ਨਹੀਂ ਭੁੱਲਦਾ ਚੇਤਿਆਂ ਚੋਂ (ਲੇਖ )

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦੀ ਮਨ ਭਾਉਂਦੀ ਖੁਰਾਕ ਸੀ ਅੱਜ ਵੀ ਹੈ ਤੇ ਹਮੇਸ਼ਾ ਰਹੇਗੀ। ਪੰਜਾਬ ਸੂਬਾ ਕਿਸੇ ਸਮੇਂ ਬਹੁਤ ਹੀ ਖੁਸ਼ਹਾਲ ਸੂਬਾ ਰਿਹਾ ਹੈ, ਬੇਸ਼ੱਕ ਅੱਜ ਵੀ ਪੰਜਾਬ ਭਾਰਤ ਦੇਸ਼ ਦੇ ਸਾਰੇ ਹੀ ਸੂਬਿਆਂ ਚੋਂ ਮੋਹਰੀ ਸੂਬਾ ਹੈ,ਪਰ ਚੰਦਰੇ ਨਸ਼ਿਆਂ ਦੇ ਪ੍ਰਕੋਪ ਨੇ  ਿਸ ਦੀ ਓਹ ਪਹਿਲੀ ਦਿੱਖ ਨੂੰ ਥੋੜੀ ਬਹੁਤੀ
ਢਾਹ ਜ਼ਰੂਰ ਲਾ ੀ ਹੈ। ਪੰਜਾਬੀਆਂ ਦੇ ਮਨ ਭਾਉਂਦੇ ਖਾਣੇ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਵਾਲ਼ੀ ਲੱਸੀ ਦਾ ਬਹੁਤ ਮਹੱਤਵ ਹੈ।ਸਾਡੇ ਪੁਰਖਿਆਂ ਚੋ ਬਹੁਤੇ ਹਾਲੇ ਵੀ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਤੇ ਚਾਟੀ ਵਾਲ਼ੀ ਲੱਸੀ ਦੇ ਸ਼ੌਕੀਨ ਹਨ, ਤੇ ਰਾਤ ਸਮੇਂ ਵੀ ਲੱਸੀ ਪੀ ਲੈਂਦੇ ਹਨ।
     ਪਹਿਲਾਂ ਤੋਂ ਹੀ ਓਹਨਾਂ ਦੇ ਸਰੀਰਾਂ ਨੇ  ਿਸ ਨੂੰ ਚਾਹਿਆ/ਭਾਵ ਮੰਨਿਆ ਹੈ,  ਿਸੇ ਲ ੀ ਪੱਕੀ ਉਮਰ ਭਾਵ ਬੁਢਾਪੇ ਵਿੱਚ ਵੀ ਸਰੀਰ ਮੰਨਦਾ ਹੈ। ਿਸ ਦੇ ਬਿਲਕੁਲ ਉਲਟ ਜੋ ਅਜੋਕੀ ਨੌਜਵਾਨ ਪੀੜ੍ਹੀ ਹੈ ਓਹਨਾਂ ਨੂੰ ਮੱਕੀ ਦੀ,ਬਾਜਰੇ ਦੀ, ਜਾਂ ਫਿਰ ਸਰੋਂ ਦਾ ਸਾਗ ਬਿਲਕੁਲ ਵੀ ਨਹੀਂ ਭਾਉਂਦਾ ਮਤਲਬ ਖਾ ਕੇ ਰਾਜੀ ਨਹੀਂ ਹੈ। ਹਾਂ ਅਜੋਕੇ ਸਮੇਂ ਵਿੱਚ ਬਰਗਰ ਪੀਜ਼ੇ ਨੂਡਲਜ਼ ਪੌਪ ਕੌਰਨ ਭਾਵ ਬਜ਼ਾਰੂ ਚੀਜ਼ਾਂ ਖਾ ਖਾ ਕੇ ਬਿਨ ਮਤਲਬ ਤੋਂ ਪੇਟ ਵਧਾ ੇ ਹੋ ੇ ਹਨ।
    ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਦੀਆਂ ਗੱਲਾਂ ਬਾਤਾਂ ਕੁੱਲ ਦੁਨੀਆਂ ਵਿੱਚ ਮਸ਼ਹੂਰ ਹਨ। ਿਸ ਵਿੱਚ ਕੋ ੀ ਦੋ ਰਾ ਿ ਨਹੀਂ ਕਿ ਬੇਸ਼ੱਕ ਪੰਜਾਬੀ ਪੈਗ ਸ਼ਐਗ ਦੇ ਵੀ ਬਹੁਤ ਸ਼ੌਕੀਨ ਹਨ ਪਰ ਸਾਦਾ ਖਾਣਾ ਖਾਣ ਵਾਲੇ ਵੀ ਬਥੇਰੇ ਪੰਜਾਬੀ ਨੇ ਜਿਨ੍ਹਾਂ ਨੇ ਸਾਰੀ ਉਮਰ ਹੀ ਸ਼ੌਕ ਨਾਲ ਵੀ ਕਦੀ ਨਸ਼ੇ ਦਾ ਸਵਾਦ ਹੀ ਨਹੀਂ ਵੇਖਿਆ। ਓਹਨਾਂ ਨੂੰ ਕਦੇ ਕੋ ੀ ਬੀਮਾਰੀ ਨੇ ਵੀ ਨਹੀਂ ਘੇਰਿਆ।
      ਸਿਆਲ਼ ਦੀ ਰੁੱਤ ਵਿੱਚ ਹਰ ਘਰ ਵਿੱਚ ਹੀ ਪੁਰਾਤਨ ਸਮਿਆਂ ਵਿੱਚ ਸਾਗ ਬਣਦਾ ਰਿਹਾ ਹੈ, ਤੇ  ਿਸ ਦੀ  ਿੱਕ ਖਾਸੀਅਤ  ਿਹ ਵੀ ਸੀ ਕਿ ਜਿਨ੍ਹਾਂ ਸਾਗ ਬੇਹਾ ਹੋਵੇਗਾ ਓਨਾਂ ਹੀ ਤੜਕਾ ਲਾ ਲਾ ਕੇ ਸਵਾਦੀ ਬਣ ਜਾਂਦਾ ਸੀ। ਬੇਸ਼ੱਕ ਅਜੋਕੇ ਸਮਿਆਂ ਵਿੱਚ ਵੀ ਘਰਾਂ ਵਿੱਚ ਜਾਂ ਆਮ ਸੜਕ ਕਿਨਾਰੇ ਬਣੇਂ ਢਾਬਿਆਂ ਤੇ ਸਾਗ ਬਣਦਾ ਹੈ ਤੇ ਲੋਕ ਚਾਹ ਕੇ ਖਾਂਦੇ ਵੀ ਹਨ।ਪਰ ਹੁਣ  ਿਹ ਕੂਕਰਾਂ ਵਿੱਚ ਬਣਦਾ ਕਰਕੇ ਓਹਨਾ ਲਾਜਵਾਬ ਜਾਂ ਸਵਾਦੀ ਨਹੀਂ ਬਣਦਾ,ਜਿਨਾ ਪਹਿਲੇ ਸਮਿਆਂ ਵਿੱਚ ਬੇਬੇ ਚੁੱਲ੍ਹੇ ਮੂਹਰੇ ਬੈਠ ਕੇ ਗੰਦਲਾਂ ਨੂੰ ਸਵਾਰ ਕੇ ਨਾਲ ਦੀ ਨਾਲ ਚੀਰ ਕੇ ਮੱਠੀ ਮੱਠੀ ਅੱਗ ਤੇ ਰਿੰਨ੍ਹਦੀ ਰਹੀ ਹੈ।ਲੋੜ ਮੁਤਾਬਕ ਬੇਬੇ ਨੇ ਬਾਥੂ,ਪਾਲਕ,ਮੇਥੇ ਹਰੀਆਂ ਮਿਰਚਾਂ ਅਦਰਕ,ਲਸੁਨ,ਨਮਕ ਆਦਿ ਪਾ ਕੇ ਜਦ ਮੱਠੀ ਮੱਠੀ ਅੱਗ ਤੇ ਰਿੰਨਣਾ ਤੇ ਬਾਅਦ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਘੋਟ ਘੋਟ ਕੇ  ਿੱਕ ਜਾਨ ਕਰਕੇ ਭੂਕਾਂ ਵਾਲੇ ਗੰਢਿਆਂ ਦਾ ਤੜਕਾ ਲਾਉਣਾ ਤੇ ਫਿਰ ਸਾਰੇ ਹੀ ਟੱਬਰ ਨੇ ਚੁਲ੍ਹੇ ਦੇ ਦੁਆਲ਼ੇ ਬੈਠਕੇ ਬੇਬੇ ਨੇ ਜੋ ਮੱਕੀ ਦੀ ਰੋਟੀ ਬਣਾ ੀ ਹੁੰਦੀ ਸੀ ਸਾਗ ਨਾਲ ਖਾਣੀ ਤੇ ਤਾਜਾ ਕੱਢਿਆ ਹੋ ਿਆ ਮੱਖਣ ਬੇਬੇ ਨੇ ਖੁਲ੍ਹੇ ਸੁਭਾਅ ਮੁਤਾਬਿਕ ਖੁਲ੍ਹਾ ਹੀ ਸਭਨਾ ਨੂੰ ਪਾਉਣਾ ਓਹ ਗੱਲਾਂ ਹੀ ਕੁੱਝ ਹੋਰ ਸਨ।ਅਣਗਿਣਤ ਹੀ ਰੋਟੀਆਂ ਖਾ ਜਾਣੀਆਂ।
    ਅਜੋਕੇ ਸਮੇਂ ਵਿੱਚ ਵੀ ਬੇਸ਼ੱਕ ਸਰੋਂ ਦਾ ਸਾਗ ਮੱਕੀ ਦੀ ਰੋਟੀ ਕੋ ੀ ਕੋ ੀ ਟਾਂਵਾਂ ਟਾਂਵਾਂ ਘਰ ਬਣਾਉਂਦਾ ਹੈ ਤੰਦੂਰ ਵੀ ਛੋਟੇ ਛੋਟੇ ਚੱਕਵੇਂ ਜਿਹੇ ਲਿਆ ਕੇ ਬਹੁਤੇ ਘਰਾਂ ਨੇ ਘਰੇ ਰੱਖੇ ਹੋ ੇ ਹਨ,ਪਰ ਸਾਗ ਬਣਾਉਣ ਦੇ ਤੌਰ ਤਰੀਕਿਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਗਿਆ ਹੈ ਕੂਕਰਾਂ ਵਿੱਚ ਬਣਿਆ ਸਾਗ ਨਾ ਤਾਂ ਪੂਰਾ ਰਿਝਦਾ ਹੈ ਨਾ ਹੀ ਕੋ ੀ ਮੱਕੀ ਦੇ ਆਟੇ ਦਾ ਆਲਣ ਪਾਉਂਦਾ ਹੈ ਤੇ ਮੱਖਣ ਜਾਂ ਘਿਓ ਪਾਉਣ ਨਾਲ ਤਾਂ ਨੱਬੇ ਫੀਸਦੀ ਲੋਕਾਂ ਨੂੰ ਮਰੋੜ ਲੱਗ ਜਾਂਦੇ ਹਨ। ਿਸ ਲ ੀ ਓਹ ਸਮੇਂ ਬੜੇ ਯਾਦ ਆਉਦੇ ਹਨ। ਕਾਸ਼!ਓਹ ਸਮੇਂ ਸਾਡੇ ਪੰਜਾਬ ਵਿੱਚ ਮੁੜ ਆ ਜਾਣ,ਪਰ ਗਿਆ ਸਮਾਂ ਦੋਸਤੋ ਕਦੇ ਵਾਪਸ ਨਹੀਂ ਆਉਣਾ ਚੇਤਿਆਂ ਵਿੱਚ ਜ਼ਰੂਰ ਵਸਿਆ ਹੋ ਿਆ ਹੈ ਤੇ ਓਹੋ ਹੀ ਸਤਿਕਾਰਤ ਦੋਸਤਾਂ/ਪਾਠਕਾਂ ਨਾਲ ਸਾਂਝਾ ਕਰਕੇ ਰੂਹ ਨੂੰ ਸਕੂਨ ਮਿਲ ਜਾਂਦਾ ਹੈ।