ਅਨੁਵਾਦਿਤ ਨਾਵਲ 'ਗੁਲਾਰਾ ਬੇਗਮ' ਰਿਲੀਜ਼ (ਖ਼ਬਰਸਾਰ)


ਮਾਨਸਾ:- ਮੱਧ ਪ੍ਰਦੇਸ਼ ਦੇ ਹਿੰਦੀ ਲੇਖਕ ਸ਼ਰਦ ਪਗਾਰੇ ਵੱਲੋਂ ਲਿਖਿਆ  ਿਤਿਹਾਸਕ ਨਾਵਲ 'ਗੁਲਾਰਾ ਬੇਗਮ' ਜਿਸ ਨੂੰ ਸਾਹਿਤਕਾਰ ਜਗਦੀਸ਼ ਰਾ ੇ ਕੁਲਰੀਆਂ ਵੱਲੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ ਹੈ, ਅੱਜ  ਿੱਥੋਂ ਦੇ ਬਾਲ ਭਵਨ ਵਿਚ  ਿੱਕ ਗੈਰ ਰਸਮੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਨਾਵਲ ਨੂੰ ਰਿਲੀਜ਼ ਕਰਨ ਦੀ ਰਸਮ ਸ਼ਾ ਿਰ ਗੁਰਪ੍ਰੀਤ, ਕਹਾਣੀਕਾਰ ਦਰਸ਼ਨ ਜੋਗਾ, ਜਸਬੀਰ ਢੰਡ, ਅਨਮੇਨ ਸਿੰਘ ਅਤੇ ਬੂਟਾ ਸਿੰਘ ਸਿਰਸੀਵਾਲਾ ਨੇ ਅਦਾ ਕੀਤੀ।  ਿਸ ਮੌਕੇ ਤੇ ਨਾਵਲ ਦੇ ਅਨੁਵਾਦਕ ਸ਼੍ਰੀ ਕੁਲਰੀਆਂ ਨੇ ਦੱਸਿਆ ਕਿ  ਿਹ ਨਾਵਲ ਮੁਗਲ ਰਾਜ ਸਮੇਂ ਦਾ  ਿੱਕ  ਿਤਿਹਾਸਕ ਨਾਵਲ ਹੈ, ਜਿਸ ਬਾਰੇ ਅਜੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ।  ਿਹ ਮੁਗਲ ਸ਼ਹਿਜ਼ਾਦੇ ਖ਼ੁਰੱਮ ਦੀ  ਿੱਕ ਵੇਸਵਾ ਗੁਲਾਰਾ ਨਾਲ ਪਿਆਰ ਕਹਾਣੀ ਤੇ ਅਧਾਰਿਤ ਹੈ। ਸ਼ਹਿਜ਼ਾਦਾ ਖ਼ੁਰੱਮ ਬਾਅਦ ਵਿਚ ਸ਼ਹਿਨਸ਼ਾਹ ਸ਼ਾਹਜਹਾਂ ਦੇ ਨਾਮ ਨਾਲ ਮਸ਼ਹੂਰ ਹੋ ੇ। ਉਨ੍ਹਾਂ  ਿਹ ਵੀ ਦੱਸਿਆ ਕਿ  ਿਸ ਨਾਵਲ ਦੇ ਹਿੰਦੀ ਵਿਚ ਗਿਆਰਾਂ ਐਡੀਸ਼ਨ ਛਪ ਚੁੱਕੇ ਹਨ ਅਤੇ ਮਰਾਠੀ, ਉਰਦੂ ਅਤੇ ਮਲਿਆਲਮ ਆਦਿ ਭਾਸ਼ਾਵਾਂ ਤੋਂ ਬਾਅਦ ਹੁਣ ਪੰਜਾਬੀ ਭਾਸ਼ਾ ਵਿਚ ਵੀ ਅਨੁਵਾਦ ਹੋ ਿਆ ਹੈ। ਹਾਜ਼ਿਰ ਲੇਖਕਾਂ ਨੇ  ਿਸ ਨਾਵਲ ਦੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਪਾਠਕ ਵੀ ਹੁਣ  ਿਸ ਨੂੰ ਪੜ੍ਹ ਸਕਣਗੇ।