ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ,
ਸਾਨੂੰ ਬਚਾਓ ਔਰੰਗਜ਼ੇਬ ਦੀ ਤਲਵਾਰ ਤੋਂ,
ਕਹਿਣ ਲੱਗੇ ਕਸ਼ਮੀਰੀ ਪੰਡਤ,
ਡਰ ਲੱਗਦਾ ਉਹਦੀ ਮਾਰ ਤੋਂ,
ਸਾਡੇ ਤਿਲਕ ਜੰਞੂ ਅੱਜ ਖਤਰੇ ਵਿੱਚ,
ਅਸੀਂ ਲੁੱਕ-ਲੁੱਕ ਆਏ ਪਾਰ ਤੋਂ,
ਸਾਨੂੰ ਜਬਰਨ ਮੁਸਲਮਾਨ ਬਣਾ ਦੇਣਾ,
ਕੁੱਝ ਨਹੀ ਹੁੰਦਾਂ ਸਾਡੀ ਕੌਮ ਲਾਚਾਰ ਤੋਂ,
ਪਿਤਾ ਜੀ ਤੁਹਾਡੇ ਤੋਂ ਵੱਡਾ ਨਾ ਮਹਾਂਪੁਰਖ ਕੋਈ,
ਬਾਲ ਗੌਬਿੰਦ ਬੋਲੇ ਦਰਬਾਰ ਚੋਂ,
ਹਿੰਦੂ ਧਰਮ ਦੀ ਲਾਜ ਬਚਾਓ,
ਅਜਾਦ ਕਰਵਾਉ ਅਤਿਆਚਾਰ ਤੋਂ,
ਗੁਰੂ ਤੇਗ ਬਹਾਦਰ ਸਮਝ ਗਏ,
ਪੁੱਤ ਡਰਦਾ ਨਹੀ ਹੁਣ ਕਿਸੇ ਭਾਰ ਤੋਂ,
ਹੋ ਗਿਆ ਹੈ ਸਮਰੱਥ ਹੁਣ,
ਮੈਂ ਜਾ ਸਕਦਾ ਹਾਂ ਸੰਸਾਰ ਤੋਂ,
ਭੇਜਿਆ ਸੁਨੇਹਾ ਔਰੰਗਜ਼ੇਬ ਤਾਂਈ,
ਮੁਕਤ ਕਰਾਂਗਾ ਤੈਨੂੰ ਤੇਰੇ ਹੰਕਾਰ ਤੋਂ,
ਸਭ ਨੂੰ ਇਸਲਾਮ ਕਬੂਲ ਕਰਵਾ ਲਵੀਂ ,
ਪਹਿਲਾਂ ਮੈਨੂੰ ਤਾਂ ਬਦਲ ਮੇਰੇ ਇਨਕਾਰ ਤੋਂ,
ਔਰੰਗਜ਼ੇਬ ਆਇਆ ਗੁੱਸੇ ਵਿੱਚ,
ਦਿੱਤਾ ਹੁਕਮ ਸ਼ਰੇਆਮ ਮਾਰ ਦਿਉ,
ਚਾਦਨੀ ਚੌਂਕ ਦਿੱਲੀ ਵਿੱਚ,
ਸੀਸ ਧੜੋਂ ਛੇਤੀ ੳਤਾਰ ਦਿਉ,
ਛਾਇਆ ਸੋਗ ਚਾਰੇ ਪਾਸੇ,
ਸੀਸ ਵੱਖ ਹੋਗਿਆ ਇੱਕੋ ਵਾਰ ਤੋਂ,
ਜਲਾਦ ਭੱਜਿਆ,ਦਿੱਲੀ ਕੰਬਿਆ,
ਚੀਕਾਂ ਵੱਜੀਆਂ ਵਿੱਚ ਬਜ਼ਾਰ ਤੋਂ,
ਸਿਰ ਦੇਕੇ ਬਣੇ ਸਤਿਗੁਰ *ਹਿੰਦ ਦੀ ਚਾਦਰ*,
ਮੁੱਖ ਮੋੜਿਉ ਨਾ ਇਸ ਪਰਉਪਕਾਰ ਤੋਂ,
ਇਹੋ ਜਿਹੀ ਵਿਲੱਖਣ ਕੁਰਬਾਨੀ ਦੀ,
ਕੋਈ ਮਿਸਾਲ ਨਹੀ ਸੰਸਾਰ ਚੋਂ!