ਹਰ ਪਾਸੇ ਚੁਪ-ਚਾਪ ਹੇ ਛਾਈ ,
ਨਾ ਕੋਈ ਉਡਦੀ ਡਾਰ ਹੀ ਦਿਸੇ !
ਨਾ ਕੋਈ ਆਵੇ , ਨਾ ਕੋਈ ਜਾਵੇ ,
ਨਾ ਕੋਈ ਮੋਟਰ ਕਾਰ ਹੀ ਦਿਸੇ !
ਬਦਲ ਗਿਆ ਮੌਸਮ ਹੇ ਸ਼ਾਇਦ ,
ਖਿੜੀ ਕੋਈ ਗੁਲਜ਼ਾਰ ਨਾ ਦਿਸੇ !
ਸਾਰਾ ਸ਼ਹਿਰ ਬੀਮਾਰ ਹੇ ਲਗਦਾ ,
ਕੋਈ ਨਾ ਵੇਚਦਾ ਅਨਾਰ ਹੀ ਦਿਸੇ !
ਨਾ ਕੋਈ ਹਾਲੀ , ਨਾ ਪੰਜਾਲੀ ,
ਨਾ ਆਉਦੀ ਮੁਟਿਆਰ ਹੀ ਦਿਸੇ !
ਇਹ ਕੀ ਹੋਇਆ , ਮੇਰਾ ਮਨ ਪੁਛੇ ,
ਚੁਪ ਖੜੀ ਸਰਕਾਰ ਹੀ ਦਿਸੇ !
ਸਾਰਾ ਜਗ ਨਿਰਮੋਹੀ ਹੋਇਆ ,
ਕੋਈ ਨਾ ਕਰਦਾ ਪਿਆਰ ਹੀ ਦਿਸੇ !
ਨਦੀ ਕਿਨਾਰੇ ਕਾਫ਼ੀ ਹਨ ਕਿਸ਼ਤੀਆਂ,
ਲੇਕਿਨ ਕੋਈ ਪਤਵਾਰ ਨਾ ਦਿਸੇ !
ਤੇਤੀ ਕਰੌੜ ਦੇਵਤੇ ਹਨ ਸ਼ਾਇਦ,
ਅਜੀਤ ਨੂੰ ਕੋਈ ਅਵਤਾਰ ਨਾ ਦਿਸੇ !