ਸਭ ਰੰਗ

  •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
  •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
  •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
  •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
  •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
  •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
  •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
  •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
  •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
  •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  • ਧਰਤੀ ਅਤੇ ਸਥਾਈ ਵਿਕਾਸ (ਲੇਖ )

    ਫੈਸਲ ਖਾਨ   

    Email: khan.faisal1996@yahoo.in
    Cell: +91 99149 65937
    Address: ਦਸਗਰਾਈਂ
    ਰੋਪੜ India
    ਫੈਸਲ ਖਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਦ ਵੀ ਧਰਤੀ ਤੇ ਵੱਡੀਆਂ ਗੈਰ ਕੁਦਰਤੀ ਤਬਦੀਲੀਆਂ ਹੋਇਆਂ ਹਨ ਤਾਂ ਧਰਤੀ ਨੇ ਮਨੁੱਖ ਜਾਤੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੁਚੇਤ ਕੀਤਾ ਹੈ।ਆਰਥਿਕ ਪੱਖ ਨੂੰ ਮੂਹਰੇ ਰੱਖ ਕੇ ਬਣਾਇਆਂ ਗਈਆਂ ਨੀਤੀਆਂ ਹਮੇਸ਼ਾਂ ਹੀ ਨੁਕਸਾਨਦਇਕ ਰਹਿੰਦੀਆਂ ਹਨ।ਇਹ ਇਕ ਕੌੜਾ ਸੱਚ ਹੈ ਕਿ ਮਨੁੱਖ ਸਮਝਦਾ ਹੈ ਧਰਤੀ ਦੀ ਕੇਵਲ ਉਸ ਸ਼ੈਅ ਦਾ ਹੀ ਮਹੱਤਵ ਹੈ ਜੋ ਮਨੁੱਖੀ ਜਿੰਦਗੀ ਲਈ ਮਹੱਤਵਪੂਰਨ ਹੈ।