ਰਿਸ਼ਤੇ (ਕਵਿਤਾ)

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੜਬ ਸੁਭਾਅ ਤੇ ਆਕੜਾ ਨਾਲ ਰਿਸ਼ਤੇ ਨਿਭਦੇ ਨਾ
ਤੇ ਹੱਕ ਮਿਲਦੇ ਨਹੀਂ ਕਦੇ ਵੀ ਹੱਥ ਬੰਨਿਆ ਤੋਂ ।

ਕੋਕ ਫੈਂਟਿਆ ਚ ਕਿੱਥੋਂ ਸੱਜਣਾਂ ਭਾਲਦਾ ਤਾਕਤਾਂ ਨੂੰ
ਕਿਉਂ ਪੰਜਾਬੀ ਦੂਰ ਹੋ ਗਏ ਦੁੱਧ ਘਿਓ ਦਿਆਂ ਛੰਨਿਆਂ ਤੋਂ ।

ਬਰਗਰ ਪੀਜੇ ਖਾਂ ਐਵੇਂ ਵਾਧੂ ਹਾਜ਼ਮਾ ਖਰਾਬ ਕੀਤਾ
ਚੂਪ ਕੇ ਵੇਖ ਬੇਲੀ ਬੜਾ ਸੁਆਦ ਹੁੰਦਾ ਕਮਾਦ ਦੇ ਗੰਨਿਆ ਚੋ।

ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਅੱਖ ਨੂੰ ਅੱਖ ਦੀ ਰਮਜ
ਪਛਾਣ ਹੋਵੇ ਫੇਰ ਗੱਲ ਬਣਦੀ ਏ ਗੱਲ ਮੰਨਿਆ ਤੋਂ

ਭੀੜ ਪੈਣ ਤੇ ਆਪਣੇ ਵੀ ਪਾਸਾ ਵੱਟ ਜਾਂਦੇ ਉਹੀ ਆਪਣੇ ਨੇ
ਨੰਗੇ ਪੈਰੀਂ ਜੋ ਭੱਜੇ ਆਉਂਦੇ ਇੱਕ ਸੁਨੇਹਾ ਘੱਲਿਆ ਤੋਂ।

ਬਿਨਾਂ ਹਿੰਮਤ ਕੀਤਿਆ ਨਿੱਕਾ ਜਿਹਾ ਪੰਧ ਵੀ ਦੂਰ ਜਾਪੇ
ਆਖਰ ਵਾਟਾ ਮੁੱਕ ਜਾਣ ਕਦਮਾਂ ਨਾਲ ਕਦਮ ਮਿਲਾ ਕੇ ਚੱਲਿਆ ਤੋਂ।

ਚਲਦਿਆਂ ਨੂੰ ਅਤੇ ਚੜਦਿਆਂ ਨੂੰ ਸੰਧੂਆ ਹੋਣ ਸਲਾਮਾਂ
ਬੁਰਜ ਵਾਲਿਆਂ ਪਾਣੀ ਵੀ ਮੁਸ਼ਕ ਜਾਵੇ ਇੱਕੋ ਥਾਂ ਤੇ ਠੱਲਿਆ ਤੋਂ।