ਮੈਂ ਅਜੇ ਇਨਸਾਨ ਹਾਂ
ਰੱਬ ਨਹੀਂ ਹੋਈ,
ਕਰਾਂ ਜੋ ਵੀ ਕਾਰ,
ਸੰਭਾਲ ਲਵੀਂ ਐ ਮਾਲਿਕ
ਮੇਰੀ ਇਹੀ ਅਰਜ਼ੋਈ ।
ਮੈਂ ਜਦ ਵੀ ਹੱਥ ਉਠਾਵਾਂ
ਕਰਾਂ ਨੇਕੀ ਕੋਈ
ਤੇਰੀ ਸਿਰਜੀ ਕਾਇਆ ਨੂੰ
ਪਹਿਨਾਵਾਂ ਫਖਰ ਵਾਲੀ ਲੋਈ।
ਵੈਸੇ ਤਾਂ ਇਹ ਕਾਇਆ
ਆਉਂਦੀ ਨਾ ਕਿਸੇ ਕੰਮ ਕੋਈ
ਪਰ ਜਿੰਨਾ ਚਿਰ ਹਾਂ ਜਿਉਂਦੀ
ਕਰ ਕਰਮ ਸੋਹਣੇ ਹਮੇਸ਼ਾਂ
ਵੰਡਾਂ ਮਹਿਕਾਂ ਤੇ ਖੁਸ਼ਬੋਈ ।
ਵੇਖ ਤੇਰਾ ਕਮਾਲ
ਮੈਂ ਕਮਲੀ ਹੋਈ,
ਰਚੀ ਰਚਨਾ ਕਾਇਨਾਤ
ਹੈਂ ਰਚਨਹਾਰ ਤੂੰ ਆਪ ਖੁਸ਼ਬੋਈ।
ਹਰ ਕਿਤੇ ਤੇਰੀ ਤਰ੍ਹਾਂ
ਪਹੁੰਚ ਤਾਂ ਸਕਾਂ ਨਾ
ਪਰ ਕਰਾਂ ਹਰ ਵਕਤ ਮਹਿਸੂਸ
ਤੇਰੀ ਕਿਰਪਾ ਹਰ ਪਾਸੇ ਹੈ ਛਾਈ।
ਹਰ ਪਾਸੇ ਤੂੰ ਹੀ ਤੂੰ, ਸਭ ਤੇਰੇ ਤਾਈਂ