ਮਗਰ ਇਵੇਂ ਬਿਲਕੁਲ ਵੀ ਨਹੀਂ , ਪਰਿਸਥਿਤਕ ਪ੍ਰਬੰਧ ਵਿਚ ਹਰੇਕ ਉਸ ਸ਼ੈਅ ਦਾ ਵਿਸ਼ੇਸ਼ ਮਹੱਤਵ ਹੈ ਜੋ ਧਰਤੀ ਉੱਤੇ ਰਹਿੰਦੀ ਹੈ।ਭਾਵੇਂ ਉਹ ਛੋਟੀ ਤੋਂ ਛੋਟੀ ਸ਼ੈਅ ਹੈ ਜਾਂ ਵੱਡੀ ਤੋਂ ਵੱਡੀ।
    ਵਿਸ਼ਵ ਧਰਤੀ ਦਿਵਸ ੨੨ ਅਪ੍ਰੈਲ ਨੂੰ ਹਰ ਵਰ੍ਹੇ ਮਨਾਇਆ ਜਾਣ ਵਾਲਾ ਇਕ ਵਿਸ਼ਵ ਪੱਧਰੀ ਦਿਵਸ ਹੈ।ਇਸ ਦੀ ਸ਼ੁਰੂਆਤ ੧੯੭੦ ਵਿਚ ਕੀਤੀ ਗਈ ਸੀ।ਚੌਗਿਰਦਾ ਪ੍ਰੇਮੀਆਂ ਨੇ ਜਦੋਂ ਵੇਖਿਆ ਕਿ ਮਨੁੱਖ ਦੀਆਂ ਗੈਰ ਕੁਦਰਤੀ ਗਤੀਵਿਧੀਆਂ ਕਾਰਨ ਧਰਤੀ ਤੇ ਹੋ ਰਹੀਆਂ ਅਣਸੁਖਾਵੀਂ ਤਬਦੀਲੀਆਂ ਮਨੁੱਖ ਸਣੇ ਸਭ ਜੀਵਾਂ ਲਈ ਖਤਰਾ ਹਨ ਤਾਂ ਉਨਾਂ੍ਹ ਨੇ ਲੋਕਾਂ ਨੂੰ ਸਮਝਾਉਣ ਲਈ ਇਸ ਦਿਵਸ ਦੀ ਸ਼ੁਰੂਆਤ ਕੀਤੀ।ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਕਚਰਾ, ਜਹਿਰੀਲਾ ਪੌਣ ਪਾਣੀ ਆਦਿ ਸਮੱਸਿਆਵਾਂ ਆਰਥਿਕ ਪੱਖ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਵਿਕਾਸ ਦਾ ਨਤੀਜਾ ਹਨ, ਤਾਂ ਸਾਇਦ ਅਣਕਥਨੀ ਨਹੀਂ ਹੋਵੇਗੀ।ਵਿਕਾਸ ਦੀ ਅੰਨੀ ਦੌੜ ਪੂਰੀ ਕਾਇਨਾਤ ਲਈ ਖਤਰੇ ਦੀ ਘੰਟੀ ਹੈ।ਕੋਰੋਨਾ ਵਾਇਰਸ ਕਾਰਨ ਹਰ ਦੇਸ਼ ਵਿਚ ਦਹਿਸ਼ਤ ਦਾ ਮਾਹੋਲ ਹੈ।ਸਾਰੀ ਦੁਨੀਆਂ ਵਿਚ ਇਸ ਵਾਇਰਸ ਕਾਰਨ ਖੜੌਤ ਆ ਗਈ ਹੈ।ਅਮਰੀਕਾ ਵਰਗੇ ਵਿਕਸਿਤ ਮੁਲਕ ਅੱਜ ਕਰੋਨਾ ਵਾਇਰਸ ਸਾਹਮਣੇ ਬੌਣੇ ਨਜ਼ਰ ਆ ਰਹੇ ਹਨ।ਭਾਰਤ ਦੀ ਗੱਲ ਕਰੀਏ ਤਾਂ ਆਰਥਿਕ ਮੰਦੀ ਦੇ ਦੌਰ ਵਿਚ ਇਹ ਵਾਇਰਸ ਦੇਸ਼ ਨੂੰ ਹੋਰ ਹੇਠਲੇ ਪੱਧਰ ਤੇ ਲੈ ਜਾਵੇਗਾ।ਦੇਸ਼ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਬੰਦ ਵੱਡੇ ਕਾਰਖਾਨੇ ਬੰਦ।ਤਾਲਾਬੰਦੀ ਦਾ ਅਸਰ ਹਰ ਖੇਤਰ ਤੇ ਨਜ਼ਰ ਆ ਰਿਹਾ ਹੈ।