ਨੀਤੀ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਹਾਂਮਾਰੀ ਦੇ ਪ੍ਰਕੋਪ ਕਾਰਨ ਲੱਗੇ ਕਰਫਿ.ਊ *ਚ ਮਹੀਨੇ ਭਰ ਤੋ ਂਫਸੇ ਪਰਵਾਸੀ ਮਜ.ਦੂਰਾਂ ਨੂੰ ਜਦ ਹੁਕਮਰਾਨਾਂ ਨੇ ਸਿਰਾ ਨਾ ਫੜ੍ਹਾਇਆ ਤਾਂ ਛੇਕੜ ਘੋਰ ਨਿਰਾਸ.ਾ ਦੇ ਆਲਮ *ਚ ਉਹ ਭੁੱਖਣ-ਭਾਣੇ ਹੀ ਸੈਕਂੜੇ ਮੀਲ ਦਾ ਪੈਡਾ ਨੰਗੇ ਪੈਰੀ ਤੈਅ ਕਰਦੇ ਆਪਣੇ ਪਿੱਤਰੀ ਰਾਜ ਬਹੁੜ ਗਏ| ਆਪਣਿਆਂ ਨੂੰ ਮਿਲ ਅਸੀਮ ਮਾਨਸਿਕ ਸੰਤੁਸ.ਟੀ ਦਾ ਅਹਿਸਾਸ ਕਰਦੇ ਸੁੱਕੇ ਸਾਹਾਂ *ਚ ਮੁਸਕੁਰਾਹਟ ਦਾ ਵਾਸਾ ਪਰਤ ਆਇਆ| ਚਿਹਰੇ ਦੀ ਆਭਾ ਬਿਆਨ ਰਹੀ ਸੀ ਕਿ ਪੈਰਾਂ ਦੇ ਛਾਲਿਆਂ ਦਾ ਦਰਦ ਉਨ੍ਹਾਂ ਦੇ ਚਿੱਤ-ਚੇਤੇ ਵੀ ਨਹੀ ਂਸੀ| **ਪਰਵਾਸੀ ਮਜ.ਦੂਰਾਂ ਨੂੰ ਘਰ ਪਹੁੰਚਾਉਣਂ ਦੀ ਨੀਤੀ ਬਣਾਉਣਂ *ਚ ਜੁਟੀ ਸਰਕਾਰ|** ਖ.ਬਰ ਸੁਣ ਕਈਆਂ ਦਾ ਤਾਂ ਰੋਣਾ ਹੀ ਨਿਕਲ ਗਿਆ|