ਤੈਨੂੰ ਹੀ ਕੁਝ ਕਰਨਾ ਪੈਣਾ
ਆਪਣੀ ਅਜ.ਮਤ ਦੀ ਰਾਖੀ ਲਈ
ਤੈਨੂੰ ਹੀ
ਬਘਿਆੜਾਂ ਨੂੰ ਧੋਣੋਂ ਫੜਣਾ ਪੈਣਾ
ਇਹ ਧਰਮਾਂ ਦੇ ਠੇਕੇਦਾਰ
ਇਹ ਰਾਜਸੀ ਝੰਡਾਬਰਦਾਰ
ਤੇ ਦੇਸ. ਦੇ ਅਖੌਤੀ ਚੌਕੀਂਦਾਰ
ਕੱਖ ਨਹੀਂ ਕਰਨ ਜੋਗੇ
ਇਹ ਵੱਖ ਵੱਖ ਧਰਮਾਂ ਦੇ ਨਾਂਅ ਤੇ
ਅਖੌਤੀ ਧਾਰਮਿਕਤਾ ਅਤੇ ਸਹਿਣਸ.ੀਲਤਾ ਦਾ
ਢਕਵੰਜ ਤਾਂ ਕਰ ਸਕਦੇ ਹਨ
ਪਰ ਆਪਣੇ ਮੁਲਕ ਦੇ ਵਹਿਸ.ੀਆਂ ਨੂੰ
ਧਾਰਮਿਕਤਾ ਅਤੇ ਸਹਿਣਸ.ੀਲਤਾ ਦੇ
ਅਸਲ ਅਰਥਾਂ ਤੋਂ ਜਾਣੂ ਨਹੀਂ ਕਰਵਾ ਸਕਦੇ
ਇਹ ਝੂਠੇ ਦਿਲਾਸੇ ਦੇ ^ ਦਵਾ ਸਕਦੇ ਹਨ
ਮੀਡੀਆ ਦੀਆਂ ਨ੦.ਰਾਂ ਵਿੱਚ
ਆਪਣੀ ਹੌਂਦ ਦਰਜ ਕਰਵਾਉਣ ਲਈ
ਤੇਰੇ ਦਰਾਂ ਤੇ ਆ ਸਕਦੇ ਹਨ
ਦੌਲਤ ਦੇ ਤਲਿਸਮ ਨਾਲ
ਤੇਰੀ ਮੁਫਲਿਸੀ ਨੂੰ ਭਰਮਾ ਸਕਦੇ ਹਨ
ਜਾਂ ਜਿਆਦਾ ਤੋਂ ਜਿਆਦਾ
ਤੇਰੇ ਚਹੇਤਿਆਂ ਦਾ ਰੋਹ ਮੱਠਾ ਕਰਨ ਲਈ
ਤੇਰੇ ਪਰਿਵਾਰ ਜਨਾਂ ਚੌ" ਕਿਸੇ ਇੱਕ ਨੂੰ
ਆਪਣੇ ਮਾਤਹਿੱਤ
ਕਿਸੇ ਕੰਮ ਤੇ ਰਖਵਾ ਸਕਦੇ ਹਨ
ਪਰ ਕੁਝ ਕਰ ਨਹੀਂ ਸਕਦੇ
ਅਸਲ * ਵਿੱਚ ਇਹ
ਆਪਣੀ ਗਵਾਚੀ ਗੈਰਤ ਬਹਾਲਣ ਲਈ
ਆਪਣੀ ਸ.ਾਨ ^ਪਹਿਚਾਣ ਸੰਭਾਲਣ ਲਈ
ਤੈਨੂੰ ਖੁਦ ਨੂੰ ਹੀ ਨਵਿਆਊਣਾ ਪੈਣਾ
ਆਪਣੇ ਅੰਦਰ ਦੀ ਔਰਤ ਨੂੰ ਸਮਝਾਉਣਾ ਪੈਣਾ
ਤੇ ਆਪਣੇ ਸਾਊਪਣ ਨੂੰ
ਆਪਣੇ ਅੰਦਰ ਦ|ਨਾਊਣਾ ਪੈਣਾ
ਤੂੰ ਤੋਹਮਤਾਂ ਜਰ ਲਈਂ
ਬੇਸ.ੱਕ , ਬਗਾਵਤ ਕਰ ਲਈਂ
ਜੇ ਗੱਲ ਮਰਨ ਮਰਾਉਣ ਤੇ ਅੱਪੜ ਗਈ
ਤਾਂ ਖੁਦ .ਮਰਨ ਨਾਲੋਂ
ਇਹਨਾਂ ਜਾਲਮਾਂ ਦੇ ਪ੍ਰਾਣ ਹਰ ਲਈਂ
ਸੱਚ ਜਾਣੀ ,
ਮਰ ਮਰ ਕੇ ਜਿਊਣ ਨਾਲੋਂ
ਮਾਰ ਕੇ ਮਰਨਾ ਵੱਧ ਸਕੂਨ ਦੇਂਦਾ
ਵੱਧ ਸ.ਾਨ ਮੱਤਾ ਹੁੰਦਾ
ਉੱਠ ੍ਵ
ਤੂੰ ਪਹਿਲਾਂ ਵੀ
ਆਪਣੀ ਆਜਾਦੀ ਦਾ ਲੋਹਾ ਮਨਵਾਇਆ
ਹੁਣ ਫਿਰ ਹੰਭਲਾ ਮਾਰ
ਤੂੰ ਦਗਦਾ ਅੰਗਿਆਰ ਹੈਂ
ਰੋਹ ਭਰੀ ਲਲਕਾਰ ਹੈਂ
ਲ੍ਹਿਕਦੀ ਤਲਵਾਰ ਹੈਂ
ਆਪਣੇ ਅੰਦਰ ਦੀ ਇਸ ਊਰਜਾ ਨੂੰ ਪਚਾਣ
ਤੇ ਇਹਨਾਂ ਬੇਗੈਰਤਾਂ ਮੂਹਰੇ ਖੜ੍ਹ ਹਿੱਕ ਤਾਣ
ਯਕੀਨ ਮੰਨੀ ,
ਤੇਰੀ ਇੱਕ ਚਿਣਗ
ਤੇਰਾ ਇੱਕ ਵਾਰ
ਸਦੀਆਂ ਦੀ ਕਾਲਖ ਧੋਣਗੇ
ਇੱਕ ਨਵੀਂ ਕ੍ਰਾਂਤੀ,
ਇੱਕ ਨਵੇਂ ਯੁੱਗ ਦੇ ਸੂਤਰਧਾਰ ਹੋਣਗੇ |