ਦਿਹਾੜੀਦਾਰ ਅਤੇ ਮਜ਼ਦੂਰਾਂ ਲਈ ਤਾਲਾਬੰਦੀ ਦਾ ਦੌਰ ਬੇਹਦ ਮੁਸ਼ਕਿਲਾਂ ਭਰਿਆ ਦੌਰ ਹੈ।ਕੋਰੋਨਾ ਵਾਇਰਸ ਦਾ ਜੇਕਰ ਸਕਾਰਤਮਕ ਪ੍ਰਭਾਵ ਪਿਆ ਹੈ ਤਾਂ ਉਹ ਹੈ ਵਾਤਾਵਰਨ।ਅਸਮਾਨ, ਨਦੀਆਂ ਦਾ ਪਾਣੀ , ਹਵਾ ਬਿਲਕੁਲ ਸਾਫ ਨਜ਼ਰ ਆ ਰਹੇ ਹਨ।ਹਵਾ ਦੀ ਗੁਣਵਤਾ ਬੇਹੱਦ ਵਧੀਆ ਪੱਧਰ ਤੇ ਪਹੁੰਚ ਚੁੱਕੀ ਹੈ।ਦਿੱਲੀ ਵਰਗੇ ਸ਼ਹਿਰਾਂ ਵਿਚ ਪ੍ਰਦੂਸ਼ਣ ਘੱਟਿਆ ਹੈ ਤੇ ਘੱਟ ਰਿਹਾ ਹੈ।
    ਕੋਰੋਨਾ ਵਾਇਰਸ ਦੀ ਗੱਲ ਕਰਾਂ ਤਾਂ ਇਹ ਚੀਨ ਦੀ ਅੰਨੀ ਵਿਕਾਸ ਦੌੜ ਦਾ ਨਤੀਜਾ ਹੈ।ਜੰਗਲੀ ਜੀਵਾਂ ਦੇ ਵਪਾਰ ਕਰਕੇ ਹੀ ਇਕ ਚਮਗਾਦੜ ਤੋਂ ਇਹ ਬਿਮਾਰੀ ਪਹਿਲਾਂ ਚੀਨ ਤੇ ਫਿਰ ਲਗਭਗ ਸਾਰੇ ਮੁਲਕਾਂ ਵਿਚ ਫੈਲ ਗਈ।ਇਸ ਵਾਇਰਸ ਨੇ ਵੱਡੀਆਂ ਵੱਡੀਆਂ ਅਰਥ ਵਿਵਸਥਾਂਵਾਂ ਹਿਲਾ ਕੇ ਰੱਖ ਦਿੱਤੀਆਂ ਹਨ।ਹੁਣ ਕੋਰੋਨਾ ਵਾਇਰਸ ਦਾ ਜੰਗਲੀ ਜੀਵਾਂ ਵਿਚ ਫੈਲਣਾ ਬੇਹੱਦ ਖਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ।
    ਇਸ ਲੇਖ ਵਿਚ ਮੈਂ ਸਥਾਈ ਵਿਕਾਸ ਦੇ ਜੋ ਟੀਚੇ ਹਨ ਉਨਾਂ੍ਹ ਵਿਚੋਂ ਕੁਝ ਟੀਚਿਆਂ ਵਾਰੇ ਗੱਲਬਾਤ ਕਰਾਂਗਾਂ। ਸਥਾਈ ਵਿਕਾਸ ਦੀ ਗੱਲ ਕਰਾਂ ਤਾਂ ਇਹ ਇਕ ਅਜਿਹਾ ਵਿਕਾਸ ਹੈ ਜਿਸ ਵਿਚ "ਖੁਦ ਵਰਤੋ ਅਤੇ ਆਉਂਣ ਵਾਲ਼ੀਆਂ ਪੀੜੀਆਂ ਲਈ ਬਚਾਓ" ਦਾ ਸਿਧਾਂਤ ਅਪਣਾਇਆ ਜਾਂਦਾ ਹੈ।ਦੂਜੇ  ਸ਼ਬਦਾਂ ਵਿਚ ਪੀਪਲ (ਲੋਕ) , ਪ੍ਰੋਫਿਟ ( ਪੈਸਾ/ਲਾਭ) ਅਤੇ ਪਲੈਨਟ (ਗ੍ਰਹਿ) ਵਿਚ ਸੰਤੁਲਨ ਕਾਇਮ ਕਰਨਾ ਹੀ ਸਥਾਈ ਵਿਕਾਸ ਹੈ।ਸਥਾਈ ਵਿਕਾਸ ਦੇ ੧੭ ਟੀਚੇ ਹਨ ਜਿਨ੍ਹਾਂ ਨੂੰ ਲਗਭਗ ੧੭੦ ਦੇਸ਼ ੨੦੩੦ ਤੱਕ ਪ੍ਰਾਪਤ ਕਰਨ ਲਈ ਯਤਨ ਕਰ ਰਹੇ ਹਨ।ਇਸ ਲੇਖ ਵਿਚ ਆਪਾਂ ਕੁਝ ਕੁ ਟੀਚਿਆਂ ਤੇ ਹੀ ਆਪਣਾ ਧਿਆਨ ਕੇਂਦਰਿਤ ਕਰਾਂਗੇ ਅਤੇ ਵੱਖ ਵੱਖ ਥਾਂਵਾਂ ਤੋਂ ਇਕੱਠੇ ਕੀਤੇ ਅੰਕੜਿਆਂ ਨਾਲ਼ ਮੈ ਭਾਰਤ ਦੀ ਸਥਿਤੀ ਦੱਸਣ ਦੀ ਕੋਸ਼ਿਸ਼ ਕਰਾਂਗਾਂ।
    ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਰੀਬੀ ਦਾ ਖਾਤਮਾ ਅਤੇ ਚੰਗੀ ਸਿੱਖਿਆ। ਗਰੀਬੀ ਦੇ ਖਾਤਮੇ ਲਈ ਚੰਗੀ ਸਿੱਖਿਆ ਲਾਜ਼ਮੀ ਹੈ।ਭਾਰਤ ਸਣੇ ਵਿਕਾਸ਼ਸ਼ੀਲ ਦੇਸ਼ਾ ਲਈ ਗਰੀਬੀ ਦੂਰ ਕਰਨਾ ਇਕ ਵੱਡੀ ਚੁਣੌਤੀ ਹੈ।ਭਾਰਤ ਵਰਗੇ ਵਿਕਾਸ਼ਸ਼ੀਲ ਦੇਸ਼ ਜਿੱਥੇ ਅਰਥ ਵਿਵਸਥਾ ਦੀ ਦਰ ਸੁਸ਼ਤ ਹੈ ,ਲਈ ਗਰੀਬੀ ਦੂਰ ਕਰਨਾ ਵੱਡੀ ਚੁਣੌਤੀ ਹੋਵੇਗੀ।ਝੋਪੜ-ਪੱਟੀ ਵਿਚ ਤਾਂ ਲੋਕ ਅੱਤ ਦਰਜੇ ਦੀ ਗਰੀਬੀ ਹੰਢਾ ਰਹੇ ਹਨ।ਇਨਾਂ੍ਹ ਨੂੰ ਤਾਂ ਇਕ ਵਕਤ ਦੀ ਰੋਟੀ ਜੋੜਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ।ਗਰੀਬੀ ਕਾਰਨ ਹੀ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੂੰਦਾ ਹੈ।ਬਾਲ ਮਜ਼ਦੂਰੀ, ਬਾਲ ਵਿਆਹ, ਕੁਪੋਸ਼ਣ, ਸਿੱਖਿਆ ਤੋਂ ਦੂਰੀ ਆਦਿ ਸਮੱਸਿਆਵਾਂ ਗਰੀਬੀ ਦਾ ਹੀ ਨਤੀਜਾ ਹਨ।ਬੇਸ਼ਕ ਬਾਲ ਮਜ਼ਦੂਰੀ ਕਨੂੰਨਨ ਗੈਰ ਕਾਨੂੰਨੀ ਹੈ ਪਰ ਪੇਟ ਦੀ ਭੁੱਖ ਸਾਹਵੇ ਸਭ ਕਾਨੂੰਨ ਪਿੱਛੇ ਰਹਿ ਜਾਂਦੇ ਹਨ।ਬੇਸ਼ਕ ਦੇਸ਼ ਦੇ ਪ੍ਰਧਾਨਮੰਤਰੀ ਜੀ ਨੇ ਵਾਅਦਾ ਕੀਤਾ ਹੈ ਕਿ ਆਉਂਣ ਵਾਲੇ ਇਕ ਦੋ ਸਾਲਾਂ ਵਿਚ ਦੇਸ਼ ਵਿਚੋਂ ਗਰੀਬੀ ਦਾ ਨਾਸ਼ ਹੋ ਜਾਵੇਗਾ ਪਰ ਜ਼ਮੀਨੀ ਪੱਧਰ ਤੇ ਇਸ ਵਾਅਦੇ ਨੂੰ ਪੂਰਾ ਕਰਨਾ ਟੇਢੀ ਖੀਰ ਹੈ।ਨੀਤੀ ਆਯੋਗ ਨੇ ੨੦੧੯ ਦੇ ਆਖੀਰ ਵਿਚ ਸਸਟੇਨੇਵਲ ਡਿਵੈਲਪਮੈਂਟ ਗੋਲ ਇੰਡੇਕਸ ੨੦੧੯-੨੦ ਜ਼ਾਰੀ ਕਰਦਿਆਂ ਕਿਹਾ ਸੀ ਕਿ ਹਰੇਕ ਪੰਜਵਾਂ ਭਾਰਤੀ ਗਰੀਬੀ ਰੇਖਾ ਤੋਂ ਥੱਲੇ ਹੈ।