ਕਾਸ਼ ਕਿਤੇ ਕਾਲਾ ਹਿਰਨ ਜਾ ਮੈਂ ਗਾਂ ਹੁੰਦੀ
ਕੁੱਝ ਧਰਮ ਦੇ ਠੇਕੇਦਾਰਾਂ ਦੀ ਲੱਗਦੀ ਮਾਂ ਹੁੰਦੀ
ਉਨਾਂ ਦੇ ਦਿਲ ਵਿੱਚ ਮੇਰੇ ਲਈ ਵੱਖਰੀ ਥਾਂ ਹੁੰਦੀ
ਫੇਰ ਰੌਲੇ ਰੱਪੇ ਸਾੜ ਫੂਕ ਹੁੰਦੀ ਮੇਰੇ ਮਰਨ ਤੇ
ਫੇਰ ਪਤਾ ਲੱਗਦਾ ਹਵਸੀ ਕੁੱਤਿਆਂ ਨੂੰ ਮੇਰਾ
ਬਲਾਤਕਾਰ ਕਰਨ ਤੇ
ਤੇਰੇ ਦਰ ਤੇ ਆਂ ਧੀਆਂ ਤੇ ਅੱਤਿਆਚਾਰ ਦੇ ਦੁੱਖੜੇ ਫੋਲਦੀ ਹਾ
ਮੈਂ ਇਨਸਾਨ ਤੇ ਜਾਨਵਰਾਂ ਵਿਚ ਫਰਕ ਟੋਲਦੀ ਹਾ
ਸੁਣ ਰੱਬਾ ਮੈਂ ਨਿਰਭੈਆ,ਆਸਿਫਾ ਅਤੇ ਮਨੀਸ਼ਾ ਬੋਲਦੀ ਹਾਂ