ਮੁਸਲਮਾਨ ਤੇ ਸਿੱਖ ਆਪਣੇ ਆਪਣੇ ਧਾਰਮਿਕ ਅਸਥਾਨਾਂ ਤੇ ਇਕੱਤਰ ਹੋਏ ਤਾਂ ਉਹਨਾਂ ਤੋਂ ਕਰੋਨਾ ਫੈਲ ਗਿਆ ਹੈ। ਪਰ ਹਿੰਦੂਆਂ ਦੇ ਤੀਰਥ ਅਸਥਾਨਾਂ ਤੇ ਧਾਰਮਿਕ ਥਾਵਾਂ ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਰਧਾਲੂ ਇਕੱਠੇ ਹੋਏ, ਉਹਨਾਂ ਤੋਂ ਕਰੋਨਾ ਕਿਉਂ ਨਹੀਂ ਫੈਲਿਆ।'' ਗੁਰਦਾਸ ਨੇ ਕੁਲਦੀਪ ਨੂੰ ਪੁੱਛਿਆ।
''ਭਾਰਤ 'ਚ ਪਹੁੰਚਦਿਆਂ ਹੀ ਕਰੋਨਾ ਨੇ ਵੇਖ ਲਿਆ ਕਿ ਜਦੋਂ ਇਥੋਂ ਦੀਆਂ ਸਰਕਾਰਾਂ ਧਰਮ ਦੇ ਅਧੀਨ ਚਲਦੀਆਂ ਹਨ, ਫੇਰ ਕਿਉਂ ਨਾ ਸਰਕਾਰਾਂ ਚਲਾਉਣ ਵਾਲੇ ਧਰਮ ਦੀ ਈਨ ਮੰਨ ਲਈ ਜਾਵੇ। ਇਸ ਲਈ ਉਸਨੇ ਸਰਕਾਰਾਂ ਚਲਾਉਣ ਵਾਲੇ ਧਾਰਮਿਕ ਆਗੂਆਂ ਅਨੁਸਾਰ ਹੀ ਕੰਮ ਕਰਨਾ ਸੁਰੂ ਕਰ ਦਿੱਤਾ ਸੀ।'' ਕੁਲਦੀਪ ਨੇ ਜੁਆਬ ਦਿੱਤਾ।