ਸੁਨਾਮੀ ਵੀ ਵੇਖੀ, ਭੁਚਾਲ ਵੀ ਵੇਖੇ
ਵੇਖੀਆਂ ਕੁਦਰਤ ਦੀਆਂ ਕਲੋਲਾਂ।
ਹੜ• ਵੀ ਆਏ, ਝੱਖੜ ਵੀ ਵੇਖੇ
ਸਭ ਤੋਂ ਮਾੜੀ, ਹੁਣ ਆਈ ਕਰੋਨਾ।
ਇਕਾਂਤਵਾਸ ਤੋਂ ਬਾਹਰ ਤੱਕ ਤੱਕ
ਕੱਟ ਰਹੇ ਇਕਲਾਪਾ।
ਬਾਪ ਕੋਲ ਤਾਂ ਪੁੱਤ ਨਾ ਜਾਂਦਾ
ਪੁੱਤ ਕੋਲ ਨਾ ਪਾਪਾ।
ਡਾਕਟਰ ਕਹਿਣ ਦਿਓ ਹੌਂਸਲਾ
ਤਾਕਤ ਲਈ ਖੁਰਾਕਾਂ।
ਢਿੱਡ ਭਰਨ ਨੂੰ ਰੋਟੀ ਨਾ ਮਿਲਦੀ
ਕਿਥੋਂ ਮਿਲਣ ਘਿਓ ਖੁਰਾਕਾਂ।
ਆਪਣਿਆਂ ਨੇ ਚਿਹਰੇ ਕੱਜੇ
ਬੀਮਾਰ ਹੋਣ ਤੇ ਇਲਾਜੋਂ ਭੱਜੇ।
ਮੋਹ ਹਿਤਕਾਰ ਤਾਂ ਹੋਇਆਂ ਲੀਰਾਂ
ਮੌਤ ਹੋਣ ਤੇ ਫੂਕਨੋ ਭੱਜੇ।
ਸਰਕਾਰਾਂ ਲਈ ਵੀ ਸ਼ਰਮਨਾਕ ਹੈ
ਕਾਰਗੁਜਾਰੀ ਢਿੱਲੀ।
ਦੇਸ ਦੀ ਹਾਲਤ ਸਮਝ ਆਈ
ਵੇਖ ਰਾਜਧਾਨੀ ਦਿੱਲੀ।
ਨਾਲ ਮਰੀਜਾਂ, ਲਾਸਾਂ ਪਈਆਂ
ਕੱਫਣ, ਨਾਲ ਦਵਾਈਆਂ।
ਸਿਵਿਆਂ ਵਿੱਚੋਂ ਲੱਕੜਾ ਮੁੱਕੀਆਂ
ਭੋਗ ਨਾ ਪਾਏ ਭਾਈਆਂ।
ਆਪਣਾ ਬਚਾਅ ਤਾਂ, ਆਪਣੇ ਹੱਥ ਆ
ਹੁਸ਼ਿਆਰੀ ਰੱਖੋਂ ਪੂਰੀ।
ਸੰਤੁਲਤ ਖੁਰਾਕ ਤੇ ਮਾਸਕ ਵਰਤੋ
ਬਣਾ ਕੇ ਰੱਖੋ ਦੂਰੀ।