ਮੇਰੇ ਜੋ ਸੰਸਾਰ ਦੀ ਔਰਤ,
ਧਰਤੀ ਦੇ ਆਕਾਰ ਦੀ ਔਰਤ।
ਕਿੰਨਾ ਕੁਝ ਸਮਾਈ ਬੈਠੀ,
ਫੁੱਲਾਂ ਜਿੰਨੇ ਭਾਰ ਦੀ ਔਰਤ।
ਇਹਦੇ ਅੰਦਰ ਵੀ ਹੋਣਾ ਫੁੱਟਦਾ,
ਲਾਵੇ ਵਾਗੂੰ ਜੋ ਧੁਖਦਾ ਰਹਿੰਦਾ,
ਗੁੱਸਾ ਤੇ ਦੁੱਖ ਰਲਿਆ-ਰਲਿਆ,
ਲੂਣ ਜਖ਼ਮ ਤੇ ਭੁੱਕਦਾ ਰਹਿੰਦਾ।
ਅੰਦਰੋਂ ਤਪਦੀ ਬਾਹਰੋਂ ਹੱਸਦੀ,
ਕੈਸੀ ਇਹ ਬਹਾਰ ਦੀ ਔਰਤ।
ਧਰਤੀ ਦੇ ਅਕਾਰ ਦੀ ਔਰਤ।
ਤੂੰ ਨਾ ਜਾਣੇ ਭੇਤ ਮਨਾਂ ਦੇ,
ਦਿਲ ਦੀ ਕੁੱਖੇਂ ਸੁਪਨੇ ਪਲਦੇ।
ਖਵਾਹਿਸ਼ਾ ਵਾਲੇ ਸੁਬਾ ਤੇ ਸ਼ਾਮੀ,
ਸੂਰਜ ਰਹਿੰਦੇ ਚੜ੍ਹਦੇ ਢਲਦੇ।
ਕਿਹੜੀ ਹਿੰਮਤ ‘ਚ ਢਾਲੀ ਗਈ,
ਰੱਬ ਜਿਹੇ ਕਲਾਕਾਰ ਦੀ ਔਰਤ।
ਧਰਤੀ ਦੇ ਅਕਾਰ ਦੀ ਔਰਤ।