ਭੁੱਖੇ ਮਰ ਜਾਣਗੇ। ਫਿਰ ਸੋਚਣ ਲੱਗਾ ਮਨਾਂ ਕੋਈ ਹੋਰ ਕੰਮ ਕਰ ਲੈਦੇ ਹਾਂ। ਇਸੇ ਦੋਚਿੱਤੀ ਵਿੱਚ ਉਹ ਮੋਬਾਈਲ ਦੇਖਣ ਲੱਗਾ ਖ਼ਬਰ ਪੜ੍ਹੀ ਕਿ ਇੱਕ ਨਰਸ ਕਰੋਨਾ ਤੋਂ ਠੀਕ ਹੋ ਕੇ ਫਿਰ ਮਰੀਜਾਂ ਦੀ ਸੇਵਾ ਵਿੱਚ ਡੱਟੀ। ਅਗਲੇ ਪਲ ਉਸ ਨੂੰ ਆਪਣੇ ਦੁੱਧ ਲੈਣ ਵਾਲੇ ਲੋਕਾਂ ਦੇ ਛੋਟੇ ਛੋਟੇ ਬੱਚੇ ਦਿਸੇ ਇਸ ਤਰ੍ਹਾਂ ਲੱਗਾ ਜਿਵੇਂ ਉਹ ਬੱਚੇ ਭੁੱਖਣ ਭਾਣੇ ਦੁੱਧ ਪੀਣ ਲਈ ਦੁਹਾਈਆਂ ਪਾ ਰਹੇ ਹੋਣ। ਹੁਣ ਜੱਸੇ ਨੇ ਮਾਸਕ ,ਗਲਬਜ ਪਾ ਮੋਟਰਸਾਈਕਲ ਚੁੱਕ ਲਿਆ।