ਜੈਵ ਵਿਭਿੰਨਤਾ ਸਮੇਟੀ ਖੜਿਆ ਹਾਂ ਮੈਂ,
ਗਰਮੀ,ਸਰਦੀ ਹਰ ਰੁੱਤ ਵਿੱਚ ਰੜਿਆਂ ਹਾਂ ਮੈਂ ।
ਹਵਾ ਵਿੱਚ ਟਹਿਣੀਆ , ਜੜ੍ਹਾਂ ਜ਼ਮੀਨ ਵਿੱਚ ਪਸਾਰ ,
ਇੱਕ ਸਦੀ ਤੋਂ ਲੈ ਰਿਹਾ ਜੈਵ ਵਿਭਿੰਨਤਾ ਦੀ ਮੈਂ ਸਾਰ ।
ਤਾਕਤਵਰ ਤਣਾ , ਚੁੱਕਦਾ ਮੇਰਾ ਭਾਰ ,
ਪਤਝੜ ਤੋਂ ਬਾਅਦ ਨਵੇਂ ਪੱਤੇ , ਦਿੰਦੇ ਮੈਨੂੰ ਸ਼ਿੰਗਾਰ ।
ਜੀਵ , ਜੰਤੂ , ਪੰਛੀ ,ਕੀਟ ਪਤੰਗੇ, ਮੇਰੇ ਤੇ ਕਰਨ ਨਿਵਾਸ ,
ਅਨੇਕ ਜੈਵ ਵਿਭਿੰਨਤਾ ਰੱਖਦੀ , ਮੇਰੇ ਤੋਂ ਠੰਢੀ ਛਾਂ ਦੀ ਆਸ ।
ਹਰ ਆਉਣ ਵਾਲੇ ਜੀਵ ਦੇ ਮਨ ਨੂੰ , ਬਹੁਤ ਮੈੰ ਭਾਉਂਦਾ ,
ਜੈਵ ਵਿਭਿੰਨਤਾ ਦੇ ਸਵਾਗਤ ਲਈ , ਮੈਂ ਪੂਰਾ ਤਾਣ ਲਗਾਉਂਦਾ ।
ਜਦੋਂ ਕੋਈ ਪਿਆਰ ਨਾਲ ਚੇਤੇ ਕਰਦਾ , ਮੈਂ ਖੁਸ਼ ਹੋ ਜਾਵਾਂ ,
ਸੌ ਤੋਂ ਵੀ ਵੱਧ ਪਤਝੜਾਂ ਦੇ , ਦੁੱਖ ਮੈਂ ਮਨੋਂ ਭੁਲਾਵਾਂ।
ਅਨੇਕ ਥਾਵਾਂ ਦੀ ਵਧਾਉਂਦਾ , ਹਾਂ ਮੈ ਸ਼ਾਨ ,
ਜੈਵ ਵਿਭਿੰਨਤਾ ਦੀ , ਮੈਂ ਬਣ ਗਿਆ ਹਾਂ ਪਛਾਣ ।
ਕੋਵਿਡ-19 ਤੋਂ ਹੋਵੇ ਛੁਟਕਾਰਾ , ਇਹੋ ਮੇਰੀ ਪੁਕਾਰ ,
ਕਰਾਂ ਅਰਦਾਸ , ਮਹਾਂਮਾਰੀ ਤੋਂ ਮੁਕਤ ਹੋਵੇ ਸੰਸਾਰ ।
ਮੇਰੇ ਵਾਂਗ ਤੁਸੀਂ ਵੀ ਸਾਰੇ , ਜੀਵਾਂ ਨੂੰ ਮਨ ਵਿੱਚ ਵਸਾਇਓ ,
ਇੱਕ ਪ੍ਰਣ ਕਰੋ ਤੁਸੀਂ ਸਾਰੇ , ਜੈਵ ਵਿਭਿੰਨਤਾ ਨੂੰ ਨਾ ਠੇਸ ਪਹੁੰਚਾਇਓ ।
ਜੈਵ ਵਿਭਿੰਨਤਾ ਨੂੰ ਨਾ ਠੇਸ ਪਹੁੰਚਾਇਓ । ।