ਧਰਤੀ ਦਾ ਮਾਲਕ ਬਣਿਆ ਮਨੁੱਖ,
ਕਿੰਨਾ ਕੁ ਸਮਝਦਾਰ ਤੇ ਸਿਆਣਾ ਹੈ,
ਸਭ ਕੁੱਝ ਜਾਣਦਾ ਹੈ,ਬੁੱਝਦਾ ਹੈ,
ਫਿਰ ਵੀ ਸੋਚ ਪੱਖੋਂ ਕਾਣਾ ਹੈ,
ਆਪਣੇ ਵੱਡੇ ਵੱਡੇ ਸੁਪਨਿਆਂ ਵਿੱਚ,
ਭੁੱਲਿਆ ਕੁਦਰਤ ਦਾ ਤਾਣਾ ਬਾਣਾ ਹੈ,
ਵਿਨਾਸ਼ ਨੂੰ ਤਰੱਕੀ ਕਹੀ ਜਾਦਾਂ,
ਕਹਿ ਵੀ ਨਹੀ ਸਕਦੇ ਅਣਜਾਣਾ ਹੈ,
ਬਰਾਬਰ ਦੇ ਹੱਕਦਾਰਾਂ ਦੇ ਹੱਕ ਖੋਹ ਕੇ,
ਕਹਿੰਦਾ ਆਪਣਾ ਘਰ ਬਣਾਉਣਾ ਹੈ,
ਜੀਵ ਜੰਤੂ ਮੂੰਹੋਂ ਬੋਲਦੇ ਨਾ ਕੁੱਝ ਵੀ,
ਜ਼ੰਗਲ ਉਹਨਾਂ ਦਾ ਵੀ ਕਹਿੰਦਾ ਖਾਣਾ ਹੈ,
ਹਰ ਪਾਸੇ ਆਪਣਾ ਹੀ ਜੋਰ ਦੱਸੇ,
ਕਹਿ ਵੀ ਨਹੀ ਸਕਦੇ ਨਿਆਣਾ ਹੈ,
ਹੰਕਾਰ ਦਾ ਭਰਿਆ ਸਿਰ ਤੋਂ ਪੈਰਾਂ ਤੱਕ,
ਹੱਥ ਜੋੜ ਖੁਦ ਨੂੰ ਦੱਸੇ ਨਿਮਾਣਾ ਹੈ ,
ਬੂਟਾ ਲਾਕੇ ਫੋਟੋ ਖਿੱਚਦਾ,
ਕਹਿੰਦਾ ਕੁਦਰਤ ਪ੍ਰੇਮੀ ਕਹਾਉਣਾ ਹੈ,
ਗੋਦ ਕੁਦਰਤ ਦੀ ਗੰਦੀ ਕਰਕੇ,
ਨਾਅਰਾ ਸਵੱਛਤਾ ਦਾ ਲਾਉਣਾ ਹੈ,
ਮਨੁੱਖੀ ਫਿਤਰਤ ਕਿਹੋ ਜਿਹੀ ਹੋ ਗਈ,
ਝੂਠ ਦੇ ਨਾਲ ਸੱਚ ਦਬਾਉਣਾ ਹੈ,
ਕੁਦਰਤ ਦੇ ਅਸਾਂ ਵੈਰੀ ਬਣਕੇ,
ਸਭ ਕੁੱਝ ਇੱਥੇ ਗਵਾਉਣਾ ਹੈ!