ਗੱਲ ਕਰੀਏ ਸਦਾ ਹੀ ਘੱਟ ਲੋਕੋ
ਨਹੀਓ ਤਲੀ ਤੇ ਸਰੋਂ ਜਮਾਈ ਦਾ
ਦੂਜੇ ਵੱਲ ਦੇਖ ਦੇਖ ਕੇ ਨਹੀ
ਕਦੇ ਝੁੱਗਾ ਚੌੜ ਕਰਾਈ ਦਾ
ਜਿੱਥੇ ਦਿਲ ਕੇਰਾ ਹਾਰ ਦੇਈਏ
ਉਥੇ ਸੱਜਣ ਨਹੀ ਅਜ਼ਮਾਈ ਦਾ
ਬੇਸ਼ੱਕ ਛੱਤੀ ਪਕਵਾਨ ਮਿਲ ਜਾਵਣ
ਪਰ ਸਦਾ ਲੋੜ ਜਿੰਨਾ ਹੀ ਖਾਈ ਦਾ
ਲੱਖ ਮਿੱਠਾ ਦੁਸ਼ਮਣ ਬਣ ਜਾਵੇ
ਉਹਦੇ ਵਿਹੜੇ ਪੈਰ ਨੀ ਪਾਈ ਦਾ
ਬੱਚੇ ਨੂੰ ਬਚਪਨ ਤੋਂ ਹੀ ਯਾਰੋ
ਮਿਹਨਤ ਦਾ ਚਸਕਾ ਪਾਈ ਦਾ
ਪੁੱਤ ਪਾਲ ਪੋਸ ਕੇ ਆਪਣੇ ਨੂੰ
ਨਹੀ ਵਿਦੇਸ਼ ਨੂੰ ਘੱਲੀ ਜਾਈ ਦਾ
ਜੇ ਰੱਬ ਨੇ ਬਖ਼ਸ਼ੀ ਹਰ ਦਾਤ ਤੈਨੂੰ
ਤਾਂ ਉਸਦਾ ਸ਼ੁਕਰ ਮਨਾਈ ਦਾ
ਪੈਸੇ ਨਾਲ ਸਭ ਕੁੱਝ ਨਹੀ ਮਿਲਦਾ
ਏਹ ਕੁਲਤਾਰ ਸਮਝਣਾ ਚਾਹੀਦਾ