ਲੱਖਾਂ ਤੇ ਕਰੋੜਾਂ ਲੋਕਾਂ ਦੀ ਪਸੰਦ ਜੋ ,
ਚੱਲਣੀ ਨਾ ਹੁਣ ਕਰ ਦਿੱਤੀ ਬੰਦ ਜੋ ,
ਸੁਣ ਕੇ ਖ਼ਬਰ ਖੁੱਲ੍ਹੇ ਰਹਿ ਗੇ ਨੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।
ਨਿੱਤ ਨਵੀਂ ਰੋਜ਼ ਵੀਡਿਓ ਬਣਾਂਵਦੇ ,
ਅੱਸੀ ਅੱਸੀ ਸਾਲੇ ਅੱਤ ਸੀ ਕਰਾਂਵਦੇ ,
ਮੁੰਡੇ ਕੁੜੀਆਂ ਨੂੰ ਕਿਥੋਂ ਪੈਣਾਂ ਚੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।
ਸਾਰਾ ਸਾਰਾ ਟੱਬਰ ਹੀ ਕਲਾਕਾਰ ਸੀ ,
ਪੂਰਾ ਸੀ ਹਸਾਉਂਦੇ ਗੱਲ ਹੱਦੋਂ ਪਾਰ ਸੀ ,
ਕਰਦੇ ਨੇ ਚੇਤੇ ਜੋ ਬਣਾਏ ਫੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।
ਕਈ ਸੀ ਖਤਰਨਾਕ ਖੇਲ ਖੇਲਦੇ ,
ਦੌੜਦੇ ਹੁੰਦੇ ਸੀ ਨਾਲ ਨਾਲ ਰੇਲ ਦੇ ,
ਬਣ ਕੇ ਵਿਖਾਉਂਦੇ ਸੀ ਸੁਪਰ ਮੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।
ਲੋਕ ਫਸੇ ਵਿੱਚ ਸੀ ਕਸੂਤੇ ਜਾਲ ਦੇ ,
ਸਾਰਾ ਦਿਨ ਕੀਮਤੀ ਸਮਾਂ ਸੀ ਗਾਲਦੇ ,
ਜਾਗਦੇ ਰਹਿੰਦੇ ਸੀ ਪੂਰੀ ਪੂਰੀ ਰੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।
ਸੱਚ ਖੌਰੇ ਝੂਠ ਗੱਲ "ਪਰਵੀਨ" ਦੀ ,
ਵੇਖੀ ਨਾ ਚਲਾ ਕੇ ਕਦੇ ਐਪ ਚੀਨ ਦੀ ,
ਰੱਖੀ ਹੈ ਚਮੇੜ ਫੇਸਬੁੱਕ ਡੈਨ ਜੀ ,
ਇੰਡੀਆ ਚ ਹੋਗੀ ਟਿਕ ਟੋਕ ਬੈਨ ਜੀ ।