ਦੇਸ਼ ਨੂੰ ਗਰੀਬੀ ਦੂਰ ਕਰਨ ਲਈ ਵਿਆਪਕ ਕਦਮ ਚੁੱਕਣ ਦੀ ਲੋੜ ਹੈ।ਜੇਕਰ ਭਾਰਤ ਵਿਚੋਂ ਗਰੀਬੀ ਦਾ ਖਾਤਮਾ ਕਰਨਾ ਹੈ ਤਾਂ ਚੰਗੀ ਸਿੱਖਿਆ ਦੇਸ਼ ਦੇ ਹਰੇਕ ਬੱਚੇ ਤੱਕ ਪਹੁਚਾਉਣਾਂ ਬੇਹਦ ਜ਼ਰੂਰੀ ਹੈ।ਸਿੱਖਿਅਤ ਅਤੇ ਹੁਨਰਮੰਦ ਭਾਰਤੀ ਗਰੀਬੀ ਵਰਗੀ ਮਹਾਂਮਾਰੀ ਦਾ ਵਿਨਾਸ਼ ਕਰ ਸਕਦੇ ਹਨ।ਅੱਜ ਸਭ ਤੋਂ ਜ਼ਰੂਰੀ ਹੈ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ।ਸਿੱਖਿਆ ਗਰੀਬ ਵਿਦਿਆਰਥੀਆਂ ਤੋਂ ਦੂਰ ਨਾ ਹੋ ਜਾਵੇ ਇਸ ਲਈ ਵਿਆਪਕ ਕਦਮ ਚੁੱਕਣ ਦੀ ਲੋੜ ਹੈ।ਕਿਤਾਬੀ ਗਿਆਨ ਦੇ ਨਾਲ਼ ਨਾਲ਼ ਵਿਦਿਆਰਥੀਆਂ ਨੂੰ ਹੁਰਨਮੰਦ ਕਰਨਾ ਬੇਹਦ ਜ਼ਰੂਰੀ ਹੈ।ਇਸ ਲਈ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਤੇ ਵੱਧ ਪੈਸਾ ਨਿਵੇਸ਼ ਕਰੇ।ਸਾਲ ੨੦੧੯ ਦੇ ਅਨੁਸਾਰ ਸਰਕਾਰ ਜੀ.ਡੀ.ਪੀ. ਦਾ ਕੇਵਲ ੩% ਸਿੱਖਿਆ ਤੇ ਨਿਵੇਸ਼ ਕਰਦੀ ਹੈ।ਇਸ ਨਿਵੇਸ਼ ਨੂੰ ਵਧਾਉਣ ਦੀ ਜ਼ਰੂਰਤ ਹੈ।ਸਰਕਾਰ ਨੂੰ ਸਰਕਾਰੀ ਅਦਾਰਿਆ ਨੂੰ ਬਿਹਤਰ ਬਣਾਉਣ ਲਈ ਕਾਰਗਰ ਯੋਜਨਾ ਬਣਾਉਣ ਦੀ ਲੋੜ ਹੈ।ਬੜੀ ਹੈਰਾਨ ਅਤੇ ਦੁਖੀ ਕਰਦੀ ਹੈ ਸੰਸ਼ਦੀ ਪੈਨਲ ਦੀ ਪਿੱਛੇ ਜਹੇ ਆਈ ਰਿਪੋਰਟ ਕਿ ੪੦% ਸਰਕਾਰੀ ਸਕੂਲਾਂ ਵਿਚ ਨਾ ਹੀ ਮੁਕੰਮਲ ਬਿਜਲੀ ਸਪਲਾਈ ਹੈ ਤੇ ਨਾ ਹੀ ਖੇਡ ਮੈਦਾਨ।
    ਅਗਲਾ ਟੀਚਾ ਜਿਸਤੇ ਮੈਂ ਸਭ ਦਾ ਧਿਆਨ ਖਿਚਣਾ ਚਾਹੁੰਦਾ ਉਹ ਹੈ ਚੰਗੀ ਸਿਹਤ। ਚੰਗੀ ਸਿਹਤ ਹੀ ਸ਼ਕਤੀਸ਼ਾਲੀ ਰਾਸ਼ਟਰ ਦਾ ਆਧਾਰ ਹੁੰਦੀ ਹੈ।ਭਾਰਤ ਵਿਚ ਸਿਹਤ ਪ੍ਰਬੰਧਾਂ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿਚ ੧,੮੪੪ ਮਰੀਜਾਂ ਪਿੱਛੇ ਇਕ ਬੈਡ ਅਤੇ ੧੧,੦੮੨ ਮਰੀਜ਼ਾਂ ਲਈ ਇਕ ਡਾਕਟਰ ਹੈ।ਸਰਕਾਰ ਮਹਜ਼ ੧.੪% ਜੀ.ਡੀ.