ਐਸੀ ਖਿੱਚ ਪਈ ਵੇ ਤੇਰੀ
ਤਨ ਮਨ ਹਰਿਆ ਹੋਇਆ ।
ਸਾਰੇ ਹੰਝੂ ਮੋੱਤੀ ਬਣ ਗਏ
ਜਿੰਨਾ ਵੀ ਮੈਂ ਰੋਇਆ ।
ਜਿੰਦਗੀ ਦਾ ਮੈਂ ਅੰਮ੍ਰਿਤ ਲੱਭਾ
ਦਾਗੀ ਪੱਲੂ ਧੋਇਆ ।
ਤੂੰ ਅੱਤੇ ਮੈਂ ਰਲ ਕੇ ਬੈਠੇ
ਮੰਨ ਵਿੱਚ ਮੰਨ ਪਰੋਇਆ ।
ਰਾਹਾਂ ਨੇ ਖੁਦ ਲੇਖਾ ਕੀੱਤਾ
ਕਿੱਥੇ ਕਿੰਨਾ ਖਲੋਇਆ ।
ਅੱਜ ਦੁਬਿੱਧਾ ਖੁਦ ਪਈ ਦੱਸੇ
ਕੀ ਮੈਂ ਅਜਤਕ ਖੋਇਆ ।
ਰੋਜ਼ਨਾਮਾਂ ਜਿੰਦਗੀ ਦਾ ਲਿਖਿਆ
ਹਰ ਅੱਖਰ ਦੁੱਧੀ ਧੋਇਆ ।
ਇਕ ਇਕ ਅੱਖਰ ਸਮੇਂ ਨੇ ਪੜਿਆ
ਸ਼ਰਮਸਾਰ ਉਹ ਹੋਇਆ ।
ਹਰ ਦਿੱਸ਼ਾ ਹੁਣ ਤੇਰੇ ਵਰਗੀ
ਐਸਾ ਸੱਚ ਸੰਜੋਇਆ ।