ਗ਼ਜ਼ਲ (ਗ਼ਜ਼ਲ )

ਹਰਦੀਪ ਬਿਰਦੀ   

Email: deepbirdi@yahoo.com
Cell: +91 90416 00900
Address:
Ludhiana India 141003
ਹਰਦੀਪ ਬਿਰਦੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਯਾਦਾਂ ਵਿੱਚ ਸਹਾਰੇ ਉਸਦੇ।
ਦਿਸਦੇ ਨੈਣ ਪਿਆਰੇ ਉਸਦੇ।

ਮੈਨੂੰ ਤਾਂ ਸਭ ਚੰਗੇ ਲਗਦੇ
ਮਾੜੇ ਵੀ ਵਰਤਾਰੇ ਉਸਦੇ।

ਹੋਰ ਭਲਾ ਨਾ ਕੁਝ ਵੀ ਸਮਝਾਂ
ਸਮਝਾਂ ਬੱਸ ਇਸ਼ਾਰੇ ਉਸਦੇ।

ਸਿਰ ਨਾ ਮੇਰਾ ਝੁਕਦਾ ਹਰ ਥਾਂ
ਝੁਕਦਾ ਬਸ ਦਰਬਾਰੇ ਉਸਦੇ।

ਗਲਤੀ ਮੇਰੀ ਤੇ ਹੈ ਰੌਲਾ
ਦਿਸਦੇ ਨਾ ਪਰ ਕਾਰੇ ਉਸਦੇ।

ਮੇਰਾ ਕੋਈ ਵੀ ਨਾ ਬਣਿਆ
ਪੈਸੇ ਜਿਸਦਾ ਸਾਰੇ ਉਸਦੇ।

ਮਹਿਲਾਂ ਤੋਂ ਵੀ ਸੋਹਣੇ ਲਗਦੇ
ਮੈਨੂੰ ਤਾਂ ਨੇ ਢਾਰੇ ਉਸਦੇ।

ਪੋਲ ਜਦੋਂ ਸੀ ਖੁੱਲ੍ਹੀ ਉਸਦੀ
ਚੜ੍ਹ 'ਗੇ ਸੀ ਫਿਰ ਪਾਰੇ ਉਸਦੇ।