ਪੀ. ਦਾ ਹੀ ਸਿਹਤ ਉੱਤੇ ਨਿਵੇਸ਼ ਕਰਦੀ ਹੈ।ਹਾਲਤ ਇਹ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਵਿਚ ਡਾਕਟਰਾਂ ਆਦਿ ਨੂੰ ਸੁਰੱਖਿਆ ਉਪਕਰਣ ਨਹੀ ਮਿਲ ਰਹੇ।ਭਾਵੇਂ ਸਰਕਾਰ ਦਾ ਕਹਿਣਾ ਹੈ ਕਿ ਡਾਕਟਰਾਂ, ਨਰਸਾਂ ਆਦਿ ਨੂੰ ਜਲਦੀ ਹੀ ਲੋੜੀਂਦੇ ਉਪਕਰਣ ਮੁਹੱਇਆ ਕਰਵਾ ਦਿੱਤੇ ਜਾਣਦੇ ਮਗਰ ਪ੍ਰਸ਼ਨ ਇਹ ਹੈ ਕਿ ਕਦੋਂ ਤੱਕ ਅੱਗ ਲੱਗਣ ਤੇ ਹੀ ਖੂਹ ਪੁਟਿਆ ਜਾਵੇਗਾ?ਜਿੱਥੇ ਸਿਹਤ ਸਹੂਲਤਾਂ ਨੂੰ ਵਧੀਅ ਕਰਨ ਦੀ ਜ਼ਰੂਰਤ ਹੈ ਉੱਥੇ ਹੀ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਨਿਵੇਸ਼ ਕਰਨ ਦੀ ਜ਼ਰੂਰਤ ਹੈ।
    ਦੂਜੇ ਸ਼ਬਦਾਂ ਵਿਚ ਕਹਾਂ ਤਾਂ ਭਾਰਤ ਦਾ ਸਿਹਤ ਸੰਭਾਲ ਸੈਕਟਰ ਖੁਦ ਹੀ ਤੰਦਰੁਸਤ ਨਹੀਂ।ਲੋਕਾਂ ਨੂੰ ਨਿਜੀ ਅਦਾਰਿਆ ਦੀ ਲੁੱਟ ਤੋਂ ਬਚਾਉਣਾ ਵੀ ਬੇਹਦ ਜ਼ਰੂਰੀ ਹੈ।ਭਾਰਤ ਵਿਚ ਮੁੱਢਲੇ ਸਿਹਤ ਕੇਂਦਰਾਂ ਦੀ  ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ ।ਅਨੇਕਾਂ ਸਿਹਤ ਕੇਂਦਰ ਰੱਬ ਆਸਰੇ ਹੀ ਚੱਲ ਰਹੇ ਹਨ।
    ਅਗਲਾ ਟੀਚਾ ਹੈ ਗ੍ਰਹਿ ਦੀ ਸੁਰੱਖਿਆ।ਧਰਤੀ ਦੀ ਰੱਖਿਆ ਲਈ ਜੰਨ ਭਾਗੀਦਾਰੀ ਬੇਹਦ ਜ਼ਰੂਰੀ ਹੈ।ਜਨਭਾਗੀਦਾਰੀ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਵਿਸ਼ੇ ਵਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇ।
    ਉਪਰੋਕਤ ਜੋ ਵਿਸ਼ੇ ਵਿਚਾਰੇ ਗਏ ਹਨ ਸਰਕਾਰ ਨੂੰ ਇਨਾਂ੍ਹ ਖੇਤਰਾਂ ਵਿਚ ਵੱਧ ਤੋ ਵੱਧ ਨਿਵੇਸ਼ ਕਰਨ ਦੀ ਜ਼ਰੂਰਤ ਹੈ।ਇਨਾਂ੍ਹ ਖੇਤਰਾਂ ਵਿਚ ਕੀਤਾ ਗਿਆਂ ਨਿਵੇਸ਼ ਹੀ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਵੇਗਾ।