ਅੱਜ ਮੀਂਹ ਨੇ ਬਚਪਨ ਯਾਦ ਕਰਾਇਆ ਸੀ ,,
ਕੱਚੇ ਘਰ ਵਗਦੇ ਪਨਾਲੇ ਥੱਲੇ ਨਹਾਉਂਦੇ ਸੀ ।।
ਕੱਚੀ ਛੱਤ ਮਾਂ ਬਾਪ ਨੂੰ ਫ਼ਿਕਰ ਪੈ ਜਾਂਦਾ ਸੀ ,,
ਚੋਣੀ ਛੱਤ ਥਾਓਂ ਥਾਓਂ ਭਾਂਡੇ ਫਿਰ ਰੱਖਦੇ ਸੀ ।।
ਮੀਂਹ ਦੇ ਪਾਣੀ'ਚ ਨਹਾਉਂਦੇ ਰੋਲਾ ਪਾਉਂਦੇ ਸੀ ,,
ਕਰਦੇ ਮਸਤੀ ਕਦੇ ਕਿਸ਼ਤੀਆਂ ਚਲਾਉਂਦੇ ਸੀ ।।
ਸਾਉਣ ਮਹੀਨੇ ਕੁੜੀਆਂ ਪੇਕੇ ਆਉਂਦੀਆਂ ਸੀ ,,
ਬੋਹੜਾਂ ਪਿੱਪਲਾਂ ਥੱਲੇ ਤੀਆਂ ਲਾਉਂਦੀਆਂ ਸੀ ।।
ਪੱਟੇ ਪਿੱਪਲ ਦੇਖ ਅੱਜ ਕੁੜੀਆਂ ਰੋਂਦੀਆਂ ਸੀ ,,
ਪੇਕੇ ਆ ਕੁੜੀਆਂ ਇਕੱਠੀਆਂ ਨੱਚਦੀਆਂ ਸੀ ।।
ਪਿੰਡਾਂ ਵਿੱਚੋਂ ਮਿੱਠੇ ਮੇਵੇ ਹੁਣ ਕਦੇ ਨਾ ਲੱਭੇ ਸੀ ,,
ਕਿੱਥੋਂ ਚੁਗੀਏ ਜਾਮਣਾਂ,ਅੰਬ ਵੀ ਪੱਟ ਦਿੱਤੇ ਸੀ ।।
ਨਾਂ ਕੋਈ ਕੱਢੇ ਫੁਲਕਾਰੀ ਤ੍ਰਿੰਝਣ ਭੁੱਲੀਆਂ ਸੀ ,,
ਕਿੱਥੇ ਲੋਣ ਤੀਆਂ ਬੋਹੜ ਪਿੱਪਲ ਨਾ ਦਿੱਸੇ ਸੀ ।।
ਚੁੱਲ੍ਹੇ ਨਾ ਮੱਗਦੇ ਕੁੜੀਆਂ ਪੂੜੇ ਕਿੱਥੋਂ ਖਾਣੇ ਸੀ ,,
ਮਹਿੰਗਾਈ ਸਿਰੋਂ ਟੱਪੀ ਮੂੰਹ ਤਾਲੇ ਲਗਾਏ ਸੀ ।।
ਕੁੜੀਆਂ ਨੂੰ ਸਹੁਰਿਆਂ ਤੋਂ ਲੈਕੇ ਆਉਂਦੇ ਸੀ ,,
ਉਹ ਵੇਲ਼ੇ ਨਾ ਮੁੜ ਆਉਣੇ ਮਨ ਭਾਉਂਦੇ ਸੀ ।।
ਮਸਤੀ ਚੇਤੇ ਆਈ ਬਾਬਲ ਵਿਹੜੇ ਮਾਣੀ ਸੀ ,,
ਸਾਰੇ ਪਿਆਰ ਕਰਦੇ ਸਭਦੀ ਲਾਡੋ ਰਾਣੀ ਸੀ ।।
ਮਾਂ ਕੋਠੇ ਚੜ ਤੱਕਦੀ ਮੈਂ ਬੌਂਦਲੀ ਆਉਂਦੀ ਸੀ ,,
ਕੋਈ ਪੇਸ਼ ਨਾ ਚੱਲਦੀ ਪਾਸ਼ਾ ਵੱਟਕੇ ਬੈਠੀ ਸੀ ।।
ਬਾਪੂ ਖਾ ਲਿਆ ਫਿਕਰਾਂ ਨੇ ਕਰਜ਼ਾ ਭਾਰੀ ਸੀ ,,
ਵੀਰ ਹਾਕਮ ਮੀਤ ਛੋਟਾ ਨਾਂ ਸਮਝਦਾਰੀ ਸੀ ।।